ਜਲੰਧਰ : ਸ਼ਹਿਰ ਦੇ ਗੁਜਰਾਲ ਨਗਰ ਧੋਬੀ ਘਾਟ ਨੇੜੇ ਕੱਪੜੇ ਧੋਣ ਦਾ ਕੰਮ ਕਰਨ ਵਾਲੇ ਰਿੰਪਲ ਨੂੰ ਗੋਲੀਆਂ ਨਾਲ ਭੁੰਨਣ ਵਾਲੇ ਦੋਸ਼ੀਆਂ ਨੂੰ ਪੁਲਸ ਨੇ ਗ੍ਰਿ੍ਰਫਤਾਰ ਕਰ ਲਿਆ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਮ੍ਰਿਤਕ ਦੇ ਭਰਾ ਮਿੰਟੂ ਨੇ ਦੱਸਿਆ ਸੀ ਕਿ ਉਹ 5 ਭਰਾ ਹਨ ਅਤੇ ਸਾਰੇ ਭਰਾ ਧੋਬੀ ਘਾਟ 'ਤੇ ਧੋਬੀ ਦਾ ਕੰਮ ਕਰਦੇ ਹਨ। ਉਸ ਨੇ ਦੱਸਿਆ ਸੀ ਕਿ ਰਿੰਪਲ ਦੇ ਕਤਲ ਵਾਲੇ ਦਿਨ ਉਹ ਕੱਪੜੇ ਸੁੱਕਣੇ ਪਾ ਰਿਹਾ ਸੀ ਅਤੇ ਉਸ ਦਾ ਭਰਾ ਰਿੰਪਲ ਆਪਣੇ ਦੋਸਤ ਨਾਲ ਉਸ ਦੇ ਕੋਲ ਹੀ ਖੜ੍ਹਾ ਸੀ।
ਇੰਨੇ 'ਚ ਉਸ ਕੋਲ ਇਕ ਗੱਡੀ ਆ ਕੇ ਰੁਕੀ, ਜਿਸ 'ਚ ਪ੍ਰਾਪਰਟੀ ਡੀਲਰ ਗਗਨ ਸਿੰਘ ਉਰਫ ਮਨੀ, ਬਬਲੂ ਉਰਫ ਥਰੀਡੀ, ਗੋਲਡੀ, ਅਮਨਦੀਪ ਅਤੇ ਕੁਝ ਅਣਪਛਾਤੇ ਵਿਅਕਤੀ ਬੈਠੇ ਹੋਏ ਸਨ। ਗਗਨ ਸਿੰਘ ਨੇ ਗੱਡੀ 'ਚੋਂ ਉਤਰਦੇ ਹੀ ਮਿੰਟੂ ਤੋਂ ਰਿੰਪਲ ਬਾਰੇ ਪੁੱਛਿਆ, ਜਿਸ ਤੋਂ ਬਾਅਦ ਮਿੰਟੂ ਨੇ ਰਿੰਪਲ ਨੂੰ ਬੁਲਾਇਆ। ਜਿਵੇਂ ਹੀ ਰਿੰਪਲ ਗੱਡੀ ਵੱਲ ਆਇਆ ਤਾਂ ਕਾਰ 'ਚ ਬੈਠੇ ਨੌਜਵਾਨਾਂ ਨੇ ਕਿਹਾ ਕਿ ਆਹੋ, ਇਹੀ ਏ, ਮਾਰ ਇਹਨੂੰ ਗੋਲੀ। ਇੰਨੇ 'ਚ ਇਕ ਨੌਜਵਾਨ ਨੇ ਰਿੰਪਲ 'ਤੇ ਗੋਲੀ ਚਲਾ ਦਿੱਤਾ ਅਤੇ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਸਾਰੇ ਦੋਸ਼ੀ ਫਰਾਰ ਹੋ ਗਏ।
ਰਿੰਪਲ ਨੂੰ ਗੰਭੀਰ ਹਾਲਤ 'ਚ ਨਿਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਕੁਝ ਦੇਰ ਬਾਅਦ ਉਸ ਦੀ ਮੌਤ ਹੋ ਗਈ। ਅਜਿਹਾ ਵੀ ਦੱਸਿਆ ਜਾ ਰਿਹਾ ਹੈ ਕਿ ਰਿੰਪਲ ਦਾ ਦੋਸਤਾਂ ਨਾਲ ਝਗੜਾ ਹੋਇਆ ਸੀ, ਜਿਸ ਦੌਰਾਨ ਰਿੰਪਲ ਨੇ ਦੋਸਤ ਨੂੰ ਥੱਪੜ ਮਾਰ ਦਿੱਤਾ ਸੀ ਅਤੇ ਬਦਲਾ ਲੈਣ ਲਈ ਬਾਅਦ 'ਚ ਰਿੰਪਲ ਦਾ ਕਤਲ ਕਰ ਦਿੱਤਾ ਗਿਆ। ਇਸ ਮਾਮਲੇ 'ਚ ਪੁਲਸ ਨੇ ਰਿੰਪਲ ਦੇ ਭਰਾ ਦੇ ਬਿਆਨਾਂ 'ਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਸੀ, ਜਿਸ ਤੋਂ ਬਾਅਦ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਫਿਰੋਜ਼ਪੁਰ ਦੇ ਐਸ. ਐਸ. ਪੀ. ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
NEXT STORY