ਜਲੰਧਰ (ਵਰੁਣ)-ਵਿਆਹ ਤੋਂ ਪਹਿਲਾਂ ਲੜਕੇ ਲਈ ਗੱਡੀ ਅਤੇ ਕਰੀਬੀ ਰਿਸ਼ੇਤੇਦਾਰਾਂ ਲਈ ਸੋਨੇ ਦੀਆਂ ਅੰਗੂਠੀਆਂ ਦੇਣ ਦੀ ਮੰਗ ਪੂਰੀ ਨਾ ਕਰਨ ’ਤੇ ਰਿਸ਼ਤਾ ਤੋੜਨ ਵਾਲੇ ਮੁੰਡੇ ’ਤੇ ਪੁਲਸ ਨੇ ਕੇਸ ਦਰਜ ਕੀਤਾ ਹੈ। ਦੋਸ਼ ਹੈ ਕਿ ਕੁੜੀ ਪੱਖ ਨੇ ਰਿੰਗ ਸੈਰੇਮਨੀ ’ਤੇ ਵੀ ਕਰੀਬ 3.40 ਲੱਖ ਦੇ ਕਰੀਬ ਖ਼ਰਚ ਕੀਤਾ ਸੀ ਪਰ ਮੁੰਡੇ ਪੱਖ ਵੱਲੋਂ ਲਗਾਤਾਰ ਵਧ ਰਹੀ ਡਿਮਾਂਡ ਪੂਰੀ ਨਾ ਹੋਣ ’ਤੇ ਉਨ੍ਹਾਂ ਨੇ ਵਿਆਹ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ। ਪੁਲਸ ਨੇ ਰਿਸ਼ਤਾ ਤੋੜਨ ਦੇ ਕਰੀਬ 3 ਸਾਲ ਬਾਅਦ ਕੁੜੀ ਦੇ ਬਿਆਨਾਂ ’ਤੇ ਉਸ ਦੇ ਮੰਗੇਤਰ ’ਤੇ ਕੇਸ ਦਰਜ ਕੀਤਾ ਹੈ।
ਇਹ ਵੀ ਪੜ੍ਹੋ: ਨੂਰਮਹਿਲ: ਨੂੰਹ-ਪੁੱਤਰ ਹੀ ਨਿਕਲੇ ਵਿਧਵਾ ਮਾਂ ਦੇ ਕਾਤਲ, ਨਾਜਾਇਜ਼ ਸੰਬੰਧਾਂ ਦੇ ਸ਼ੱਕ 'ਚ ਦਿੱਤੀ ਦਰਦਨਾਕ ਮੌਤ
ਰਿਸ਼ਤੇਦਾਰਾਂ ਲਈ ਵੀ ਮੰਗੀਆਂ ਸੋਨੇ ਦੀਆਂ ਅਗੂੰਠੀਆਂ
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਅਰਬਨ ਅਸਟੇਟ-1 ਦੀ ਰਹਿਣ ਵਾਲੀ ਬੀ. ਐੱਸ. ਸੀ. ਦੀ ਵਿਦਿਆਰਥਣ ਨੇ ਕਿਹਾ ਕਿ ਉਸ ਦੀ ਮੁਲਾਕਾਤ ਆਦਮਪੁਰ ਦੇ ਪਿੰਡ ਫਤਿਹਪੁਰ ਵਾਸੀ ਮਨਜਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਨਾਲ ਹੋਈ ਸੀ। ਉਹ ਦੋਵੇਂ ਇਕੋ ਥਾਂ ’ਤੇ ਕੰਮ ਕਰਦੇ ਸਨ। ਮਨਜਿੰਦਰ ਨੇ ਉਸ ਨਾਲ ਵਿਆਹ ਦੀ ਗੱਲ ਕੀਤੀ ਅਤੇ ਉਸ ਦੇ ਰਿਸ਼ਤੇਦਾਰ ਉਸ ਨਾਲ ਮਿਲਣ ਵੀ ਆਏ। ਦੋਵੇਂ ਪਰਿਵਾਰਾਂ ਦੀ ਸਹਿਮਤੀ ’ਤੇ ਉਨ੍ਹਾਂ ਦਾ ਰੋਕਾ ਹੋ ਗਿਆ। ਕੁੜੀ ਨੇ ਦੱਸਿਆ ਕਿ ਉਨ੍ਹਾਂ ਦੀ ਰਿੰਗ ਸੈਰੇਮਨੀ ਦੇ ਕਰੀਬ 20 ਦਿਨ ਪਹਿਲਾਂ ਮੁੰਡੇ ਵਾਲਿਆਂ ਦਾ ਫੋਨ ਆਇਆ ਅਤੇ ਉਨ੍ਹਾਂ ਨੇ ਕਿਹਾ ਕਿ ਮੁੰਡੇ ਨੂੰ ਸੋਨੇ ਦੀ ਅੰਗੂਠੀ ਸਮੇਤ ਕਰੀਬੀ ਰਿਸ਼ਤੇਦਾਰਾਂ ਨੂੰ ਕਪੜੇ, ਸ਼ਗੂਨ ਅਤੇ ਸੋਨੇ ਦੀਆਂ ਅੰਗੂਠੀਆਂ ਦੇਣੀਆਂ ਹਨ। ਉਨ੍ਹਾਂ ਨੇ ਰਿੰਗ ਸੈਰੇਮਨੀ ’ਤੇ ਲੱਖਾਂ ਰੁਪਏ ਖ਼ਰਚ ਕੀਤੇ, ਜਿਸ ਦੇ ਬਾਅਦ ਮੁੰਡੇ ਵਾਲਿਆਂ ਨੇ ਪਹਿਲਾਂ ਤਾਂ ਵਿਆਹ ਦੀ ਤਾਰੀਖ਼ ਅੱਗੇ ਵਧਾਉਣ ਦੀ ਗੱਲ ਕਹੀ, ਫਿਰ ਮੁੰਡੇ ਲਈ ਗੱਡੀ ਅਤੇ ਕਰੀਬੀ ਰਿਸ਼ਤੇਦਾਰਾਂ ਲਈ ਮੁੜ ਸੋਨੇ ਦੀਆਂ ਅੰਗੂਠੀਆਂ ਦੀ ਮੰਗ ਰੱਖੀ।
ਇਹ ਵੀ ਪੜ੍ਹੋ: ਸਾਰੀਆਂ ਸਿਆਸੀ ਪਾਰਟੀਆਂ ਦੇ ਵਿਰੋਧ ਨੂੰ ਉਗਰਾਹਾਂ ਨੇ ਦੱਸਿਆ ਗਲਤ, ਆਖੀ ਵੱਡੀ ਗੱਲ
ਮੁੰਡੇ ਵਾਲਿਆਂ ਦੀ ਇਸ ਮੰਗ ਦੀ ਗੱਲ ਜਦੋਂ ਕੁੜੀ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਦੱਸੀ ਤਾਂ ਕੁੜੀ ਨੇ ਆਪਣੇ ਮੰਗੇਤਰ ਨਾਲ ਗੱਲ ਕੀਤੀ ਪਰ ਉਸ ਨੇ ਕੁੜੀ ਨਾਲ ਗਾਲੀ-ਗਲੋਚ ਸ਼ੁਰੂ ਕਰ ਦਿੱਤਾ ਅਤੇ ਫਿਰ ਰਿਸ਼ਤਾ ਤੋੜ ਦਿੱਤਾ। ਦੋਸ਼ ਹੈ ਕਿ ਮੁੰਡੇ ਵਾਲੇ ਮਹਿੰਗੇ ਹੋਟਲ ਵਿਚ 400 ਬਾਰਾਤੀਆਂ ਦਾ ਇੰਤਜ਼ਾਮ ਕਰਨ ਦੀ ਮੰਗ ਵੀ ਕਰ ਰਹੇ ਸਨ। ਇਸ ਸਬੰਧੀ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ। ਲੰਬੀ ਜਾਂਚ ਤੋਂ ਬਾਅਦ ਪੁਲਸ ਨੇ ਕੁੜੀ ਦੇ ਬਿਆਨਾਂ ’ਤੇ ਉਸ ਦੇ ਮੰਗੇਤਰ ਮਨਜਿੰਦਰ ਸਿੰਘ ’ਤੇ ਕੇਸ ਦਰਜ ਕਰ ਲਿਆ। ਜਾਂਚ ਵਿਚ ਮਨਜਿੰਦਰ ਸਿੰਘ ਦੇ ਰਿਸ਼ਤੇਦਾਰਾਂ ਦੀ ਕੋਈ ਭੂਮਿਕਾ ਸਾਹਮਣੇ ਨਾ ਆਉਣ ਕਾਰਨ ਉਨ੍ਹਾਂ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ। ਫਿਲਹਾਲ ਮਨਜਿੰਦਰ ਦੀ ਗ੍ਰਿਫ਼ਤਾਰੀ ਨਹੀਂ ਪਾਈ।
ਇਹ ਵੀ ਪੜ੍ਹੋ: ‘ਬਾਬੇ ਨਾਨਕ’ ਦੇ ਵਿਆਹ ਪੁਰਬ ਦੇ ਸਬੰਧ ’ਚ ਸੁਲਤਾਨਪੁਰ ਲੋਧੀ ਤੋਂ ਬਟਾਲਾ ਲਈ ਰਵਾਨਾ ਹੋਇਆ ਨਗਰ ਕੀਰਤਨ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਖ਼ੁਦ ਨੂੰ ਬੰਬੀਹਾ ਗਰੁੱਪ ਦੇ ਬੰਦੇ ਦੱਸਣ ਵਾਲਿਆਂ ਵੱਲੋਂ ਨੌਜਵਾਨ 'ਤੇ ਜਾਨਲੇਵਾ ਹਮਲਾ, ਸੋਸ਼ਲ ਮੀਡੀਆ 'ਤੇ ਦਿੱਤੀ ਧਮਕੀ
NEXT STORY