ਜਲੰਧਰ/ਚੰਡੀਗੜ੍ਹ (ਨੈਸ਼ਨਲ ਡੈਸਕ) : ਪੰਜਾਬ ਵਿਚ ਰਾਸ਼ਟਰੀ ਸਵੈ-ਸੇਵਕ ਸੰਘ ਅਤੇ ਭਾਜਪਾ ਆਗੂਆਂ ’ਤੇ ਅੱਤਵਾਦੀ ਹਮਲੇ ਦੇ ਸ਼ੱਕ ਕਾਰਨ ਸੂਬੇ ਭਰ ਵਿਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ। ਖੁਫ਼ੀਆ ਸੂਤਰਾਂ ਮੁਤਾਬਕ ਖ਼ਾਲਿਸਤਾਨੀ ਕੱਟੜਪੰਥੀਆਂ ਸਮੇਤ ਹੋਰ ਅੱਤਵਾਦੀ ਸੰਗਠਨ ਸੂਬੇ ਵਿਚ ਭਾਜਪਾ ਅਤੇ ਸੰਘ ਦੇ ਆਗੂਆਂ ਨੂੰ ਨਿਸ਼ਾਨਾ ਬਣਾ ਸਕਦੇ ਹਨ। ਇਸ ਇਨਪੁੱਟ ਤੋਂ ਬਾਅਦ ਪੰਜਾਬ ਪੁਲਸ ਨੇ ਸੂਬੇ ਵਿਚ ਚੌਕਸੀ ਵਧਾ ਦਿੱਤੀ ਹੈ।
ਇਹ ਵੀ ਪੜ੍ਹੋ : ਪਟਿਆਲਾ 'ਚ ਉਲਝੀ ਕਾਂਗਰਸ ਦੀ ਸਿਆਸਤ, ਮੇਅਰ ਬਦਲਣ ਨੂੰ ਲੈ ਕੇ ਭਖਿਆ ਮਾਹੌਲ
ਸਰਹੱਦੀ ਖੇਤਰਾਂ ਵਿਚ ਵਧੀ ਹਥਿਆਰਾਂ ਦੀ ਬਰਾਮਦਗੀ
ਇਹ ਜਾਣਕਾਰੀ ਉਸ ਸਮੇਂ ਸਾਹਮਣੇ ਆਈ ਹੈ, ਜਦੋਂ ਪਠਾਨਕੋਟ ਦੇ ਇਕ ਫ਼ੌਜੀ ਸਟੇਸ਼ਨ ਦੇ ਬਾਹਰ ਗ੍ਰਨੇਡ ਹਮਲਾ ਹੋਇਆ। ਪੰਜਾਬ ਪੁਲਸ ਇਸ ਤੋਂ ਪਹਿਲਾਂ ਹੀ ਦਾਅਵਾ ਕਰਦੀ ਰਹੀ ਹੈ ਕਿ ਪਾਕਿਸਤਾਨ ਵੱਲੋਂ ਡਰੋਨਾਂ ਰਾਹੀਂ ਸਰਹੱਦੀ ਖੇਤਰਾਂ ਵਿਚ ਵਿਸਫੋਟਕ ਭੇਜੇ ਜਾ ਰਹੇ ਹਨ, ਜੋ ਬੱਚਿਆਂ ਦੇ ਲੰਚ ਬਾਕਸ ਦੇ ਰੂਪ ਵਿਚ ਹਨ। ਪਿਛਲੇ ਕੁੱਝ ਮਹੀਨਿਆਂ ਵਿਚ ਇਨ੍ਹਾਂ ਖੇਤਰਾਂ ਵਿਚ ਹਥਿਆਰਾਂ ਅਤੇ ਗੋਲਾ-ਬਾਰੂਦ ਦੀ ਬਰਾਮਦਗੀ ਵੀ ਵਧੀ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ 'ਚ ਫਾਸਟਵੇਅ ਕੇਬਲ ਟੀ. ਵੀ. ਚੈਨਲ ਸਮੇਤ 8 ਥਾਵਾਂ 'ਤੇ ED ਦੀ ਛਾਪੇਮਾਰੀ
ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫ਼ਿਰਾਕ ’ਚ ਅੱਤਵਾਦੀ
ਸੂਬਾ ਪੁਲਸ ਵੱਲੋਂ ਹਾਲ ਹੀ ਵਿਚ ਤਰਨਤਾਰਨ ਦੇ ਸੋਹਲ ਪਿੰਡ ਵਿਚ ਰਹਿਣ ਵਾਲੇ ਰਣਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਦੇ ਤਾਰ ਵਿਦੇਸ਼ਾਂ ਤੋਂ ਸੰਚਾਲਿਤ ਹੋ ਰਹੇ ਅੱਤਵਾਦੀ ਸੰਗਠਨਾਂ ਨਾਲ ਜੁੜੇ ਹਨ। ਇਹ ਸੰਗਠਨ ਪੰਜਾਬ ਵਿਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀਆਂ ਯੋਜਨਾਵਾਂ ਬਣਾ ਰਹੇ ਹਨ। ਰਣਜੀਤ ਸਿੰਘ ਨੇ ਚਾਈਨਾ ਮੇਡ ਦੋ ਹੈਂਡ ਗ੍ਰਨੇਡ ਪੀ-86 ਅਤੇ ਦੋ ਪਿਸਤੌਲਾਂ ਬਰਾਮਦ ਕੀਤੀਆਂ ਗਈਆਂ ਹਨ। ਖੁਫ਼ੀਆ ਅਤੇ ਪੰਜਾਬ ਪੁਲਸ ਸੂਤਰਾਂ ਦੇ ਮੁਤਾਬਕ ਇਹ ਜਾਣਕਾਰੀ ਵੀ ਸਾਹਮਣੇ ਆਈ ਹੈ ਕਿ ਸੂਬੇ ਵਿਚ 2022 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵੀ ਸੂਬੇ ਦੇ ਮਾਹੌਲ ਨੂੰ ਖ਼ਰਾਬ ਕੀਤਾ ਜਾ ਸਕਦਾ ਹੈ। ਸਰਹੱਦ ਪਾਰ ਤੋਂ ਆਉਣ ਵਾਲੇ ਡਰੋਨਾਂ ਦੀਆਂ ਕਹਾਣੀਆਂ ਵੀ ਇਸ ਸਾਜਿਸ਼ ਵੱਲ ਇਸ਼ਾਰਾ ਕਰ ਰਹੀਆਂ ਹਨ।
ਇਹ ਵੀ ਪੜ੍ਹੋ : ਰਿਸ਼ਤੇ ਦੀਆਂ ਹੱਦਾਂ ਟੱਪਦਿਆਂ ਪਿਓ ਨੇ ਗੋਦ ਲਈ ਧੀ ਨੂੰ ਕੀਤਾ ਗਰਭਵਤੀ, ਅਦਾਲਤ ਨੇ ਸੁਣਾਈ ਸਖ਼ਤ ਸਜ਼ਾ
ਰਾਤ ਦੀ ਪੈਟਰੋਲਿੰਗ ਵਧਾਉਣ ਦੇ ਨਿਰਦੇਸ਼
ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸੋਮਵਾਰ ਨੂੰ ਇਕ ਉੱਚ ਪੱਧਰੀ ਸੁਰੱਖਿਆ ਮੀਟਿੰਗ ਕੀਤੀ ਸੀ। ਇਸ ਵਿਚ ਸੂਬੇ ਵਿਚ ਕਾਨੂੰਨ ਪ੍ਰਬੰਧ ਬਣਾਏ ਰੱਖਣ ਲਈ ਪੁਲਸ ਨੂੰ ਰਾਤ ਦੀ ਪੈਟਰੋਲਿੰਗ ਵਧਾਉਣ ਦੇ ਨਿਰਦੇਸ਼ ਜਾਰੀ ਕੀਤੇ ਸਨ। ਹਰ ਕਮਿਸ਼ਨਰੇਟ/ਜ਼ਿਲ੍ਹੇ ਤੋਂ ਦੋ ਤਿਹਾਈ ਗਜਟਿਡ ਅਫ਼ਸਰਾਂ ਨੂੰ ਰੋਸਟਰ ਮੁਤਾਬਕ ਪੈਟਰੋਲਿੰਗ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ, ਜਿਨ੍ਹਾਂ ਦੀ ਦੇਖ-ਰੇਖ ਉਪ ਮੁੱਖ ਮੰਤਰੀ ਵੀਡੀਓ ਕਾਲ ਰਾਹੀਂ ਖ਼ੁਦ ਕਰਨਗੇ। ਪ੍ਰਿੰਸੀਪਲ ਸੈਕ੍ਰੇਟਰੀ ਅਨੁਰਾਮ ਵਰਮਾ ਨੇ ਡੀ. ਜੀ. ਪੀ., ਏ. ਡੀ. ਜੀ. ਪੀ. (ਕਾਨੂੰਨ ਪ੍ਰਬੰਧ), ਕਮਿਸ਼ਨਰਾਂ ਅਤੇ ਐੱਸ. ਐੱਸ. ਪੀ. ਨੂੰ ਪੱਤਰ ਲਿਖ ਕੇ ਨਿਰਦੇਸ਼ਾਂ ਦੀ ਪਾਲਣਾ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਹਿੰਦੂ ਆਗੂਆਂ ਦੀ ਸੁਰੱਖਿਆ ਵਧਾਈ
ਅਧਿਕਾਰੀਆਂ ਮੁਤਾਬਕ ਇਸ ਅਲਰਟ ਤੋਂ ਬਾਅਦ ਆਰ. ਐੱਸ. ਐੱਸ. ਦੀਆਂ ਬ੍ਰਾਂਚਾਂ ਵਿਚ ਸੁਰੱਖਿਆ ਜਾਂਚ ਵਧਾ ਦਿੱਤੀ ਗਈ ਹੈ। ਖ਼ਤਰੇ ਨੂੰ ਦੇਖਦੇ ਹੋਏ ਕੁੱਝ ਹਿੰਦੂ ਆਗੂਆਂ ਦੀ ਨਿੱਜੀ ਸੁਰੱਖਿਆ ਵੀ ਵਾਧਾ ਕੀਤਾ ਗਿਆ ਹੈ। ਅਧਿਕਾਰੀਆਂ ਮੁਤਾਬਕ, ਸੂਬੇ ਵਿਚ ਹਿੰਦੂ ਆਗੂਆਂ ’ਤੇ ਅੱਤਵਾਦੀ ਹਮਲੇ ਦੇ ਇਨਪੁੱਟ ਨੂੰ ਹਲਕੇ ਵਿਚ ਨਾ ਲੈਂਦੇ ਹੋਏ ਸਾਰੇ ਆਰ. ਐੱਸ. ਐੱਸ. ਬ੍ਰਾਂਚਾਂ ਨੂੰ ਸੁਰੱਖਿਆ ਵਧਾਈ ਹੈ। ਹਾਲਾਂਕਿ ਸੂਬੇ ਵਿਚ ਹਿੰਦੂ ਆਗੂਆਂ ’ਤੇ ਪਹਿਲਾਂ ਹੋਏ ਹਮਲਿਆਂ ਨੂੰ ਦੇਖਦੇ ਹੋਏ ਉਨ੍ਹਾਂ ਦੀ ਸੁਰੱਖਿਆ ਪਹਿਲਾਂ ਵੀ ਸਖ਼ਤ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਕਾਂਗਰਸ ਹਾਈਕਮਾਨ ਅਜੇ ਉਮੀਦਵਾਰਾਂ ਦੇ ਨਾਂ ’ਤੇ ਕਰ ਰਹੀ ਮੰਥਨ, ਉਧਰ ਸਿੱਧੂ ਨੇ ਦਰਸ਼ਨ ਬਰਾੜ ਦੇ ਹੱਕ ’ਚ ਮੰਗੀਆਂ ਵੋਟਾਂ
NEXT STORY