ਜਾਡਲਾ (ਜਸਵਿੰਦਰ)— ਨਵਾਂਸ਼ਹਿਰ-ਚੰਡੀਗੜ੍ਹ ਸੜਕ 'ਤੇ ਪਿੰਡ ਜਾਡਲਾ ਨੇੜੇ ਮੰਗਲਵਾਰ ਸਵੇਰੇ ਕਰੀਬ 10 ਵਜੇ ਇਕ ਕੈਂਟਰ ਅਤੇ ਕਾਰ ਦੀ ਟੱਕਰ 'ਚ 2 ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਕੈਂਟਰ ਚਾਲਕ ਕੇਵਲ ਰਾਮ ਬਲਾਚੌਰ ਤੋਂ ਨਵਾਂਸ਼ਹਿਰ ਵੱਲ ਜਾ ਰਿਹਾ ਸੀ। ਜਦੋਂ ਉਹ ਉਕਤ ਸਥਾਨ 'ਤੇ ਪਹੁੰਚਿਆ ਤਾਂ ਨਵਾਂਸ਼ਹਿਰ ਪਾਸਿਓਂ ਆ ਰਹੀ ਕਾਰ ਨਾਲ ਉਸ ਦੀ ਟੱਕਰ ਹੋ ਗਈ। ਟੱਕਰ ਹੋਣ ਉਪਰੰਤ ਦੁੱਧ ਨਾਲ ਭਰਿਆ ਕੈਂਟਰ ਸੜਕ ਵਿਚਕਾਰ ਹੀ ਪਲਟ ਗਿਆ। ਹਾਦਸੇ 'ਚ ਕਾਰ ਤੇ ਕੈਂਟਰ ਵਾਹਨ ਚਾਲਕ ਗੰਭੀਰ ਜ਼ਖਮੀ ਹੋ ਗਏ।

ਜ਼ਖਮੀਆਂ ਨੂੰ ਮੌਕੇ 'ਤੇ ਹਾਜ਼ਰ ਲੋਕਾਂ ਵੱਲੋਂ ਹਸਪਤਾਲ ਪਹੁੰਚਾਇਆ ਗਿਆ। ਉਧਰ, ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੇ ਜਾਡਲਾ ਪੁਲਸ ਚੌਕੀ ਦੇ ਇੰਚਾਰਜ ਏ. ਐੱਸ. ਆਈ. ਅਮਰਜੀਤ ਕੌਰ ਵੱਲੋਂ ਕਰੇਨ ਨਾਲ ਹਾਦਸਾਗ੍ਰਸਤ ਵਾਹਨਾਂ ਨੂੰ ਪਾਸੇ ਕਰਾ ਕੇ ਟ੍ਰੈਫਿਕ ਨੂੰ ਮੁੜ ਸੁਚਾਰੂ ਢੰਗ ਨਾਲ ਚਲਾ ਦਿੱਤਾ ਗਿਆ। ਖਬਰ ਲਿਖਣ ਤੱਕ ਕਾਰ ਚਾਲਕ ਦਾ ਪੁਲਸ ਨੂੰ ਵੀ ਕੁਝ ਪਤਾ ਨਹੀਂ ਲੱਗ ਸਕਿਆ।
ਸਕਿਉਰਿਟੀ ਗਾਰਡ ਭਰਤੀ ਲਈ ਖੁੱਲ੍ਹਿਆ ਰਜਿਸਟਰਡ ਏਜੰਸੀ ਦਾ ਦਫਤਰ
NEXT STORY