ਗੁਰਦਾਸਪੁਰ (ਵਿਨੋਦ) : ਤਿੱਬੜੀ ਕੈਂਟ ਦੇ ਅੰਦਰ ਹੀ ਆਰਮੀ ਦੀ ਸਰਕਾਰੀ ਗੱਡੀ ਨਾਲ ਅਚਾਨਕ ਟਕਰਾਉਣ ਕਰਕੇ ਮੋਟਸਾਈਕਲ ਤੇ ਸਵਾਰ ਨਾਇਕ ਸੂਬੇਦਾਰ ਦੀ ਮੌਤ ਹੋ ਗਈ। ਜਦਕਿ ਇਕ ਜਵਾਨ ਜ਼ਖ਼ਮੀ ਹੋ ਗਿਆ। ਜਿਸ ਨੂੰ ਤਿੱਬੜੀ ਕੈਂਟ ’ਚ ਹੀ ਮਿਲਟਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਇਸ ਸਬੰਧੀ ਪੁਰਾਣਾ ਸ਼ਾਲਾ ਪੁਲਸ ਸਟੇਸ਼ਨ ’ਚ ਤਾਇਨਾਤ ਸਬ ਇੰਸਪੈਕਟਰ ਜਸਵਿੰਦਰ ਸਿੰਘ ਦੇ ਅਨੁਸਾਰ ਮੋਟਰਸਾਈਕਲ ’ਤੇ ਸਵਾਰ ਨਾਇਕ ਸੂਬੇਦਾਰ ਦਵੇਸ ਕੁਮਾਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਸਹਾਰਾ ਕਲਾਂ ਜ਼ਿਲਾ ਹਤਸ ਅਲੀਗੜ ਉੱਤਰ ਪ੍ਰਦੇਸ਼ ਅਤੇ ਨੀਤਨ ਗੋਦਡੇ ਪੁੱਤਰ ਮੁਕੀਦ ਗੋਦਡੇ ਵਾਸੀ ਮਲੀਦ ਨਗਰ ਤਹਿਸੀਲ ਤਿਲਹਾਰਾ ਜ਼ਿਲ੍ਹਾ ਅਕੋਲਾ ਮਹਾਂਰਾਸ਼ਟਰ ਦੀ ਤਿੱਬੜੀ ਕੈਂਟ ਦੇ ਅੰਦਰ ਹੀ ਆਰਮੀ ਦੀ ਸਰਕਾਰੀ ਗੱਡੀ ਨਾਲ ਅਚਾਨਕ ਟੱਕਰ ਹੋ ਗਈ।
ਇਸ ਕਾਰਨ ਨਾਇਕ ਸੂਬੇਦਾਰ ਦਵੇਸ ਕੁਮਾਰ ਦੀ ਮੌਤ ਹੋ ਗਈ। ਜਦਕਿ ਨੀਤਨ ਗੋਦਡੇ ਜ਼ਖ਼ਮੀ ਹੋ ਗਿਆ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ 174 ਦੀ ਕਾਰਵਾਈ ਕਰਦੇ ਹੋਏ ਨਾਇਕ ਸੂਬੇਦਾਰ ਦਵੇਸ ਕੁਮਾਰ ਦਾ ਸਿਵਲ ਹਸਪਤਾਲ ਗੁਰਦਾਸਪੁਰ ਤੋਂ ਪੋਸਟਮਾਰਟਮ ਕਰਵਾ ਕੇ ਲਾਸ਼ ਆਰਮੀ ਦੇ ਹਵਾਲੇ ਕਰ ਦਿੱਤੀ ਹੈ।
ਵੱਡੀ ਖ਼ਬਰ : ਚੰਡੀਗੜ੍ਹ 'ਚ ਦੁਸਹਿਰੇ ਤੋਂ ਪਹਿਲਾਂ ਹੀ 'ਦਹਿਨ', ਮੇਘਨਾਥ ਦੇ ਪੁਤਲੇ ਨੂੰ ਲਾ ਦਿੱਤੀ ਅੱਗ
NEXT STORY