ਤਲਵੰਡੀ ਭਾਈ (ਗੁਲਾਟੀ) - ਫ਼ਿਰੋਜਪੁਰ-ਲੁਧਿਆਣਾ ਰੋਡ 'ਤੇ ਪਿੰਡ ਮਾਛੀਬੁਗਰਾ ਨੇੜੇ ਸਵੇਰੇ ਇਕ ਟਰੈਕਟਰ ਅਤੇ ਦੋ ਕਾਰਾਂ ਦੀ ਆਪਸੀ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਹਾਦਸੇ ਨਾਲ ਇਕ ਔਰਤ ਸਮੇਤ ਤਿੰਨ ਜਣੇ ਗੰਭੀਰ ਰੂਪ 'ਚ ਜਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਮੋਗਾ ਦੇ ਇਕ ਪ੍ਰਾਈਵੇਟ ਹਸਪਤਾਲ 'ਚ ਹਾਈਵੇ ਪੁਲਸ ਦੀ ਮਦਦ ਨਾਲ ਲਿਜਾਇਆ ਗਿਆ। ਇਸ ਮੌਕੇ ਘਟਨਾ ਦੀ ਜਾਣਕਾਰੀ ਦਿੰਦਿਆ ਪਿੰਡ ਕਾਲੀਏ ਵਾਲਾ ਦੇ ਵਸਨੀਕ ਹਰਫੂਲ ਸਿੰਘ ਨੇ ਦੱਸਿਆ ਕਿ ਉਸਦਾ ਪੁੱਤਰ ਦਲਜੀਤ ਸਿੰਘ ਸਵੇਰੇ ਟਰੈਕਟਰ 'ਤੇ ਆਪਣੇ ਖੇਤ ਨੂੰ ਜਾ ਰਿਹਾ ਸੀ। ਕਰੀਬ 7 ਵਜੇਂ ਮਾਛੀਬੁਗਰਾ ਨੇੜੇ ਸੀ-ਪਾਈਟ ਦੇ ਸਾਹਮਣੇ ਪਿੱਛੋਂ ਮੋਗਾ ਵੱਲ ਤੋਂ ਆ ਰਹੀ ਤੇਜ ਸਪੀਡ ਕਾਰ ਨੰਬਰ ਪੀ.ਬੀ.-03ਵੀ-6311 ਟਰੈਕਟਰ ਨਾਲ ਜਾ ਟਕਰਾਈ। ਇਸ ਟੱਕਰ ਨਾਲ ਟਰੈਕਟਰ ਪਲਟ ਗਿਆ। ਇਸ ਦੌਰਾਨ ਬੇਕਾਬੂ ਹੋਈ ਕਾਰ ਸਾਹਮਣੇ ਫ਼ਿਰੋਜ਼ਪੁਰ ਵਾਲੀ ਸਾਈਡ ਤੋਂ ਆ ਰਹੀ ਡਿਸਟਰ ਗੱਡੀ ਨੰਬਰ ਪੀ.ਬੀ.05 ਏ.ਐੱਫ-9252, ਜੋ ਖਾਈ ਫੇਮ ਕੀ ਤੋਂ ਬਰਾਤ ਨਾਲ ਜਾ ਰਹੀ ਸੀ, ਨਾਲ ਟਕਰਾਈ। ਇਸ ਹਾਦਸੇ 'ਚ ਕਾਰ ਸਵਾਰ ਬਲਦੇਵ ਸਿੰਘ ਵਾਸੀ ਮੋਗਾ ਤੇ ਇਕ ਔਰਤ ਗੰਭੀਰ ਰੂਪ 'ਚ ਜਖ਼ਮੀ ਹੋ ਗਏ। ਇਸ ਦੇ ਨਾਲ ਟਰੈਕਟਰ ਚਾਲਕ ਦਲਜੀਤ ਸਿੰਘ ਵਾਸੀ ਕਾਲੀਏ ਵਾਲਾ ਵੀ ਜਖ਼ਮੀ ਹੋ ਗਿਆ। ਜ਼ਖਮੀਆਂ ਨੂੰ ਹਾਈਵੇ ਪੁਲਸ ਦੇ ਮੁਲਾਜ਼ਮ ਜਸਵੰਤ ਸਿੰਘ ਦੀ ਟੀਮ ਵੱਲੋਂ ਤਲਵੰਡੀ ਭਾਈ ਅਤੇ ਮੋਗਾ ਦੇ ਹਸਪਤਾਲ ਦਾਖਲ ਕਰਵਾ ਦਿੱਤਾ।
ਚੂਰਾ-ਪੋਸਤ ਸਮੱਗਲਿੰਗ ਮਾਮਲੇ 'ਚ ਸ਼ਾਮਲ ਦੋ ਵਿਅਕਤੀ ਦੋਸ਼ੀ ਕਰਾਰ
NEXT STORY