ਜਲੰਧਰ— ਥਾਣਾ ਰਾਮਾਮੰਡੀ ਦੇ ਅਧੀਨ ਆਉਂਦੇ ਸੁੱਚੀ ਪਿੰਡ ਨੇੜੇ ਇਕ ਕ੍ਰੇਟਾ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਕਾਰ 'ਚ ਸਵਾਰ ਤਿੰਨ ਦੋਸਤਾਂ 'ਚੋਂ ਇਕ ਦੀ ਮੌਤ ਹੋ ਗਈ ਜਦਕਿ ਦੋ ਦੋਸਤ ਜ਼ਖਮੀ ਹੋ ਗਏ। ਜਾਣਕਾਰੀ ਦਿੰਦੇ ਹੋਏ ਜ਼ਖਮੀ ਹੋਏ ਵਿਕਾਸ ਪੁੱਤਰ ਬਾਲ ਕ੍ਰਿਸ਼ਨ ਵਾਸੀ ਮੋਗਾ ਨੇ ਦੱਸਿਆ ਕਿ ਉਹ ਆਪਣੇ ਦੋ ਦੋਸਤ ਗੁਰਪ੍ਰੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਅਤੇ ਅਮਨ ਸੂਦ ਪੁੱਤਰ ਪਰਵੀਨ ਸੂਦ ਦੋਵੇਂ ਵਾਸੀ ਮੋਗਾ ਦੇ ਨਾਲ ਜੰਮੂ ਜਾ ਰਹੇ ਸਨ। ਇਹ ਸਾਰੇ ਦੋਸਤ ਵਾਟਰ ਫਿਲਟਰ ਵੇਚਣ ਦਾ ਕੰਮ ਕਰਦੇ ਹਨ। ਜਿਵੇਂ ਹੀ ਉਨ੍ਹਾਂ ਦੀ ਕਾਰ ਕ੍ਰੇਟਾ ਪੀ. ਬੀ.-29 ਆਰ-0088 ਸੁੱਚੀ ਪਿੰਡ ਦੇ ਨੇੜੇ ਪਹੁੰਚੀ ਤਾਂ ਉਨ੍ਹਾਂ ਦੀ ਕਾਰ ਦੇ ਅੱਗੇ ਇਕ ਤੇਜ਼ ਰਫਤਾਰ ਇਨੋਵਾ ਆ ਗਈ। ਇਨੋਵਾ ਨੂੰ ਬਚਾਉਂਦੇ ਹੋਏ ਉਨ੍ਹਾਂ ਦੀ ਗੱਡੀ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਡਿਵਾਈਡਰ 'ਚ ਲੱਗੇ ਹੋਏ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਅਮਨ ਸੂਦ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਵਿਕਾਸ ਅਤੇ ਗੁਰਪ੍ਰੀਤ ਦੋਵੇਂ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਲੋਕਾਂ ਨੇ ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ 'ਚ ਦਾਖਲ ਕਰਵਾਇਆ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਰਾਮਾਮੰਡੀ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ।
ਚੰਡੀਗੜ੍ਹ ਦੀਆਂ ਸੜਕਾਂ 'ਤੇ ਅਦਾਕਾਰ 'ਅਨੁਪਮ', ਕਿਰਨ ਖੇਰ ਲਈ ਮੰਗੀਆਂ ਵੋਟਾਂ
NEXT STORY