ਚੰਡੀਗੜ੍ਹ (ਜੱਸੋਵਾਲ) — ਚੰਡੀਗੜ੍ਹ ਦੇ 70-71 ਸੈਕਟਰ ਰੋਡ 'ਤੇ ਭਿਆਨਕ ਹਾਦਸਾ ਵਾਪਰਨ ਕਰਕੇ 2 ਲੋਕਾਂ ਦੀ ਮੌਤ ਹੋ ਗਈ ਜਦਕਿ 9 ਲੋਕ ਜ਼ਖਮੀ ਹੋ ਗਏ। ਇਨ੍ਹਾਂ 'ਚੋਂ 3 ਦੀ ਹਲਾਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ। ਇਹ ਦਰਦਨਾਕ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਇਕ ਕਾਰ ਅਤੇ ਓਵਰਲੋਡ ਆਟੋ ਦੀ ਆਪਸ 'ਚ ਭਿਆਨਕ ਟੱਕਰ ਹੋ ਗਈ। ਸੂਤਰਾਂ ਮੁਤਾਬਕ ਆਟੋ ਜਿੱਥੇ ਓਵਰਲੋਡ ਸੀ, ਉਥੇ ਹੀ ਉਸ ਦੀ ਸਪੀਡ ਵੀ ਕਾਫੀ ਤੇਜ਼ ਸੀ, ਜੋ ਹਾਦਸੇ ਦਾ ਕਾਰਨ ਬਣੀ।

ਇਸ ਹਾਦਸੇ 'ਚ ਆਟੋ ਦੇ ਪਰਖੱਚੇ ਤੱਕ ਉੱਡ ਗਏ ਅਤੇ ਕਾਰ ਵੀ ਕਾਫੀ ਨੁਕਸਾਨੀ ਗਈ। ਹਾਦਸੇ 'ਚ ਜ਼ਖਮੀ ਹੋਏ ਵਿਅਕਤੀਆਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ, ਜਿਨ੍ਹੋਂ 'ਚੋਂ 3 ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ। ਮ੍ਰਿਤਕਾਂ ਦੀ ਪਛਾਣ ਜੁਨੂੰ ਅਤੇ ਗੁਲਾਬ ਦੇ ਰੂਪ 'ਚ ਹੋਈ ਹੈ। ਫਿਲਹਾਲ ਪੁਲਸ ਨੇ ਮੌਕੇ 'ਤੇ ਪਹੁੰਚ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਧੀ 'ਤੇ ਗਲਤ ਨਜ਼ਰ ਰੱਖਣ ਦੇ ਸ਼ੱਕ 'ਚ ਪਿਓ ਨੇ ਦੋਸਤ ਨੂੰ ਦਿੱਤੀ ਖੌਫਨਾਕ ਮੌਤ (ਵੀਡੀਓ)
NEXT STORY