ਨਵਾਂਸ਼ਹਿਰ (ਜੋਬਨਪ੍ਰੀਤ)— ਨਵਾਂਸ਼ਹਿਰ ਮੇਹੰਦੀਪੁਰ ਪੁਲ ਨੇੜੇ ਦੋ ਗੱਡੀਆਂ ਦੀ ਆਪਸੀ ਟੱਕਰ ਹੋਣ ਕਰਕੇ ਭਿਆਨਕ ਹਾਦਸਾ ਵਾਪਰ ਗਿਆ। ਇਸ ਹਾਦਸੇ 'ਚ ਦੋ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਇਨੋਵਾ ਕਾਰ ਸਵਾਰ ਇਕ ਪਰਿਵਾਰ ਆਪਣੇ ਭਾਣਜੇ ਦੇ ਵਿਆਹ 'ਚ ਸ਼ਾਮਲ ਹੋਣ ਤੋਂ ਬਾਅਦ ਸਮੁੰਦੜੇ ਤੋਂ ਵਾਪਸ ਲੁਧਿਆਣਾ ਜਾ ਰਿਹਾ ਸੀ ਅਤੇ ਇਕ ਇਟੋਸ ਕਾਰ ਲੰਗੜੋਆ ਬਾਈਪਾਸ ਰਾਹੀਂ ਰੋਪੜ ਤੋਂ ਜਲੰਧਰ ਜਾ ਰਹੀ ਸੀ।
ਇਹ ਵੀ ਪੜ੍ਹੋ: ਕਲਯੁੱਗੀ ਪੁੱਤ ਤੇ ਨੂੰਹ ਦਾ ਸ਼ਰਮਨਾਕ ਕਾਰਾ, ਬਜ਼ੁਰਗ ਮਾਂ ਦੀ ਕੁੱਟਮਾਰ ਕਰਕੇ ਰਾਤ ਦੇ ਹਨ੍ਹੇਰੇ ’ਚ ਹਾਈਵੇਅ ’ਤੇ ਸੁੱਟਿਆ
ਜਦੋਂ ਉਹ ਮਹਿੰਦੀਪੁਰ ਪਿੰਡ ਨੇੜੇ ਪਹੁੰਚੇ ਤਾਂ ਪੁਲ ਦੇ ਨਾਲ-ਨਾਲ ਇਟੋਸ ਕਾਰ ਆ ਰਹੀ ਸੀ ਅਤੇ ਗੜਸ਼ੰਕਰ ਦੀ ਵੱਲੋਂ ਇਨੋਵਾ ਗੱਡੀ ਆ ਰਹੀ ਸੀ, ਇਸੇ ਦੌਰਾਨ ਦੀ ਜਬਰਦਸਤ ਟੱਕਰ ਹੋ ਗਈ। ਇਸ ਹਾਦਸੇ 'ਚ ਇਟੋਸ ਗੱਡੀ 'ਚ ਸਵਾਰ ਵਿਅਕਤੀਆਂ 'ਚੋਂ 2 ਵਿਅਕਤੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਮੌਕੇ 'ਤੇ ਪਹੁੰਚੇ ਪੁਲਸ ਅਧਿਕਾਰੀਆਂ ਨੇ ਹਾਦਸੇ ਦਾ ਮੁਖ ਕਾਰਨ ਲੰਗੜੋਆ ਬਾਈਪਾਸ ਦਾ ਮੇਹੰਦੀਪੁਰ ਨਜਦੀਕ ਪੁਲ ਚਾਲੂ ਨਾ ਕਰਨਾ ਦੱਸਿਆ ਹੈ। ਇਸ ਹਾਦਸੇ 'ਚ ਕਾਰਾਂ ਨੁਕਸਾਨੀਆਂ ਗਈਆਂ ਹਨ ਪਰ ਗਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।
ਇਹ ਵੀ ਪੜ੍ਹੋ: ਹੁਸ਼ਿਆਰਪੁਰ ਜ਼ਿਲ੍ਹੇ 'ਚ ਭਿਆਨਕ ਸਥਿਤੀ 'ਚ ਪਹੁੰਚਿਆ ਕੋਰੋਨਾ, 61 ਨਵੇਂ ਮਾਮਲਿਆਂ ਦੀ ਪੁਸ਼ਟੀ
ਇਹ ਵੀ ਪੜ੍ਹੋ: ਹੁਣ ਬੱਸ ਅੱਡੇ 'ਚ ਮਾਸਕ ਨਾ ਪਾਉਣ ਵਾਲਿਆਂ ਦੀ ਖੈਰ ਨਹੀਂ, ਰੋਡਵੇਜ਼ ਕਰ ਰਿਹੈ ਨਵੀਂ ਯੋਜਨਾ ਤਿਆਰ
ਸਬਜ਼ੀ ਮੰਡੀ 'ਚ ਹੱਥੋਪਾਈ ਹੋਇਆ ਵਿਆਹੁਤਾ ਜੋੜਾ, ਤੈਸ਼ 'ਚ ਆਏ ਪਤੀ ਦੇ ਕਾਰੇ ਨੇ ਹੈਰਾਨ ਕਰ ਛੱਡੇ ਲੋਕ
NEXT STORY