ਰੋਪੜ/ਰੂਪਨਗਰ (ਸੱਜਣ ਸੈਣੀ)— ਰੂਪਨਗਰ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਤੁਹਾਡੇ ਵੀ ਰੌਂਗਟੇ ਖੜ੍ਹੇ ਹੋ ਜਾਣਗੇ। ਮਿਲੀ ਜਾਣਕਾਰੀ ਮੁਤਾਬਕ ਇਕ ਕਲਯੁੱਗੀ ਪੁੱਤਰ ਅਤੇ ਨੂੰਹ ਵੱਲੋਂ ਬਜ਼ੁਰਗ ਮਾਂ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਤੋਂ ਬਾਅਦ ਰਾਤ ਦੇ ਹਨ੍ਹੇਰੇ 'ਚ ਮਰਨ ਲਈ ਹਾਈਵੇਅ 'ਤੇ ਛੱਡ ਦਿੱਤਾ ਗਿਆ। ਬਜ਼ੁਰਗ ਮਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਰਾਹਗੀਰਾਂ ਵੱਲੋਂ ਬਜ਼ੁਰਗ ਮਾਂ ਨੂੰ ਸਿਵਲ ਹਸਪਤਾਲ 'ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ। ਬਜ਼ੁਰਗ ਮਾਤਾ ਦੀ ਪਛਾਣ ਕਲਪਨਾ ਪਤਨੀ ਸਵਰਗਵਾਸੀ ਕਿਸ਼ੋਰੀ ਵਾਸੀ ਦੁੱਗਰੀ ਜ਼ਿਲ੍ਹਾ ਰੂਪਨਗਰ ਵਜੋਂ ਹੋਈ ਹੈ।
ਇਹ ਵੀ ਪੜ੍ਹੋ: ਹੁਣ ਬੱਸ ਅੱਡੇ 'ਚ ਮਾਸਕ ਨਾ ਪਾਉਣ ਵਾਲਿਆਂ ਦੀ ਖੈਰ ਨਹੀਂ, ਰੋਡਵੇਜ਼ ਕਰ ਰਿਹੈ ਨਵੀਂ ਯੋਜਨਾ ਤਿਆਰ
ਬਜ਼ੁਰਗ ਮਾਂ ਨੂੰ ਰੋਟੀ ਤੱਕ ਨਹੀਂ ਦਿੱਤੀ ਜਾ ਰਹੀ
ਜ਼ੇਰੇ ਇਲਾਜ ਬਜ਼ੁਰਗ ਮਾਂ ਕਲਪਨਾ ਨੇ ਦੱਸਿਆ ਕਿ ਉਸ ਦੇ ਦੋ ਬੇਟੇ ਹਨ ਅਤੇ ਵੱਡੇ ਪੁੱਤਰ ਤੇ ਨੂੰਹ ਵੱਲੋਂ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕਰਕੇ ਉਸ ਨੂੰ ਸੜਕ ਵਿਚਕਾਰ ਮਰਨ ਲਈ ਸੁੱਟਿਆ ਗਿਆ ਹੈ। ਬਜ਼ੁਰਗ ਮਾਤਾ ਨੇ ਦੱਸਿਆ ਕਿ ਉਸ ਨੂੰ ਪੁੱਤਾਂ ਵੱਲੋਂ ਰੋਟੀ ਤੱਕ ਵੀ ਨਹੀਂ ਦਿੱਤੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਉਕਤ ਮਹਿਲਾ ਨੂੰ ਰੋਪੜ ਮਨਾਲੀ 205 ਹਾਈਵੇਅ 'ਤੇ ਪਿੰਡ ਅਹਿਮਦਪੁਰ ਨੇੜੇ ਹਾਈਵੇਅ ਦੇ ਵਿਚਕਾਰ ਮਰਨ ਲਈ ਸੁੱਟ ਦਿੱਤਾ ਗਿਆ ਸੀ ਤਾਂਕਿ ਇਹ ਹਾਦਸਾ ਜਾਪੇ।
![PunjabKesari](https://static.jagbani.com/multimedia/11_45_519722528rpr3-ll.jpg)
ਮਾਤਾ ਦੀ ਕੁੱਟਮਾਰ ਕਰਨ ਵਾਲੇ ਵੱਡੇ ਬੇਟੇ ਦਾ ਨਾਂ ਰਾਜੂ ਹੈ ਅਤੇ ਉਹ ਇੱਟਾਂ-ਭੱਠੇ ਤੇ ਟਰੈਕਟਰ ਚਲਾਉਂਦਾ ਹੈ। ਬਜ਼ੁਰਗ ਮਾਤਾ ਦੀ ਮਦਦ ਲਈ ਇਕ ਸਮਾਜ ਸੇਵੀ ਸੰਸਥਾ ਵੀ ਅੱਗੇ ਆਈ ਹੈ, ਜਿਸ ਦਾ ਕਹਿਣਾ ਹੈ ਕਿ ਬਜ਼ੁਰਗ ਮਾਂ ਦਾ ਇਲਾਜ ਕਰਨ ਦੇ ਨਾਲ-ਨਾਲ ਕੁੱਟਮਾਰ ਕਰਨ ਵਾਲਿਆਂ 'ਤੇ ਕਾਨੂੰਨੀ ਕਾਰਵਾਈ ਕਰਵਾਏਗੀ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸ੍ਰੀ ਮੁਕਤਸਰ ਸਾਹਿਬ 'ਚ ਵੀ ਇਹੋ ਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਸੀ, ਜਿੱਥੇ ਅਫ਼ਸਰਸ਼ਾਹੀ ਪੁੱਤਾਂ ਵੱਲੋਂ ਬਜ਼ੁਰਗ ਮਾਂ ਨੂੰ ਘਰੋਂ ਕੱਢ ਦਿੱਤਾ ਗਿਆ ਸੀ ਅਤੇ ਬਾਅਦ 'ਚ ਉਸ ਦੀ ਇਲਾਜ ਅਧੀਨ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ: ਕਲਯੁੱਗੀ ਪੁੱਤ ਤੇ ਨੂੰਹ ਦਾ ਸ਼ਰਮਨਾਕ ਕਾਰਾ, ਬਜ਼ੁਰਗ ਮਾਂ ਦੀ ਕੁੱਟਮਾਰ ਕਰਕੇ ਰਾਤ ਦੇ ਹਨ੍ਹੇਰੇ ’ਚ ਹਾਈਵੇਅ ’ਤੇ ਸੁੱਟਿਆ
ਪੰਜਾਬ ਪੁਲਸ 'ਤੇ ਕੋਰੋਨਾ ਨੇ ਵਰ੍ਹਾਇਆ ਕਹਿਰ, 40 ਸਾਲਾ ਏ.ਐੱਸ.ਆਈ. ਦੀ ਮੌਤ
NEXT STORY