ਜ਼ੀਰਕਪੁਰ (ਮੇਸ਼ੀ) - ਸਥਾਨਕ ਜ਼ੀਰਕਪੁਰ-ਅੰਬਾਲਾ ਮਾਰਗ 'ਤੇ ਆਵਾਰਾ ਪਸ਼ੂ ਕਾਰਨ ਬੱਸ ਤੇ ਕਾਰ ਹਾਦਸਾਗ੍ਰਸਤ ਹੋ ਗਏ। ਜਾਣਕਾਰੀ ਅਨੁਸਾਰ ਹਰਿਆਣਾ ਰੋਡਵੇਜ਼ ਬੱਸ ਦੇ ਡਰਾਈਵਰ ਬਲਰਾਜ ਸਿੰਘ ਤੇ ਮਨੋਜ ਕੁਮਾਰ ਕੰਡਕਟਰ ਨੇ ਦੱਸਿਆ ਕਿ ਉਨ੍ਹਾਂ ਦੀ ਬੱਸ ਰੋਜ਼ਾਨਾ ਦੀ ਤਰ੍ਹਾਂ ਚੰਡੀਗੜ੍ਹ ਤੋਂ ਅੰਬਾਲਾ ਰੂਟ 'ਤੇ ਜਾ ਰਹੀ ਸੀ ਕਿ ਅਚਾਨਕ ਇਕ ਆਵਾਰਾ ਪਸ਼ੂ ਬੱਸ ਦੇ ਅੱਗੇ ਆ ਗਿਆ, ਜਿਸ ਕਰਕੇ ਉਸ ਨੂੰ ਬਚਾਉਂਦੇ ਹੋਏ ਬੱਸ ਬੇਕਾਬੂ ਹੋਣ ਕਾਰਨ ਅੱਗੇ ਜਾ ਰਹੀ ਰਿਟਜ਼ ਕਾਰ ਨਾਲ ਟਕਰਾ ਗਈ। ਕਾਰ ਮਾਲਕ ਸਤਵੀਰ ਸਿੰਘ ਨੇ ਦੱਸਿਆ ਕਿ ਉਹ ਚੰਡੀਗੜ੍ਹ ਤੋਂ ਜ਼ੀਰਕਪੁਰ ਦੀ ਵੀ. ਆਈ. ਪੀ. ਰੋਡ ਵੱਲ ਮੁੜਨ ਲਈ ਇਸ ਸੜਕ 'ਤੇ ਜਾ ਰਹੇ ਸਨ ਕਿ ਆਵਾਰਾ ਪਸ਼ੂ ਕਾਰਨ ਹੀ ਹਾਦਸਾ ਵਾਪਰਿਆ ਹੈ, ਜਿਸ ਕਰਕੇ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਤੇ ਆਵਾਰਾ ਪਸ਼ੂ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ।
ਇਸੇ ਮੌਕੇ ਵਾਹਿਗੁਰੂ ਐਨੀਮਲ ਵੈੱਲਫੇਅਰ ਗਰੁੱਪ ਦੇ ਆਗੂ ਚੇਤਨ ਕੁਮਾਰ ਨੂੰ ਸੂਚਨਾ ਮਿਲੀ ਤਾਂ ਉਨ੍ਹਾਂ ਗਊ ਰੱਖਿਆ ਕਮੇਟੀ ਜ਼ੀਰਕਪੁਰ ਦੇ ਆਗੂ ਗੁਰਜੀਤ ਸਿੰਘ ਰਾਣਾ ਤੇ ਰਾਜੂ ਬੱਤਰਾ ਸਮੇਤ ਪੁੱਜ ਕੇ ਆਪਣੇ ਵਾਹਨ ਵਿਚ ਜ਼ਖਮੀ ਪਸ਼ੂ ਨੂੰ ਹਸਪਤਾਲ ਲਿਜਾਇਆ ਗਿਆ।
ਪੱਟੀ ਸ਼ਹਿਰ ਦੀਆਂ ਦੁਕਾਨਾਂ 'ਚੋਂ ਪਲਾਸਟਿਕ ਦੇ ਲਿਫਾਫੇ ਕੀਤੇ ਜ਼ਬਤ
NEXT STORY