ਜੈਤੋਂ (ਜਿੰਦਲ ) - ਬੀਤੀ ਰਾਤ ਕੋਟਕਪੂਰਾ ਰੋਡ 'ਤੇ ਦਾਣਾ ਮੰਡੀ ਵਿਖੇ ਇਕ ਛੋਟਾ ਹਾਥੀ ਅਤੇ ਬਲੈਰੋ ਗੱਡੀ ਦੀ ਆਪਸ 'ਚ ਜ਼ਬਰਦਸਤ ਟੱਕਰ ਹੋਣ ਦੀ ਸੂਚਨਾ ਮਿਲੀ ਹੈ। ਇਸ ਟੱਕਰ 'ਚ ਛੋਟਾ ਹਾਥੀ ਚਲਾ ਰਹੇ ਡਰਾਇਵਰ ਗੁਰਦਾਸ ਸਿੰਘ (35) ਪੁੱਤਰ ਸੁਖਦੇਵ ਸਿੰਘ ਵਾਸੀ ਰਂਤਾ ਖੇੜਾ ਜ਼ਿਲਾ ਫਿਰੋਜ਼ਪੁਰ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਬਲੈਰੋ ਗੱਡੀ ਦੇ ਡਰਾਇਵਰ ਗੁਰਸੇਵਕ ਸਿੰਘ (40) ਪੁੱਤਰ ਸੁਰਜੀਤ ਸਿੰਘ ਵਾਸੀ ਮਾਹੀ ਨੰਗਲ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ।
ਇਸ ਹਾਦਸੇ ਦੀ ਜਾਣਕਾਰੀ ਮਿਲਦੇ ਸਾਰ ਹੀ ਨੌਜਵਾਨ ਵੈਲਫੇਅਰ ਸੁਸਾਇਟੀ ਜੈਤੋਂ ਦੇ ਪ੍ਰਧਾਨ ਨਵਨੀਤ ਗੋਇਲ ਆਪਣੀ ਟੀਮ ਬੱਬੂ ਜਿੰਦਲ, ਸੁਮਿਤ ਗਗਨ ਅਤੇ ਡਰਾਇਵਰ ਮੀਤ ਸਿੰਘ ਮੀਤਾ ਨੂੰ ਨਾਲ ਲੈ ਕੇ ਘਟਨਾ ਵਾਲੀ ਜਗ੍ਹਾਂ 'ਤੇ ਪਹੁੰਚ ਗਏ। ਉਨ੍ਹਾਂ ਨੇ ਮ੍ਰਿਤਕ ਵਿਅਕਤੀ ਗੁਰਦਾਸ ਸਿੰਘ ਅਤੇ ਜ਼ਖਮੀ ਵਿਅਕਤੀ ਗੁਰਸੇਵਕ ਸਿੰਘ ਨੂੰ ਸਿਵਲ ਹਸਪਤਾਲ ਜੈਤੋਂ ਵਿਖੇ ਦਾਖਲ ਕਰਵਾ ਦਿੱਤਾ। ਇਸ ਮੌਕੇ ਗੁਰਸੇਵਕ ਸਿੰਘ ਦੀ ਹਾਲਤ ਨਾਜ਼ੁਕ ਹੋਣ ਕਾਰਨ ਹਸਪਤਾਲ 'ਚ ਡਾਕਟਰਾਂ ਦੀ ਟੀਮ ਨੇ ਉਸ ਨੂੰ ਬਠਿੰਡਾ ਰੈਫਰ ਕਰ ਦਿੱਤਾ। ਪਤਾ ਲਗਾ ਹੈ ਕਿ ਗਰੀਬ ਮ੍ਰਿਤਕ ਗੁਰਦਾਸ ਸਿੰਘ ਅਮ੍ਰਿਤਧਾਰੀ ਵਿਅਕਤੀ ਸੀ ਅਤੇ ਉਸ ਦਾ ਵਿਆਹ ਹੋ ਚੁੱਕਾ ਹੈ। ਉਸ ਨੇ ਕਰਜ਼ਾ ਲੈ ਕੇ ਢੋਆ-ਢੁਆਈ ਲਈ ਛੋਟਾ ਹਾਥੀ ਲਿਆ ਹੋਇਆ ਸੀ ਅਤੇ ਉਹ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ।
ਖਹਿਰਾ ਨੇ ਕੈਪਟਨ ਨੂੰ ਲਿਖੀ ਖੁੱਲ੍ਹੀ ਚਿੱਠੀ, ਯਾਦ ਦਿਵਾਈ ਸਹੁੰ (ਵੀਡੀਓ)
NEXT STORY