ਕਰਤਾਰਪੁਰ (ਸਾਹਨੀ)-ਰਾਸ਼ਟਰੀ ਮੁੱਖ ਰਾਜਮਾਰਗ ਨੰ. 1 ’ਤੇ ਹੋਏ ਭਿਆਨਕ ਸੜਕ ਹਾਦਸੇ ਵਿਚ ਇਕ ਕਾਰ ਸਵਾਰ ਔਰਤ ਅਤੇ ਉਸ ਦੇ 10 ਸਾਲਾ ਬੇਟੇ ਦੀ ਮੌਕੇ ’ਤੇ ਮੌਤ ਹੋ ਗਈ ਜਦਕਿ ਪਿਛੇ ਬੈਠੀ ਕਰੀਬ 8 ਸਾਲਾ ਬੱਚੀ ਦੀ ਲੱਤ ਟੁੱਟ ਗਈ, ਜੋ ਕਿ ਗੰਭੀਰ ਜ਼ਖਮੀ ਹੈ।ਜ਼ਖ਼ਮੀ ਬੇਟੀ ਨੂੰ ਜਲੰਧਰ ਦੇ ਕਿਸੇ ਪ੍ਰਾਈਵੇਟ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਇਸ ਸਬੰਧੀ ਜਾਣਕਾਰੀ ਅਨੁਸਾਰ ਸੂਰਿਆ ਇੰਨਕਲੇਵ ਜਲੰਧਰ ਨਿਵਾਸੀ ਨਵਨੀਤ ਕੁਮਾਰ ਦੀ ਪਤਨੀ ਅਮਨਦੀਪ (ਉਮਰ ਕਰੀਬ 40 ਸਾਲ) ਆਪਣੇ ਬੇਟੇ ਤੇਜਸ ਅਤੇ 8 ਸਾਲਾ ਬੇਟੀ ਸੀਰਤ ਨਾਲ ਜਲੰਧਰ ਤੋ ਅੰਮ੍ਰਿਤਸਰ ਵੱਲ ਆਪਣੀ (ਬਿਨਾਂ ਗੇਅਰਾਂ ਵਾਲੀ ) ਆਲਟੋ ਕਾਰ ਨੰ ਪੀ ਬੀ 08 ਈ .ਜੀ 2120 ’ਤੇ ਜਾ ਰਹੀ ਸੀ।
ਇਹ ਵੀ ਪੜ੍ਹੋ: ਹਲਕਾ ਸਾਹਨੇਵਾਲ 'ਚ ਵੱਡੀ ਵਾਰਦਾਤ, ਕਰੀਬ 21 ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਵਿਅਕਤੀ ਦਾ ਕਤਲ
ਕਰਤਾਰਪੁਰ ਦਿਆਲਪੁਰ ਵਿਚਕਾਰ ਸਬ ਵੇਅ ਤੋਂ ਕਰੀਬ 50 ਮੀਟਰ ਪਿਛੇ ਦੇ ਸਾਹਮਣੇ ਸੜਕ ਕੰਡੇ ਖੜ੍ਹੇ ਇਕ ਵੱਡੇ ਟਰੱਕ ਦੇ ਪਿਛੇ ਵੱਜੇ, ਜਿਸ ਨਾਲ ਕਾਰ ਚਲਾ ਰਹੀ ਅਮਨਦੀਪ ਕੌਰ ਅਤੇ ਉਸਦੇ ਬੇਟੇ ਤੇਜਸ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਪਿਛੇ ਬੈਠੀ ਬੇਟੀ ਵੀ ਜ਼ਖਮੀ ਹੋ ਗਈ। ਮੌਕੇ ’ਤੇ ਪੁੱਜੇ ਨਵਨੀਤ ਕੁਮਾਰ ਹਾਦਸਾ ਵੇਖ ਬੇਸੁੱਧ ਹੋ ਗਿਆ ਅਤੇ ਕੋਈ ਜਾਣਕਾਰੀ ਦੇਣ ਦੇ ਕਾਬਲ ਨਹੀਂ ਸੀ।
ਇਹ ਵੀ ਪੜ੍ਹੋ: ਜਲੰਧਰ: ਕੋਰੋਨਾ ਨੇ ਦੂਰ ਕੀਤੇ ਆਪਣੇ, ਮਰੀਜ਼ ਦੀ ਮੌਤ ਦੇ 10 ਦਿਨਾਂ ਬਾਅਦ ਵੀ ਲਾਸ਼ ਲੈਣ ਨਹੀਂ ਪੁੱਜਾ ਪਰਿਵਾਰ
ਮੌਕੇ ’ਤੇ ਡਿਊਟੀ ਅਫਸਰ ਏ. ਐੱਸ. ਆਈ. ਕੁਲਬੀਰ ਸਿੰਘ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਪੁਲਸ ਮੌਕੇ ’ਤੇ ਪੁੱਜ ਗਈ ਅਤੇ ਜ਼ਖਮੀਆਂ ਨੂੰ ਗੱਡੀ ਵਿਚੋਂ ਕੱਢ ’ਤੇ ਹਸਪਤਾਲ ਪਹੁੰਚਾਇਆ ਜਿਥੇ 'ਤੇ ਤਾਇਨਾਤ ਡਾਕਟਰਾਂ ਨੇ ਮਾਂ-ਪੁੱਤ ਦੀ ਮੌਤ ਦੀ ਪੁਸ਼ਟੀ ਕੀਤੀ ਅਤੇ ਜ਼ਖਮੀ ਲੜਕੀ ਨੂੰ ਮੁੱਢਲੀ ਡਾਕਟਰੀ ਸਹਾਇਤਾ ਦੇ ਕੇ ਜਲੰਧਰ ਭੇਜ ਦਿੱਤਾ।
ਇਹ ਵੀ ਪੜ੍ਹੋ: ਜੱਦੀ ਪਿੰਡ ਪਹੁੰਚੀ ਸੈਨਿਕ ਦੀ ਮ੍ਰਿਤਕ ਦੇਹ, 7 ਸਾਲਾ ਪੁੱਤ ਨੇ ਮੁੱਖ ਅਗਨੀ ਦੇ ਕੇ ਪਿਤਾ ਨੂੰ ਦਿੱਤੀ ਅੰਤਿਮ ਵਿਦਾਈ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
...ਤੇ ਆਖਿਰਕਾਰ ਕੈਪਟਨ ਅਮਰਿੰਦਰ ਸਿੰਘ ਨੂੰ ਹੁਣ ਆ ਹੀ ਗਈ ਲਾਲੀ ਮਜੀਠੀਆ ਦੀ ਯਾਦ
NEXT STORY