ਕਪੂਰਥਲਾ - ਇਥੇ ਗੋਇੰਦਵਾਲ ਰੋਡ 'ਤੇ ਛੋਟਾ ਹਾਥੀ ਦੇ ਰੁੱਖ ਨਾਲ ਟਕਰਾਉਣ ਨਾਲ 17 ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਹੈ। ਜਾਣਕਾਰੀ ਮੁਤਾਬਕ ਛੋਟਾ ਹਾਥੀ 'ਚ ਸਵਾਰ ਵਿਅਕਤੀ ਕਿਸੇ ਰਿਸ਼ਤੇਦਾਰ ਦੀਆਂ ਅਸਥੀਆਂ ਵਿਸਰਜਨ ਕਰਨ ਗੋਇੰਦਵਾਲ ਜਾ ਰਹੇ ਸਨ। ਇਸੇ ਦੌਰਾਨ ਛੋਟਾ ਹਾਥੀ ਚਲਾ ਰਹੇ ਡਰਾਈਵਰ ਦੇ ਹੱਥੋਂ ਗੱਡੀ ਕੰਟਰੋਲ ਤੋਂ ਬਾਹਰ ਹੋ ਗਈ, ਜਿਸ ਕਾਰਨ ਗੱਡੀ ਰੁੱਖ 'ਚ ਜਾ ਟਕਰਾਈ। ਇਸ ਹਾਦਸੇ 'ਚ 17 ਵਿਅਕਤੀ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ਼ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੁਕਾਨ 'ਚੋਂ 25 ਹਜ਼ਾਰ ਨਕਦੀ ਅਤੇ ਸਾਮਾਨ ਲੈ ਕੇ ਉੱਡੇ ਚੋਰ, ਕੈਮਰੇ 'ਚ ਕੈਦ ਹੋਈਆਂ ਤਸਵੀਰਾਂ
NEXT STORY