ਜਲੰਧਰ (ਧਵਨ) - ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਂ-ਸਮੇਂ ’ਤੇ ਅਜਿਹੇ ਕੰਮ ਕਰਦੇ ਰਹਿੰਦੇ ਹਨ, ਜਿਸ ਨਾਲ ਜਨਤਾ ਨੂੰ ਉਹ ਆਪਣੇ ਵੱਲ ਆਕਰਸ਼ਿਤ ਕਰਨ ’ਚ ਸਫਲ ਰਹਿੰਦੇ ਹਨ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬੀਤੇ ਦਿਨ ਜਦੋਂ ਚੰਡੀਗੜ੍ਹ ਤੋਂ ਸੜਕ ਮਾਰਗ ਰਾਹੀਂ ਮੋਗਾ ਲਈ ਰਵਾਨਾ ਹੋਏ ਤਾਂ ਚੰਡੀਗੜ੍ਹ ’ਚ ਸੜਕ ਹਾਦਸੇ ’ਚ ਜ਼ਖ਼ਮੀ ਪੁਲਸ ਕਰਮਚਾਰੀ ਨੂੰ ਦੇਖ ਨੇ ਉਨ੍ਹਾਂ ਨੇ ਆਪਣਾ ਕਾਫਲਾ ਰੁਕਵਾ ਲਿਆ। ਫਿਰ ਉਹ ਤੁਰੰਤ ਦੌੜ ਕੇ ਪੁਲਸ ਕਰਮਚਾਰੀ ਕੋਲ ਪਹੁੰਚੇ। ਪੁਲਸ ਕਰਮਚਾਰੀ ਨੂੰ ਉਨ੍ਹਾਂ ਨੇ ਚੁੱਕਿਆ ਅਤੇ ਪੁੱਛਿਆ ਕਿ ਉਹ ਠੀਕ ਹਨ। ਪੁਲਸ ਕਰਮਚਾਰੀ ਨੇ ਮੁੱਖ ਮੰਤਰੀ ਦਾ ਧੰਨਵਾਦ ਪ੍ਰਗਟਾਉਂਦੇ ਹੋਏ ਕਿਹਾ ਕਿ ਉਹ ਬਿਲਕੁੱਲ ਠੀਕ ਹੈ।
ਪੜ੍ਹੋ ਇਹ ਵੀ ਖ਼ਬਰ - ਵਿਆਹ ਕਰਵਾ ਕੈਨੇਡਾ ਗਏ ਜਲੰਧਰ ਦੇ ਨੌਜਵਾਨ ਦੀ ਸ਼ੱਕੀ ਹਾਲਤ ’ਚ ਮੌਤ, ਦੁਖਦ ਖ਼ਬਰ ਨੇ ਘਰ ’ਚ ਪੁਆਏ ਵੈਣ
ਦੱਸ ਦੇਈਏ ਕਿ ਮੁੱਖ ਮੰਤਰੀ ਚੰਨੀ ਜਦੋਂ ਪੁਲਸ ਕਰਮਚਾਰੀ ਨੂੰ ਚੁੱਕ ਰਹੇ ਸਨ ਤਾਂ ਉਸ ਸਮੇਂ ਉਨ੍ਹਾਂ ਦੀ ਮਦਦ ਲਈ ਚੰਡੀਗੜ੍ਹ ਪੁਲਸ ਦੇ ਕਰਮਚਾਰੀ ਵੀ ਅੱਗੇ ਆਏ। ਇਸ ਮੌਕੇ ’ਤੇ ਕੁਝ ਕੈਮਰੇ ਵਾਲੇ ਵੀ ਮੌਕੇ ’ਤੇ ਪਹੁੰਚ ਗਏ ਸਨ ਪਰ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਇਸ ਸਮੇਂ ਜ਼ਖ਼ਮੀ ਪੁਲਸ ਕਰਮਚਾਰੀ ਦਾ ਹਾਲ ਪੁੱਛਣ ਅਤੇ ਉਨ੍ਹਾਂ ਦੀ ਮਦਦ ਕਰਨ ਲਈ ਆਏ ਹਨ। ਕੈਮਰੇ ਵਾਲਿਆਂ ਨਾਲ ਉਹ ਬਾਅਦ ’ਚ ਗੱਲਬਾਤ ਕਰਨਗੇ।
ਪੜ੍ਹੋ ਇਹ ਵੀ ਖ਼ਬਰ - ਪਤੰਗ ਲੁੱਟਦੇ ਸਮੇਂ ਵਾਪਰੀ ਅਣਹੋਣੀ ਨੇ ਘਰ ’ਚ ਪੁਆਏ ਵੈਣ, 11 ਸਾਲਾ ਬੱਚੇ ਦੀ ਪਾਣੀ ’ਚ ਡੁੱਬਣ ਨਾਲ ਮੌਤ
ਚੰਨੀ ਨੇ ਢਾਬੇ ’ਤੇ ਪੀਤੀ ਚਾਹ
ਮੁੱਖ ਮੰਤਰੀ ਚੰਨੀ ਜਦੋਂ ਮੋਗਾ ਜਾ ਰਹੇ ਸਨ ਤਾਂ ਰਸਤੇ ’ਚ ਉਨ੍ਹਾਂ ਨੇ ਇਕ ਢਾਬੇ ’ਤੇ ਰੁਕ ਕੇ ਚਾਹ ਪੀਤੀ ਅਤੇ ਢਾਬੇ ਵਾਲਿਆਂ ਨਾਲ ਕੁੱਝ ਸਮੇਂ ਤੱਕ ਗੱਲਬਾਤ ਵੀ ਕੀਤੀ। ਗੱਲਬਾਤ ਦੌਰਾਨ ਮੁੱਖ ਮੰਤਰੀ ਚੰਨੀ ਨੇ ਢਾਬੇ ਵਾਲੇ ਤੋਂ ਪੁੱਛਿਆ ਕਿ ਉਨ੍ਹਾਂ ਨੂੰ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਢਾਬੇ ਵਾਲੇ ਨੇ ਮੁੱਖ ਨੂੰ ਕੁੱਝ ਪ੍ਰੇਸ਼ਾਨੀਆਂ ਬਾਰੇ ਦੱਸਿਆ। ਮੁੱਖ ਮੰਤਰੀ ਚੰਨੀ ਨੇ ਢਾਬੇ ਵਾਲੇ ਨੂੰ ਕਿਹਾ ਕਿ ਉਹ ਵੀ ਇਕ ਆਦਮੀ ਹਨ ਅਤੇ ਜ਼ਮੀਨ ਨਾਲ ਜੁੜੇ ਰਹਿੰਦੇ ਹਨ। ਉਹ ਹਰ ਸਮੇਂ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਨ ਕਿ ਆਮ ਜਨਤਾ ਨੂੰ ਕਿਸ-ਕਿਸ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਸਰਕਾਰ ਕਿਸ ਤਰ੍ਹਾਂ ਉਨ੍ਹਾਂ ਦਾ ਹੱਲ ਕਰ ਸਕਦੀ ਹੈ।
ਪੜ੍ਹੋ ਇਹ ਵੀ ਖ਼ਬਰ - ਲੁਧਿਆਣਾ ’ਚ ਵਾਰਦਾਤ: ਘਰ ਦੇ ਗੁਜ਼ਾਰੇ ਲਈ ਨੌਕਰੀ ਕਰਨਾ ਚਾਹੁੰਦੀ ਸੀ ਪਤਨੀ, ਪਤੀ ਨੇ ਗਲ ਘੁੱਟ ਕੀਤਾ ਕਤਲ
PM ਮੋਦੀ ਦੀ ਸੁਰੱਖਿਆ ’ਚ ਕੋਤਾਹੀ ’ਤੇ ਆਪਣੇ ਬਿਆਨ ਤੋਂ ਪਲਟੇ CM ਚੰਨੀ, ਆਖੀ ਇਹ ਗੱਲ
NEXT STORY