ਲੁਧਿਆਣਾ (ਰਾਜ) - ਘਰ ਦੀ ਮਾਲੀ ਹਾਲਤ ਕਾਰਨ ਪਤੀ ਦਾ ਹੱਥ ਵੰਡਾਉਣ ਦੀ ਸੋਚ ਰਹੀ ਪਤਨੀ ਨੂੰ ਕੀ ਪਤਾ ਸੀ ਕਿ ਉਸ ਦੀ ਸੋਚ ਮੌਤ ਦਾ ਕਾਰਨ ਬਣ ਜਾਵੇਗੀ। ਲੁਧਿਆਣਾ ਦੇ ਆਨੰਦ ਨਗਰ ਵਿਚ ਰਹਿਣ ਵਾਲੀ ਮਹਿਲਾ ਘਰ ਖ਼ਰਚ ਚੰਗੇ ਢੰਗ ਨਾਲ ਚਲਾਉਣ ਲਈ ਨੌਕਰੀ ਕਰਨਾ ਚਾਹੁੰਦੀ ਸੀ ਪਰ ਉਸ ਦੇ ਪਤੀ ਨੂੰ ਪਸੰਦ ਨਹੀਂ ਸੀ। ਇਹੀ ਕਾਰਨ ਆਪਸੀ ਕਲੇਸ਼ ਦਾ ਕਾਰਨ ਬਣਿਆ ਅਤੇ ਪਤੀ ਨੇ ਗੁੱਸੇ ’ਚ ਆ ਕੇ ਪਤਨੀ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਫਿਰ ਗਲ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਿਆ।
ਪੜ੍ਹੋ ਇਹ ਵੀ ਖ਼ਬਰ - ਬਟਾਲਾ ’ਚ ਵੱਡੀ ਵਾਰਦਾਤ : 1000 ਰੁਪਏ ਦੀ ਖ਼ਾਤਰ ਚਾਕੂ ਮਾਰ-ਮਾਰ ਕੀਤਾ ਵਿਅਕਤੀ ਦਾ ਕਤਲ
ਮ੍ਰਿਤਕਾਂ ਦੀ ਪਛਾਣ ਸਿਮਰਨ (26) ਵਜੋਂ ਹੋਈ ਹੈ, ਜੋ ਆਨੰਦ ਨਗਰ ਰਹਿਣ ਵਾਲੀ ਹੈ। ਇਸ ਘਟਨਾ ਦਾ ਪਤਾ ਲੱਗਣ ’ਤੇ ਮ੍ਰਿਤਕਾਂ ਦੇ ਪਰਿਵਾਰ ਨੇ ਇਸ ਘਟਨਾ ਦੀ ਪੁਲਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਥਾਣਾ ਹੈਬੋਵਾਲ ਪੁਲਸ ਮੌਕੇ ’ਤੇ ਪਹੁੰਚ ਗਈ। ਪੁਲਸ ਨੇ ਜਨਾਨੀ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਪਹੁੰਚਾਇਆ, ਜਿਥੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ। ਇਸ ਮਾਮਲੇ ’ਚ ਪੁਲਸ ਨੇ ਮ੍ਰਿਤਕਾ ਦੇ ਭਰਾ ਕਰਨ ਦੇ ਬਿਆਨਾਂ ’ਤੇ ਮੁਲਜ਼ਮ ਪਤੀ ਵਿਕਰਾਂਤ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ।
ਪੜ੍ਹੋ ਇਹ ਵੀ ਖ਼ਬਰ - ਪੱਟੀ ’ਚ ਲੁੱਟ ਦੀ ਵੱਡੀ ਵਾਰਦਾਤ : ਬੈਂਕ ਆਫ਼ ਬੜੌਦਾ ’ਚ 4 ਹਥਿਆਰਬੰਦ ਲੁਟੇਰਿਆਂ ਨੇ ਮਾਰਿਆ ਡਾਕਾ (ਤਸਵੀਰਾਂ)
ਮਿਲੀ ਜਾਣਕਾਰੀ ਮੁਤਾਬਕ ਸਿਮਰਨ ਦਾ ਵਿਆਹ ਵਿਕਰਾਂਤ ਨਾਲ 7 ਸਾਲ ਪਹਿਲਾਂ ਹੋਇਆ ਸੀ। ਉਨ੍ਹਾਂ ਦੇ 2 ਬੱਚੇ ਹਨ। ਇਕ ਬੇਟੀ ਅਤੇ ਇਕ ਬੇਟਾ। ਵਿਆਹ ਤੋਂ ਬਾਅਦ ਤੋਂ ਹੀ ਸਿਮਰਨ ਅਤੇ ਵਿਕਰਾਂਤ ਵਿਚ ਆਪਸੀ ਝਗੜਾ ਹੁੰਦਾ ਰਹਿੰਦਾ ਸੀ। ਸਿਮਰਨ ਨੌਕਰੀ ਕਰਨਾ ਚਾਹੁੰਦੀ ਸੀ ਤਾਂ ਕਿ ਘਰ ਦਾ ਖ਼ਰਚ ਸਹੀ ਢੰਗ ਨਾਲ ਚਲਾਇਆ ਜਾ ਸਕੇ ਪਰ ਵਿਕਰਾਂਤ ਉਸ ਨੂੰ ਨੌਕਰੀ ਕਰਨ ਤੋਂ ਮਨ੍ਹਾ ਕਰਦਾ ਸੀ। ਇਸ ਤੋਂ ਪਹਿਲਾਂ ਵੀ ਦੋਵਾਂ ਵਿਚ ਕਾਫ਼ੀ ਝਗੜੇ ਹੋ ਚੁੱਕੇ ਸਨ, ਜਿਸ ਵਿਚ ਨੌਬਤ ਪੰਚਾਇਤ ਤੱਕ ਪੁੱਜ ਚੁੱਕੀ ਸੀ। ਦੋਵਾਂ ਦਾ ਪਹਿਲਾਂ ਪੰਚਾਇਤੀ ਰਾਜ਼ੀਨਾਮਾ ਵੀ ਚੁੱਕਾ ਸੀ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵਾਪਰੀ ਦੁਖਦ ਘਟਨਾ : ਸੀਵਰੇਜ ’ਚ ਡਿੱਗਣ ਕਾਰਨ 2 ਸਾਲਾ ਬੱਚੇ ਦੀ ਮੌਤ (ਵੀਡੀਓ)
ਸ਼ੁੱਕਰਵਾਰ ਦੀ ਸ਼ਾਮ ਨੂੰ ਵੀ ਦੋਵਾਂ ਵਿਚਕਾਰ ਕਾਫ਼ੀ ਕਹਾ-ਸੁਣੀ ਹੋਈ, ਜਿਸ ਤੋਂ ਬਾਅਦ ਗੁੱਸੇ ’ਚ ਵਿਕਰਾਂਤ ਨੇ ਸਿਮਰਨ ਨੂੰ ਬੁਰੀ ਤਰ੍ਹਾਂ ਨਾਲ ਕੁੱਟ ਕੇ ਜ਼ਖਮੀ ਕਰ ਦਿੱਤਾ। ਇਸ ਤੋਂ ਵੀ ਮਨ ਨਹੀਂ ਭਰਿਆ ਤਾਂ ਉਸ ਨੇ ਗਲਾ ਘੁੱਟ ਕੇ ਸਿਮਰਨ ਦਾ ਕਤਲ ਕਰ ਦਿੱਤਾ। ਇਸ ਘਟਨਾ ਨੂੰ ਅੰਜ਼ਾਮ ਦੇਣ ਮਗਰੋਂ ਪਤੀ ਮੌਕੇ ਤੋਂ ਫਰਾਰ ਹੋ ਗਿਆ। ਜਦੋਂ ਕਰਨ ਨੂੰ ਇਸ ਦਾ ਪਤਾ ਲੱਗਾ ਤਾਂ ਉਹ ਤੁਰੰਤ ਉਸ ਦੇ ਘਰ ਪੁੱਜਾ ਅਤੇ ਸਿਮਰਨ ਨੂੰ ਡੀ. ਐੱਮ. ਸੀ. ਹਸਪਤਾਲ ਲੈ ਕੇ ਗਿਆ ਪਰ ਉਥੇ ਪੁੱਜਣ ’ਤੇ ਪਤਾ ਲੱਗਾ ਕਿ ਸਿਮਰਨ ਦੀ ਮੌਤ ਹੋ ਚੁੱਕੀ ਹੈ।
ਪੜ੍ਹੋ ਇਹ ਵੀ ਖ਼ਬਰ - ਭਗਵੰਤ ਮਾਨ ਦਾ ਵਿਰੋਧੀਆਂ ’ਤੇ ਨਿਸ਼ਾਨਾ, ਕਿਹਾ ‘ਸਾਡੇ ਘਰੇ ਕਿਉਂ ਨਹੀਂ ਆਉਂਦੀਆਂ ED ਦੀਆਂ ਟੀਮਾਂ’
ਸਿਰ ਹੱਥ ਅਤੇ ਪਿੱਠ ’ਤੇ ਸੱਟਾਂ, ਗਲ ਘੋਟੇ ਜਾਣ ਦਾ ਨਿਸ਼ਾਨ
ਫੋਰੈਂਸਿਕ ਡਾ. ਚਰਨਕਮਲ ਅਤੇ ਡਾ. ਗੁਰਮੇਲ ਢਿੱਲੋਂ ਨੇ ਸਿਮਰਨ ਦੀ ਲਾਸ਼ ਦਾ ਪੋਸਟਮਾਰਟਮ ਕੀਤਾ। ਪੋਸਟਮਾਰਟਮ ਤੋਂ ਪਤਾ ਲੱਗਾ ਕਿ ਸਿਮਰਨ ਦੇ ਸਿਰ, ਬਾਂਹ, ਪੈਰ ਅਤੇ ਪਿੱਠ ’ਤੇ ਸੱਟ ਦੇ ਨਿਸ਼ਾਨ ਹਨ। ਜਿਵੇਂ ਉਸ ਨੂੰ ਕਾਫ਼ੀ ਬੁਰੀ ਤਰ੍ਹਾਂ ਕੁੱਟਿਆ ਗਿਆ ਸੀ। ਇਸ ਤੋਂ ਇਲਾਵਾ ਉਸ ਦੇ ਗਲ ’ਤੇ ਘੋਟੇ ਜਾਣ ਦੇ ਨਿਸ਼ਾਨ ਹਨ ਕਿ ਉਸ ਦਾ ਗਲ ਘੁੱਟ ਕੇ ਮਾਰਿਆ ਗਿਆ ਸੀ। ਹਰਪ੍ਰੀਤ ਸਿੰਘ, ਐੱਸ. ਐੱਚ. ਓ. ਥਾਣਾ ਹੈਬੋਵਾਲ ਨੇ ਕਿਹਾ ਕਿ ਇਸ ਮਾਮਲੇ ’ਚ ਮੁਲਜ਼ਮ ਪਤੀ ਵਿਕਰਾਂਤ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਹੈ। ਮੁਲਜ਼ਮ ਹੁਣ ਫ਼ਰਾਰ ਹੈ। ਉਸ ਦੀ ਭਾਲ ਕੀਤੀ ਜਾ ਰਹੀ ਹੈ। ਲਾਸ਼ ਦਾ ਪੋਸਟਮਾਰਟਮ ਕਰ ਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਹੈ।
ਕਾਂਗਰਸ ਨੂੰ ਲੋਕ ਇਕ ਹੋਰ ਮੌਕਾ ਦੇਣਗੇ, ‘ਆਪ’ ’ਤੇ ਭਰੋਸਾ ਕਰਨਾ ਘਾਤਕ : ਸੁਖਜਿੰਦਰ ਰੰਧਾਵਾ
NEXT STORY