ਜਲੰਧਰ (ਸੁਧੀਰ)— ਫਰੈਂਡਜ਼ ਕਾਲੋਨੀ ਵਾਸੀ ਲੋਕਾਂ ਨੇ ਵਿਧਾਇਕ ਹੈਨਰੀ, ਪ੍ਰਸ਼ਾਸਨ ਤੋਂ ਰੋਜ਼ਾਨਾ ਹੋ ਰਹੇ ਐਕਸੀਡੈਂਟਾਂ 'ਤੇ ਕਾਬੂ ਪਾਉਣ ਦੀ ਮੰਗ ਕੀਤੀ ਹੈ। ਫਰੈਂਡਜ਼ ਕਾਲੋਨੀ ਵਾਸੀ ਇੰਦਰਜੀਤ ਮਰਵਾਹਾ, ਅਸ਼ੋਕ ਹਾਂਡਾ, ਅਨਿਲ ਵਰਮਾ ਨੇ ਦੱਸਿਆ ਕਿ ਰੋਜ਼ਾਨਾ ਇਸ ਰੋਡ 'ਤੇ ਸੜਕ ਹਾਦਸੇ ਹੋ ਰਹੇ ਹਨ ਅਤੇ ਕਈ ਲੋਕ ਉਕਤ ਮਾਰਗ 'ਤੇ ਰੋਜ਼ਾਨਾ ਤੇਜ਼ ਰਫਤਾਰ ਵਾਹਨ ਚਲਾ ਕੇ ਕਈ ਲੋਕਾਂ ਨੂੰ ਦੁਰਘਟਨਾਵਾਂ ਦਾ ਸ਼ਿਕਾਰ ਬਣਾ ਰਹੇ ਹਨ। ਉਨ੍ਹਾਂ ਦੱਸਿਆ ਕਿ ਐਤਵਾਰ ਵੀ ਇਕ ਬਜ਼ੁਰਗ ਐਕਟਿਵਾ ਤੋਂ ਹੇਠਾਂ ਡਿੱਗ ਗਿਆ, ਜਿਸ ਨੂੰ ਸੱਟਾਂ ਵੀ ਲੱਗੀਆਂ।

ਕਾਲੋਨੀ ਵਾਸੀਆਂ ਨੇ ਉਕਤ ਬਜ਼ੁਰਗ ਨੂੰ ਚੁੱਕਿਆ ਅਤੇ ਪ੍ਰਸ਼ਾਸਨ ਅਤੇ ਵਿਧਾਇਕ ਸਮੇਤ ਕੌਂਸਲਰ ਤੋਂ ਮੰਗ ਕੀਤੀ ਕਿ ਅਜਿਹੀਆਂ ਘਟਨਾਵਾਂ 'ਤੇ ਰੋਕ ਲਾਉਣ ਸਬੰਧੀ ਕਾਰਵਾਈ ਕੀਤੀ ਜਾਵੇ।
ਸਾਂਝ ਕੇਂਦਰ ਦਾ ਬਿੱਲ ਨਾ ਤਾਰਨ ਕਾਰਨ ਬਿਜਲੀ ਕੱਟੀ, ਕੰਮਕਾਰ ਬੰਦ
NEXT STORY