ਝਬਾਲ (ਨਰਿੰਦਰ) - ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਵਧੀਆਂ ਸਹੂਲਤਾਂ ਦੇਣ ਲਈ ਕਸਬਾ ਝਬਾਲ ਵਿਖੇ ਖੋਲ੍ਹੇ ਸਾਂਝ ਕੇਂਦਰ ਦਾ ਬਿਜਲੀ ਦਾ ਬਿੱਲ ਜੋ ਕਿ ਤਕਰੀਬਨ 22 ਹਜ਼ਾਰ ਰੁਪਏ ਦੇ ਲਗਭਗ ਬਣਦਾ ਹੈ, ਨਾ ਤਾਰਨ ਕਰਕੇ ਬਿਜਲੀ ਵਿਭਾਗ ਵੱਲੋਂ ਸਾਂਝ ਕੇਂਦਰ ਦਾ ਬਿਜਲੀ ਕੂਨੈਕਸ਼ਨ ਕੱਟ ਦਿੱਤਾ ਗਿਆ। ਇਸ ਨਾਲ ਸਾਂਝ ਕੇਂਦਰ ਦਾ ਸਾਰਾ ਕੰਮ ਕਾਰ ਬੰਦ ਹੋ ਗਿਆ ਹੈ, ਜਿਸ ਕਰਕੇ ਹਲਫਨਾਮੇ ਬਣਾਉਣ, ਬੱਚਿਆਂ ਦੇ ਸਰਟੀਫੀਕੇਟ ਬਣਾਉਣ ਤੇ ਹੋਰ ਤਹਿਸੀਲ ਦੇ ਕੰਮ ਕਾਰ ਕਰਾਉਣ ਵਾਲੇ ਵੱਡੀ ਗਿਣਤੀ ਵਿਚ ਲੋਕ ਖੱਜਲ ਖਰਾਬ ਹੋ ਰਹੇ ਹਨ। ਸਾਂਝ ਕੇਂਦਰ ਵਿਖੇ ਕੰਮਕਾਰ ਕਰਾਉਣ ਲਈ ਖੜੇ ਵੱਡੀ ਗਿਣਤੀ 'ਚ ਲੋਕਾਂ ਨੇ ਦੱਸਿਆਂ ਕਿ ਪਿਛਲੇ ਕਈ ਦਿਨਾਂ ਤੋ ਬਿਜਲੀ ਸਪਲਾਈ ਕੱਟੀ ਹੋਣ ਕਾਰਨ ਸਾਂਝ ਕੇਂਦਰ ਦੇ ਕੰਪਿਊਟਰ ਬੰਦ ਪਏ ਹਨ, ਜਿਸ ਕਾਰਣ ਲੋਕਾਂ ਨੂੰ ਆਪਣੇ ਕੰਮ ਕਾਰਾ ਲਈ ਬਘਿਆੜੀ, ਖੈਰਦੀ ਤੇ ਕੋਟ ਆਦਿ ਪਿੰਡਾਂ ਵਿਚ ਤੇਲ ਅਤੇ ਸਮਾਂ ਬਰਬਾਦ ਕਰਕੇ ਜਾਣਾ ਪੈ ਰਿਹਾ ਹੈ।
ਐੱਸ. ਬੀ. ਆਰ. ਐੱਸ. ਕਾਲਜ ਫਾਰ ਵਿਮੈਨ 'ਚ ਕਰਵਾਇਆ ਸੈਮੀਨਾਰ
NEXT STORY