ਲੁਧਿਆਣਾ (ਨਰਿੰਦਰ) : ਲੁਧਿਆਣਾ ਸ਼ਹਿਰ ਜਿੱਥੇ ਇਕ ਪਾਸੇ ਲਗਜ਼ਰੀ ਗੱਡੀਆਂ ਲਈ ਮਸ਼ਹੂਰ ਹੈ, ਉੱਥੇ ਹੀ ਹੁਣ ਇਹ ਸਭ ਤੋਂ ਵੱਧ ਸੜਕ ਹਾਦਸਿਆਂ ਲਈ ਵੀ ਮੋਹਰੀ ਬਣ ਚੁੱਕਾ ਹੈ। ਕੌਮੀ ਸੜਕ ਸੁਰੱਖਿਆ ਕੌਂਸਲ ਦੇ ਡਾਟਾ ਮੁਤਾਬਕ ਲੁਧਿਆਣਾ 'ਚ ਸਲਾਨਾ 350 ਲੋਕ ਸੜਕ ਹਾਦਸਿਆਂ 'ਚ ਆਪਣੀ ਜਾਨ ਗੁਆਉਂਦੇ ਹਨ। ਪੰਜਾਬ ਦੇਸ਼ ਭਰ 'ਚ ਸਭ ਤੋਂ ਵੱਧ ਸੜਕ ਹਾਦਸਿਆਂ ਲਈ ਦੂਜਾ ਸੂਬਾ ਹੈ, ਜਦੋਂ ਕਿ ਲੁਧਿਆਣਾ ਪੰਜਾਬ 'ਚ ਸਭ ਤੋਂ ਵੱਧ ਮੋਹਰੀ ਹੈ।
ਦੂਜੇ ਨੰਬਰ 'ਤੇ ਗੁਰੂ ਕੀ ਨਗਰੀ ਅੰਮ੍ਰਿਤਸਰ 'ਚ ਸਭ ਤੋਂ ਵੱਧ ਸੜਕ ਹਾਦਸੇ ਹੁੰਦੇ ਹਨ। ਇਹ ਡਾਟਾ ਕੌਮੀ ਸੜਕ ਸੁਰੱਖਿਆ ਕੌਂਸਲ ਦੇ ਮੈਂਬਰ ਵੱਲੋਂ ਸਾਂਝੀ ਕੀਤਾ ਗਿਆ ਹੈ। ਸਾਲ 2018 ਦਾ ਇਹ ਅਧਿਕਾਰਕ ਡਾਟਾ ਹੈ। ਕੌਮੀ ਸੜਕ ਸੁਰੱਖਿਆ ਕੌਂਸਲ ਦੇ ਮੈਂਬਰ ਡਾ. ਸੋਹੀ ਨੇ ਦੱਸਿਆ ਕਿ ਇਹ ਆਂਕੜੇ ਜਿੱਥੇ ਹੈਰਾਨ ਕਰ ਦੇਣ ਵਾਲੇ ਹਨ, ਉੱਥੇ ਹੀ ਗੰਭੀਰ ਚਿੰਤਾ ਦਾ ਵੀ ਵਿਸ਼ਾ ਹੈ। ਇਸ ਸਬੰਧੀ ਜਿੱਥੇ ਟ੍ਰੈਫਿਕ ਪੁਲਸ ਅਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਆਪਣੇ ਪੱਧਰ 'ਤੇ ਕੰਮ ਕੀਤਾ ਜਾ ਰਿਹਾ ਹੈ, ਉੱਥੇ ਹੀ ਸੜਕ 'ਤੇ ਚੱਲਣ ਵਾਲੇ ਆਮ ਆਦਮੀ ਦਾ ਵੀ ਫਰਜ਼ ਹੈ ਕਿ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੇ ਤਾਂ ਜੋ ਆਪਣੀ ਅਤੇ ਦੂਜਿਆਂ ਦੀ ਕੀਮਤੀ ਜਾਨ ਬਚਾਈ ਜਾ ਸਕੇ।
ਅਟਾਰੀ-ਵਾਹਗਾ ਬਾਰਡਰ 'ਤੇ ਇਕੱਠਿਆਂ 50 ਹਜ਼ਾਰ ਲੋਕਾਂ ਨੇ ਸੜਕ ਸੁਰੱਖਿਆ ਦਾ ਲਿਆ ਸੰਕਲਪ
NEXT STORY