ਸੁਨਾਮ (ਬਾਂਸਲ) - ਸ਼ਹਿਰ 'ਚ ਬਣਿਆ ਸੂਰਜਕੁੰਡ ਮੰਦਿਰ ਆਪਣੇ-ਆਪ 'ਚ ਇਤਿਹਾਸ ਸੰਜੋਈ ਬੈਠਾ ਹੈ ਪਰ ਇਸ ਨੂੰ ਜਾਂਦੀ ਸੜਕ ਦੀ ਹਾਲਤ ਬੇਹੱਦ ਖਸਤਾ ਹੈ, ਜਿਸ ਦੀ ਲੱਗਦਾ ਹੈ ਪ੍ਰਸ਼ਾਸਨ ਨੂੰ ਕੋਈ ਪ੍ਰਵਾਹ ਨਹੀਂ। ਇਸ ਮੰਦਿਰ ਦੇ ਦਰਸ਼ਨ ਕਰਨ ਲਈ ਦੂਰ-ਦੁਰਾਡਿਓਂ ਸ਼ਰਧਾਲੂ ਆਉਂਦੇ ਹਨ, ਜਿਨ੍ਹਾਂ ਨੂੰ ਇਸ ਖਸਤਾਹਾਲ ਸੜਕ ਕਾਰਨ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸੜਕ ਨੂੰ ਬਣੇ ਕਈ ਸਾਲ ਹੋ ਚੁੱਕੇ ਹਨ, ਜਿਸ ਦੀ ਮੁੜ ਕਿਸੇ ਨੇ ਸਾਰ ਨਹੀਂ ਲਈ। ਇਸ ਸੜਕ 'ਤੇ ਇਕ ਸਕੂਲ ਵੀ ਹੈ, ਜਿਸ ਵਿਚ ਪੜ੍ਹਨ ਆਉਂਦੇ ਬੱਚੇ ਕਈ ਵਾਰ ਸੜਕ ਦੇ ਟੋਇਆਂ ਕਾਰਨ ਡਿੱਗ ਕੇ ਸੱਟਾਂ ਲਵਾ ਚੁੱਕੇ ਹਨ।ਸ਼੍ਰੀ ਰਾਮ ਆਸ਼ਰਮ ਮੰਦਿਰ ਕਮੇਟੀ ਦੇ ਪ੍ਰਧਾਨ ਤਰੁਣ ਬਾਂਸਲ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਧਾਰਮਿਕ ਸਥਾਨਾਂ ਨੂੰ ਜਾਂਦੀਆਂ ਸੜਕਾਂ ਤੇ ਆਲੇ-ਦੁਆਲੇ ਦੀ ਸਫਾਈ ਦਾ ਵੀ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਸ਼ਹਿਰ 'ਚ ਕਈ ਇਤਿਹਾਸਕ ਸਥਾਨ ਹਨ, ਜਿਨ੍ਹਾਂ ਦੀ ਮਾਨਤਾ ਕਾਫੀ ਹੈ ਤੇ ਸਥਾਨਕ ਸੂਰਜਕੁੰਡ ਮੰਦਿਰ ਤਾਂ ਬਹੁਤ ਇਤਿਹਾਸਕ ਮੰਦਿਰ ਹੈ।
ਕੀ ਕਹਿੰਦੇ ਹਨ ਕਾਂਗਰਸੀ ਆਗੂ
ਇਸ ਮੌਕੇ ਕਾਂਗਰਸੀ ਆਗੂ ਮੈਡਮ ਦਾਮਨ ਥਿੰਦ ਬਾਜਵਾ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ 'ਚ ਆ ਗਿਆ ਹੈ। ਜਲਦੀ ਹੀ ਇਸ ਇਤਿਹਾਸਕ ਮੰਦਿਰ ਨੂੰ ਜਾਂਦੀ ਸੜਕ ਦੀ ਮੁਰੰਮਤ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲ ਕਰਾਂਗੇ।
ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਕੀਤੀ ਚੋਣ ਜ਼ਾਬਤੇ ਦੀ ਉਲੰਘਣਾ
NEXT STORY