ਲੁਧਿਆਣਾ (ਮੋਹਿਨੀ) : ਕੋਵਿਡ-19 ਦੌਰਾਨ ਸਰਕਾਰ ਵੱਲੋਂ ਤਾਲਾਬੰਦੀ ਨੂੰ ਖਤਮ ਕਰਨ ਤੋਂ ਬਾਅਦ ਟਰਾਂਸਪੋਰਟ ਮਹਿਕਮੇ 'ਚ ਵੀ ਚਹਿਲ-ਪਹਿਲ ਸ਼ੁਰੂ ਹੋਣ ਲੱਗੀ ਹੈ, ਜਿਸ ਕਾਰਨ ਜਿੱਥੇ ਚੰਡੀਗੜ੍ਹ ਲਈ ਬੱਸਾਂ ਪਹਿਲਾਂ ਬੰਦ ਸੀ, ਹੁਣ ਰੋਡਵੇਜ਼ ਮਹਿਕਮਾ ਲੁਧਿਆਣਾ ਨੇ ਮੁਸਾਫ਼ਰਾਂ ਦੀ ਸਹੂਲਤ ਲਈ ਇਕ ਵਾਲਵੋ ਬੱਸ ਸੇਵਾ ਵੀ ਸ਼ੁਰੂ ਕਰ ਦਿੱਤੀ ਹੈ, ਜੋ ਸਵੇਰੇ 6 ਵਜੇ ਬੱਸ ਅੱਡੇ ਤੋਂ ਚੰਡੀਗੜ੍ਹ ਸੈਕਟਰ-43 ਲਈ ਰਵਾਨਾ ਹੁੰਦੀ ਹੈ।
ਇਹ ਵੀ ਪੜ੍ਹੋ : ਸੀਨੇ ਸੂਲ ਬਣ ਚੁੱਭਦੇ ਸੀ ਪਤੀ ਦੇ ਬੋਲ-ਕਬੋਲ, ਟੁੱਟ ਚੁੱਕੀ ਵਿਆਹੁਤਾ ਨੇ ਖਾਧੀਆਂ ਸਲਫਾਸ ਦੀਆਂ ਗੋਲੀਆਂ
ਦੱਸ ਦੇਈਏ ਕਿ ਨਿੱਜੀ ਬੱਸਾਂ ਵਾਲਵੋ ਵੀ ਇਸੇ ਰੋਡ ’ਤੇ ਪਹਿਲਾਂ ਸ਼ੁਰੂ ਹੋ ਚੁੱਕੀਆਂ ਸਨ ਪਰ ਰੋਡਵੇਜ਼ ਡਿਪੂ ਨੇ ਵੀ ਇਸ ਸਹੂਲਤ ਨੂੰ ਸ਼ੁਰੂ ਕਰ ਕੇ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਾਉਣ ਦਾ ਕੰਮ ਕੀਤਾ ਹੈ।
ਇਹ ਵੀ ਪੜ੍ਹੋ : ਅੰਤਰਜਾਤੀ ਵਿਆਹ ਕਰਨ ਵਾਲੇ ਜੋੜੇ ਨਾਲ ਘਰਦਿਆਂ ਨੇ ਵੈਰ ਕਮਾਇਆ, ਦੋਹਾਂ ਨੂੰ ਵੱਖ ਕਰਨ ਲਈ ਖੇਡੀ ਵੱਡੀ ਚਾਲ
ਜਨਰਲ ਮੈਨੇਜਰ ਇੰਦਰਜੀਤ ਸਿੰਘ ਚਾਵਲਾ ਨੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਇੰਟਰ ਸਟੇਟ ਦੇ ਸਾਰੇ ਰੂਟਾਂ ’ਤੇ ਬੱਸਾਂ ਚੱਲਣੀਆਂ ਸ਼ੁਰੂ ਹੋ ਜਾਣਗੀਆਂ, ਜਿਸ 'ਚ ਹਰਿਆਣਾ, ਦਿੱਲੀ, ਹਿਮਾਚਲ, ਜੈਪੁਰ, ਰਾਜਸਥਾਨ ਆਦਿ ਲਈ ਸਧਾਰਣ ਅਤੇ ਏ. ਸੀ. ਬੱਸਾਂ ਜਲਦ ਚੱਲਣਗੀਆਂ।
ਇਹ ਵੀ ਪੜ੍ਹੋ : ਪੰਜਾਬ 'ਚ ਬਦਲਿਆ ਮੌਸਮ ਦਾ ਮਿਜਾਜ਼, ਪਿਛਲੇ 5 ਦਿਨਾਂ ਦੌਰਾਨ ਡਿਗਿਆ ਪਾਰਾ
ਪੰਜਾਬ 'ਚ ਗਰੀਬਾਂ ਨੂੰ ਮਿਲਣ ਵਾਲੀ 'ਸਸਤੀ ਕਣਕ' 'ਤੇ ਲੱਗਾ ਸਵਾਲੀਆ ਨਿਸ਼ਾਨ
NEXT STORY