ਰੂਪਨਗਰ, (ਵਿਜੇ)- ਮਿੰਨੀ ਸਕੱਤਰੇਤ ਦੇ ਸਾਹਮਣਿਓਂ ਅੱਜ ਮਹਿਲਾਵਾਂ ਦਾ ਇਕ ਲੁਟੇਰਾ ਗਿਰੋਹ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ ਤੇ ਪੁਲਸ ਕੁਝ ਨਾ ਕਰ ਸਕੀ। ਜਾਣਕਾਰੀ ਅਨੁਸਾਰ ਅੱਜ ਬਾਅਦ ਦੁਪਹਿਰ ਇਕ ਹਰਿਆਣਾ ਨੰਬਰ ਦੀ ਕਾਰ, ਜਿਸ 'ਚ ਕੁਝ ਮਹਿਲਾਵਾਂ ਵੀ ਸਵਾਰ ਸਨ, ਇਸ ਖੇਤਰ ਦੀਆਂ ਮਹਿਲਾਵਾਂ ਨਾਲ ਲੁੱਟ-ਖੋਹ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਚੁੱਕੀਆਂ ਹਨ। ਇਨ੍ਹਾਂ ਦੀ ਪੁਲਸ ਵੱਲੋਂ ਸ਼ਨਾਖਤ ਵੀ ਕੀਤੀ ਗਈ ਸੀ। ਪੁਲਸ ਨੇ ਉਕਤ ਕਾਰ ਮਿੰਨੀ ਸਕੱਤਰੇਤ ਦੇ ਸਾਹਮਣੇ ਰੋਕੀ ਪਰ ਸਵਾਰ ਫਿਲਮੀ ਅੰਦਾਜ਼ 'ਚ ਚਕਮਾ ਦੇ ਕੇ ਫਰਾਰ ਹੋ ਗਏ। ਪੁਲਸ ਨੇ ਗੰਨੇ ਦੀਆਂ ਵੱਟਾਂ ਨਾਲ ਸ਼ੀਸ਼ੇ ਵੀ ਤੋੜਨ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਉਨ੍ਹਾਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਨਹੀਂ ਮਿਲੀ।
ਛੋਟੀ ਧੀ ਦੇ ਨਾਂ ਰਜਿਸਟਰੀ ਕਰਵਾਉਣ 'ਤੇ ਮਾਂ ਨੂੰ ਕੁੱਟਮਾਰ ਕਰ ਕੇ ਘਰੋਂ ਕੱਢਿਆ
NEXT STORY