ਤਲਵੰਡੀ ਭਾਈ/ਮੁੱਦਕੀ (ਗੁਲਾਟੀ, ਹੈਪੀ) - ਬੀਤੀ ਰਾਤ ਪਿੰਡ ਸ਼ਕੂਰ ਦੇ ਇਕ ਘਰ ਵਿਚ ਲੁੱਟ-ਮਾਰ ਦੀ ਨੀਅਤ ਨਾਲ ਦਾਖ਼ਲ ਹੋਏ ਲੁਟੇਰਿਆਂ ਨੂੰ ਘਰਦਿਆਂ ਦੀ ਬਹਾਦਰੀ ਕਾਰਨ ਆਪਣੀ 12 ਬੋਰ ਦੀ ਰਾਈਫਲ, ਇਕ ਮੋਟਰ ਸਾਈਕਲ ਅਤੇ ਇਕ ਐਕਟਿਵਾ ਸਕੂਟਰੀ ਛੱਡਕੇ ਭੱਜਣਾ ਪਿਆ। ਇਸ ਮੌਕੇ ਘੱਲ ਖੁਰਦ ਪੁਲਸ ਥਾਣੇ ਦੇ ਮੁਖੀ ਹਰਦੇਵਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਪਿੰਡ ਸ਼ਕੂਰ ਦੇ ਸੂਬੇਦਾਰ ਗੁਰਨਾਮ ਸਿੰਘ ਪੁੱਤਰ ਕਰਤਾਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕਰੀਬ ਸਾਢੇ ਅੱਠ ਵਜੇ 5 ਅਣਪਛਾਤੇ ਨੌਜਵਾਨਾਂ ਨੇ ਲੁੱਟਣ ਦੀ ਨੀਅਤ ਨਾਲ ਸਾਡੇ ਪਰਿਵਾਰ 'ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਹੋਈ ਹੱਥੋ-ਪਈ ਵਿਚ ਲੁਟੇਰਿਆਂ ਤੋਂ ਘਰ ਵਾਲਿਆਂ ਨੇ 12 ਬੋਰ ਦੀ ਰਾਈਫਲ ਖੋਹ ਲਈ। ਉਹ ਆਪਣੇ ਨਾਲ ਲੈ ਕੇ ਆਏ ਇਕ ਐਕਟਿਵਾ ਸਕੂਟਰੀ ਅਤੇ ਇਕ ਸਪਲੈਡਰ ਮੋਟਰ ਸਾਈਕਲ ਵੀ ਛੱਡਕੇ ਫਰਾਰ ਹੋ ਗਏ। ਮੌਕੇ 'ਤੇ ਪਹੁੰਚੇ ਪੁਲਸ ਅਧਿਕਾਰੀ ਨੇ ਦੱਸਿਆ ਕਿ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਬਣਦੀ ਕਰਵਾਈ ਕੀਤੀ ਜਾਵੇਗਾ।
ਰਾਮ ਰਹੀਮ ਦੇ ਵਕੀਲ ਨੇ ਕੀਤੀ ਅਪੀਲ, ਕਿਹਾ-ਸੇਨੇਟਾਈਜੇਸ਼ਨ ਵੀਡੀਓ ਨਾ ਕੀਤਾ ਜਾਵੇ ਜਨਤਕ
NEXT STORY