ਨੰਗਲ(ਗੁਰਭਾਗ)- ਰੇਲਵੇ ਰੋਡ, ਛਾਬੜਾ ਪੈਟਰੋਲ ਪੰਪ ਲਾਗੇ ਅੱਜ ਤਿੰਨ ਨਕਾਬਪੋਸ਼ ਲੁਟੇਰਿਆਂ ਨੇ ਦੋਨਾਲੀ ਦੇ ਜ਼ੋਰ 'ਤੇ ਇਕ ਦੁਕਾਨਦਾਰ ਕੋਲੋਂ ਲੱਖਾਂ ਦੀ ਨਕਦੀ ਲੁੱਟ ਲਈ ਪਰ ਪੁਲਸ ਨੇ ਅੱਧੇ ਘੰਟੇ 'ਚ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ। ਜਾਣਕਾਰੀ ਦਿੰਦੇ ਹੋਏ ਪੀੜਤ ਸੁਰੇਸ਼ ਕੁਮਾਰ (ਵੈਸਟਰਨ ਯੂਨੀਅਨ ਮਨੀ ਟ੍ਰਾਂਸਫਰ) ਨੇ ਕਿਹਾ ਕਿ ਦੁਪਹਿਰ 2.20 ਵਜੇ ਦੇ ਕਰੀਬ ਜਦੋਂ ਉਹ ਆਪਣੀ ਦੁਕਾਨ 'ਤੇ ਬੈਠਾ ਸੀ ਤਾਂਂ ਦੋ ਨਕਾਬਪੋਸ਼ ਲੁਟੇਰੇ ਉਸਦੀ ਦੁਕਾਨ ਵਿਚ ਵੜ ਗਏ। ਇਕ ਬਾਹਰ ਐਕਟਿਵਾ ਲੈ ਕੇ ਖੜ੍ਹਾ ਰਿਹਾ। ਉਨ੍ਹਾਂ ਦੋਨਾਲੀ ਮੇਰੇ ਮੂਹਰੇ ਰੱਖ ਕੇ ਮੈਨੂੰ ਦੁਕਾਨ ਅੰਦਰ ਪਈ ਸਾਰੀ ਨਕਦੀ ਬਾਹਰ ਕੱਢਣ ਲਈ ਕਿਹਾ। ਮੈਂ ਡਰ ਦੇ ਮਾਰੇ ਵਿਦੇਸ਼ੀ ਕਰੰਸੀ ਸਣੇ ਤਕਰੀਬਨ 3.50 ਲੱਖ ਰੁਪਏ ਕੱਢ ਕੇ ਉਨ੍ਹਾਂ ਨੂੰ ਦੇ ਦਿੱਤੇ ਤੇ ਉਹ ਲੈ ਕੇ ਫਰਾਰ ਹੋ ਗਏ। ਪੀੜਤ ਵੱਲੋਂ ਲੋਕਾਂ ਦੀ ਮਦਦ ਨਾਲ ਇਸ ਘਟਨਾ ਦੀ ਜਾਣਕਾਰੀ ਨੰਗਲ ਥਾਣਾ ਨੂੰ ਦਿੱਤੀ ਗਈ। ਇਸ ਦੀ ਸੂਚਨਾ ਮਿਲਣ ਮਗਰੋਂ ਡੀ.ਐੱਸ.ਪੀ. ਰਮਿੰਦਰ ਸਿੰਘ ਕਾਹਲੋਂ ਜਦੋਂ ਵਾਪਸ ਜਾ ਰਹੇ ਸਨ ਤਾਂ ਉਨ੍ਹਾਂ ਰਸਤੇ 'ਚ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ। ਐੱਸ.ਐੱਸ.ਪੀ. ਰੂਪਨਗਰ ਸਵਪਨ ਸ਼ਰਮਾ ਨੇ ਕਿਹਾ ਕਿ ਪੁਲਸ ਵੱਲੋਂ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਲੁਟੇਰਿਆਂਂ ਹਰਕਮਲ ਸਿੰਘ (25) ਪੁੱਤਰ ਸੁਰਿੰਦਰ ਸਿੰਘ, ਤਰਨਪ੍ਰੀਤ ਸਿੰਘ (18) ਪੁੱਤਰ ਸੁਖਵਿੰਦਰ ਸਿੰਘ ਸੁਖੀ ਤੇ ਨਵੀਨ ਸ਼ਰਮਾ (18) ਪੁੱਤਰ ਸੁਗਰੀਵ ਕੁਮਾਰ ਵਾਸੀ ਪਿੰਡ ਬੁਰਾਰੀ, ਨੇੜੇ ਨੰਗਲ ਨੂੰ ਕਾਬੂ ਕਰ ਕੇ ਮੁਕੱਦਮਾ ਦਰਜ ਕੀਤਾ ਗਿਆ ਹੈ। ਸ਼ਰਮਾ ਨੇ ਕਿਹਾ ਕਿ ਅੱਧੇ ਘੰਟੇ 'ਚ ਮੁਲਜ਼ਮਾਂ ਨੂੰ ਕਾਬੂ ਕਰਨ ਵਾਲੇ ਬਹਾਦਰ ਅਫ਼ਸਰ ਨੂੰ ਇਨਾਮ ਨਾਲ ਨਿਵਾਜਿਆ ਜਾਵੇਗਾ।
ਫੇਜ਼-11 ਪੁਲਸ ਨੇ ਅਦਾਲਤੀ ਭਗੌਡ਼ਾ ਯਮੁਨਾਨਗਰ ਤੋਂ ਕੀਤਾ ਗ੍ਰਿਫਤਾਰ
NEXT STORY