ਜਲੰਧਰ (ਵਰੁਣ) : ਸ਼ਹਿਰ ਵਿਚ ਲੁੱਟ-ਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਸ਼ਹਿਰ ਵਿਚ ਹਰ ਰੋਜ਼ ਅਜਿਹੀਆਂ ਵਾਰਦਾਤਾਂ ਹੋ ਰਹੀਆਂ ਹਨ ਪਰ ਲੋਕਾਂ ਦੀ ਸੁਰੱਖਿਆ ਲਈ ਕੋਈ ਸਖ਼ਤ ਐਕਸ਼ਨ ਨਹੀਂ ਲਿਆ ਜਾ ਰਿਹਾ। ਸ਼ਨੀਵਾਰ ਨੂੰ ਦਿਨ-ਦਿਹਾੜੇ ਪਠਾਨਕੋਟ ਚੌਕ ਤੋਂ ਕੁਝ ਦੂਰੀ ’ਤੇ ਬਾਈਕ ਸਵਾਰ 2 ਲੁਟੇਰੇ ਐਕਟਿਵਾ ਦੇ ਪਿੱਛੇ ਬੈਠੀ ਬਜ਼ੁਰਗ ਔਰਤ ਦੀਆਂ ਦੋਵੇਂ ਸੋਨੇ ਦੀਆਂ ਵਾਲੀਆਂ ਲੁੱਟ ਕੇ ਫ਼ਰਾਰ ਹੋ ਗਏ। ਥਾਣਾ ਨੰਬਰ-7 ਦੀ ਪੁਲਸ ਨੂੰ ਇਸ ਸਬੰਧੀ ਸ਼ਿਕਾਇਤ ਦਿੱਤੀ ਗਈ ਹੈ।
ਪੀੜਤਾ ਬਲਵਿੰਦਰ ਕੌਰ ਪਤਨੀ ਸਤੀਸ਼ ਕੁਮਾਰ ਨਿਵਾਸੀ ਨੂਰਪੁਰ ਨੇ ਦੱਸਿਆ ਕਿ ਉਹ ਆਪਣੀ ਰਿਸ਼ਤੇਦਾਰ ਨਾਲ ਐਕਟਿਵਾ ਦੇ ਪਿੱਛੇ ਬੈਠ ਕੇ ਜਾ ਰਹੀ ਸੀ। ਜਿਵੇਂ ਹੀ ਡੀ-ਮਾਰਟ ਦੇ ਸਾਹਮਣੇ ਪਹੁੰਚੀ ਤਾਂ ਬਾਈਕ ਸਵਾਰ ਇਕ ਲੜਕੇ ਨੇ ਉਨ੍ਹਾਂ ਨੂੰ ਐਕਟਿਵਾ ਸਾਈਡ ’ਤੇ ਕਰਨ ਨੂੰ ਕਿਹਾ। ਦੇਖਦੇ ਹੀ ਦੇਖਦੇ ਬਾਈਕ ਦੇ ਪਿੱਛੇ ਬੈਠੇ ਲੜਕੇ ਨੇ ਦੋਵਾਂ ਹੱਥਾਂ ਨਾਲ ਦੋਵਾਂ ਕੰਨਾਂ ਦੀਆਂ ਸੋਨੇ ਦੀਆਂ ਵਾਲੀਆਂ ਝਪਟ ਲਈਆਂ ਅਤੇ ਕਾਫੀ ਸਪੀਡ ਨਾਲ ਬਾਈਕ ਭਜਾ ਕੇ ਲੈ ਗਏ।
ਇਸ ਵਾਰਦਾਤ ਤੋਂ ਬਾਅਦ ਬਜ਼ੁਰਗ ਔਰਤ ਅਤੇ ਉਸ ਦੀ ਰਿਸ਼ਤੇਦਾਰ ਘਬਰਾ ਗਈਆਂ ਅਤੇ ਆਪਣੇ ਘਰ ਮੁੜ ਗਈਆਂ। ਘਰ ਜਾ ਕੇ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਦੱਸਿਆ, ਜਿਸ ਤੋਂ ਬਾਅਦ ਥਾਣਾ ਨੰਬਰ-8 ਦੀ ਪੁਲਸ ਨੂੰ ਸੂਚਨਾ ਦਿੱਤੀ ਗਈ। ਥਾਣਾ ਨੰਬਰ-8 ਦੇ ਇੰਚਾਰਜ ਗੁਰਮੁੱਖ ਸਿੰਘ ਅਤੇ ਉਨ੍ਹਾਂ ਦੀ ਟੀਮ ਨੂਰਪੁਰ ਬਲਵਿੰਦਰ ਕੌਰ ਦੇ ਬਿਆਨ ਲੈਣ ਪਹੁੰਚੀ। ਪੁਲਸ ਨੇ ਪੀੜਤਾ ਦੇ ਬਿਆਨ ਲੈ ਕੇ ਘਟਨਾ ਸਥਾਨ ਦੇ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕਰਨੇ ਸ਼ੁਰੂ ਕਰ ਦਿੱਤੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੜਕ ਹਾਦਸਾ ਨਹੀਂ ਲੁਟੇਰਿਆਂ ਨੇ ਹੀ ਵੱਢਿਆ ਸੀ ਮੋਬਾਈਲ ਲੁੱਟਣ ਲਈ ਸੰਨੀ ਦਾ ਹੱਥ
NEXT STORY