ਮੋਗਾ (ਕਸ਼ਿਸ਼ ਸਿੰਗਲਾ) : ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਸ਼ਹਿਰ ਦੇ ਹਰ ਚੌਕ ਅਤੇ ਚੌਰਾਹੇ ’ਤੇ ਪੁਲਸ ਦਾ ਸਖ਼ਤ ਪ੍ਰਬੰਧ ਸੀ। ਇਸ ਦੇ ਬਾਵਜੂਦ ਲੁਟੇਰੇ ਵਾਰਦਾਤ ਨੂੰ ਅੰਜਾਮ ਦਿੰਦੇ ਰਹੇ। ਅਜਿਹੇ ਵਿੱਚ ਪੁਲਸ ਦੀ ਕਾਰਜਕੁਸ਼ਲਤਾ 'ਤੇ ਸਵਾਲ ਖੜ੍ਹੇ ਕਰਦਾ ਹੈ। ਉਥੇ ਹੀ ਸੋਮਵਾਰ ਸ਼ਾਮ ਨੂੰ ਸ਼ਹਿਰ ਦੇ ਸ਼ੇਖਵਾਲਾ ਚੌਕ ਤੋਂ ਕੁਝ ਦੂਰੀ ਅੱਗੇ ਮੋਟਰਸਾਈਕਲ ’ਤੇ ਸਵਾਰ ਤਿੰਨ ਲੁਟੇਰੇ ਪੁੱਜੇ। ਇੱਕ ਨਕਾਬਪੋਸ਼ ਲੁਟੇਰਾ ਦੁਕਾਨ ਦੇ ਬਾਹਰ ਖੜ੍ਹਾ ਰਿਹਾ। ਜਦਕਿ ਦੋ ਮੋਟਰਸਾਈਕਲ ਲੈ ਕੇ ਅੱਗੇ ਨਿਕਲ ਗਏ। ਲੁਟੇਰਿਆਂ ਨੇ ਦੁਕਾਨ ਦੇ ਕਾਊਂਟਰ 'ਤੇ ਇਕ ਦੇਸੀ ਪਿਸਤੌਲ ਤਾਣ ਕੇ ਦੁਕਾਨਦਾਰ ਦੀਪਕ ਨੂੰ ਪੈਸੇ ਕੱਢ ਕੇ ਦੇਣ ਲਈ ਕਿਹਾ ਪਰ ਦੀਪਕ ਨੇ ਕਿਹਾ ਕਿ ਉਸ ਕੋਲ ਪੈਸੇ ਨਹੀਂ ਹਨ, ਇਸ 'ਤੇ ਉਸ ਨੇ ਪਹਿਲੀ ਗੋਲੀ ਚਲਾਈ ਪਰ ਉਹ ਖਾਲੀ ਚਲੀ ਗਈ। ਇਸ ਤੋਂ ਬਾਅਦ ਉਸ ਨੇ ਦੁਕਾਨਦਾਰ ਦੇ ਸਾਹਮਣੇ ਪਿਸਤੌਲ 'ਚ ਗੋਲੀ ਪਾਈ 'ਤੇ ਮਾਰ ਦਿੱਤੀ। ਗੋਲੀ ਦੁਕਾਨਦਾਰ ਦੇ ਬਾਂਹ ਨੂੰ ਛੂਹ ਕੇ ਨਿਕਲ ਗਈ। ਜਿਸ ਕਾਰਨ ਉਸ ਦਾ ਬਚਾਅ ਹੋ ਗਿਆ। ਇਸ 'ਤੇ ਲੁਟੇਰੇ ਨੇ ਫਿਰ ਦੁਕਾਨਦਾਰ ਨੂੰ ਕਿਹਾ ਕਿ ਜੇਕਰ ਉਸ ਨੇ ਪੈਸੇ ਨਾ ਦਿੱਤੇ ਤਾਂ ਉਹ ਉਸ ਨੂੰ ਗੋਲੀ ਮਾਰ ਦੇਵੇਗਾ। ਤਾਂ ਦੁਕਾਨਦਾਰ ਨੇ ਉਸ ਨੂੰ ਗੋਲੀ ਮਾਰਨ ਲਈ ਕਿਹਾ ਤਾਂ ਰੌਲਾ ਸੁਣ ਕੇ ਲੋਕ ਇਕੱਠੇ ਹੋਣ ਲੱਗੇ। ਜਿਸ ਤੋਂ ਬਾਅਦ ਤਿੰਨੇ ਲੁਟੇਰੇ ਮੌਕੇ ਤੋਂ ਫ਼ਰਾਰ ਹੋ ਗਏ। ਪੁਲਸ ਨੂੰ ਸੂਚਨਾ ਮਿਲਦੇ ਹੀ ਪੁਲਸ ਦੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਅਤੇ ਮਾਮਲੇ ਦੀ ਜਾਂਚ ਕੀਤੀ।
ਸੈਂਕੜੇ ਕਿਸਾਨਾਂ ਨੇ ਸ਼ੰਭੂ ਬਾਰਡਰ ’ਤੇ ਕੀਤਾ ਰੋਸ ਮਾਰਚ, MSP ਤੇ ਹੋਰ ਕਿਸਾਨ ਹੱਕੀ ਮੰਗਾਂ ਨੂੰ ਲੈ ਕੇ ਕੀਤੀ ਨਾਅਰੇਬਾਜ਼ੀ
NEXT STORY