ਬਟਾਲਾ/ਸ੍ਰੀ ਹਰਗੋਬਿੰਦਪੁਰ ਸਾਹਿਬ/ਘੁਮਾਣ (ਬੇਰੀ, ਸਰਬਜੀਤ)-ਥਾਣਾ ਘੁਮਾਣ ਦੇ ਅਧੀਨ ਆਉਂਦੇ ਪਿੰਡ ਹਰਪੁਰਾ ’ਚ ਸਥਿਤ ਮਹਿਰ ਫਿਲਿੰਗ ਸਟੇਸ਼ਨ ’ਤੇ ਕਾਰ ਸਵਾਰ 4 ਵਿਅਕਤੀ ਕਾਰ ’ਚ ਇਕ ਹਜ਼ਾਰ ਰੁਪਏ ਦਾ ਤੇਲ ਪੁਆ ਕੇ ਬਿਨਾਂ ਪੈਸੇ ਦਿੱਤੇ ਫਰਾਰ ਹੋ ਗਏ। ਇਸ ਸਬੰਧੀ ਪੈਟਰੋਲ ਪੰਪ ਦੇ ਮੈਨੇਜਰ ਰਜਿੰਦਰ ਕੁਮਾਰ ਨੇ ਦੱਸਿਆ ਕਿ ਦੁਪਹਿਰ ਸਮੇਂ ਉਨ੍ਹਾਂ ਦੇ ਪੈਟਰੋਲ ਪੰਪ ’ਤੇ ਇਕ ਕਾਰ ’ਚ ਸਵਾਰ ਹੋ ਕੇ 4 ਵਿਅਕਤੀ ਆਏ ਜਿਨ੍ਹਾਂ ਨੇ ਪੰਪ ’ਤੇ ਕੰਮ ਕਰਦੇ ਲੜਕੇ ਨੂੰ ਕਾਰ ’ਚ ਇਕ ਹਜ਼ਾਰ ਰੁਪਏ ਦਾ ਪੈਟਰੋਲ ਪਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਜਦ ਲੜਕੇ ਵਲੋਂ ਕਾਰ ’ਚ ਪੈਟਰੋਲ ਪਾ ਕੇ ਉਕਤ ਵਿਅਕਤੀਆਂ ਤੋਂ ਪੈਸੇ ਮੰਗੇ ਗਏ ਤਾਂ ਉਨ੍ਹਾਂ ਪੈਸੇ ਦੇਣ ਤੋਂ ਮਨਾ ਕਰ ਦਿੱਤਾ ਅਤੇ ਉਸਨੂੰ ਹਥਿਆਰ ਦਿਖਾ ਕੇ ਮੌਕੇ ਤੋਂ ਫਰਾਰ ਹੋ ਗਏ।
ਇਹ ਵੀ ਪੜ੍ਹੋ-ਸਰਕਾਰ ਦੇ ਸਪੱਸ਼ਟੀਕਰਨ ਤੋਂ ਬਾਅਦ ਪਾਕਿਸਤਾਨੀ ਦੁਲਹਨਾਂ ਨੂੰ ਮਿਲੀ ਰਾਹਤ
ਉਨ੍ਹਾਂ ਕਿਹਾ ਕਿ ਇਹ ਸਾਰੀ ਵਾਰਦਾਤ ਪੈਟਰੋਲ ਪੰਪ ’ਤੇ ਲੱਗੇ ਸੀ.ਸੀ.ਟੀ.ਵੀ ਕੈਮਰੇ ’ਚ ਕੈਦ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਉਨ੍ਹਾਂ ਪੁਲਸ ਚੌਂਕੀ ਊਧਨਵਾਨ ਨੂੰ ਸੂਚਿਤ ਕਰ ਦਿੱਤਾ ਹੈ। ਇਸ ਸੰਬੰਧੀ ਜਦ ਊਧਨਵਾਲ ਪੁਲਸ ਚੌਕੀ ਦੇ ਇੰਚਾਰਜ ਏ. ਐੱਸ. ਆਈ. ਪੰਜਾਬ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੁਲਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਪੁਲਸ ਵਲੋਂ ਜਲਦ ਹੀ ਕਾਰ ਸਵਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ- ਪੰਜਾਬ : ਪਿਤਾ ਦੀ ਰਿਵਾਲਵਰ ਲੈ ਕੇ ਕਲਾਸ 'ਚ ਪਹੁੰਚੀ ਵਿਦਿਆਰਥਣ, ਦੇਖ ਪੈ ਗਈਆਂ ਭਾਜੜਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਾਜਾਇਜ਼ ਦੇਸੀ ਪਿਸਤੌਲ ਤੇ 2 ਕਾਰਤੂਸ ਸਮੇਤ ਮੁਲਜ਼ਮ ਗ੍ਰਿਫ਼ਤਾਰ
NEXT STORY