ਕਾਦੀਆਂ (ਜ਼ੀਸ਼ਾਨ)- ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਈਆਂ ਘਟਨਾਵਾਂ ਦੇ ਚਲਦੇ ਸਾਰੇ ਪਾਕਿਸਤਾਨੀਆਂ ਦੇ ਵੀਜ਼ਾ ਰੱਦ ਹੋਣ ਦੀਆਂ ਅਟਕਲਾਂ ਵਿਚਕਾਰ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਲੰਬੇ ਸਮੇਂ ਵਾਲੇ ਵੀਜ਼ੇ (ਐੱਲ. ਟੀ. ਵੀ.) ’ਤੇ ਰਹਿ ਰਹੀਆਂ ਪਾਕਿਸਤਾਨੀ ਦੁਲਹਨਾਂ ਉੱਤੇ ਕੋਈ ਅਸਰ ਨਹੀਂ ਪਵੇਗਾ, ਜਿਸ ਨਾਲ ਵੱਡੀ ਰਾਹਤ ਦਾ ਮਾਹੌਲ ਬਣ ਗਿਆ ਹੈ। ਗ੍ਰਹਿ ਮੰਤਰਾਲੇ ਵੱਲੋਂ ਜਾਰੀ ਹੁਕਮ ਅਨੁਸਾਰ ਕੂਟਨੀਤਿਕ, ਅਧਿਕਾਰਕ ਅਤੇ ਲੰਮੇ ਸਮੇਂ ਵਾਲੇ ਵੀਜ਼ਿਆਂ ਤੋਂ ਇਲਾਵਾ ਹੋਰ ਕੋਈ ਨਵਾਂ ਵੀਜ਼ਾ ਜਾਰੀ ਨਹੀਂ ਕੀਤਾ ਜਾਵੇਗਾ ਪਰ ਇਹ ਤਿੰਨ ਸ਼੍ਰੇਣੀਆਂ ਜਾਰੀ ਰਹਿਣਗੀਆਂ।
ਇਹ ਵੀ ਪੜ੍ਹੋ- ਪੰਜਾਬ : ਪਿਤਾ ਦੀ ਰਿਵਾਲਵਰ ਲੈ ਕੇ ਕਲਾਸ 'ਚ ਪਹੁੰਚੀ ਵਿਦਿਆਰਥਣ, ਦੇਖ ਪੈ ਗਈਆਂ ਭਾਜੜਾਂ
ਇਸ ਐਲਾਨ ਤੋਂ ਬਾਅਦ ਕਾਦੀਆਂ ’ਚ ਰਹਿ ਰਹੀਆਂ ਦਰਜਨ ਭਰ ਪਾਕਿਸਤਾਨੀ ਮੂਲ ਦੀਆਂ ਅਹਿਮਦੀਆ ਦੁਲ੍ਹਣਾਂ ਨੇ ਸ਼ਾਂਤੀ ਮਹਿਸੂਸ ਕੀਤੀ ਹੈ, ਜਿਨ੍ਹਾਂ ਨੂੰ ਆਪਣੇ ਮੁਲਕ ਵਾਪਸ ਭੇਜੇ ਜਾਣ ਦਾ ਡਰ ਸੀ। ਸਮਾਜਿਕ ਆਗੂ ਅਤੇ ਕਾਦੀਆਂ ਨਿਵਾਸੀ ਚੌਧਰੀ ਮਕਬੂਲ ਅਹਿਮਦ, ਜੋ ਆਪਣੇ ਵਿਆਹ ਲਈ ਆਪਣੀ ਪਤਨੀ ਨੂੰ ਪਾਕਿਸਤਾਨ ਤੋਂ ਵਿਆਹ ਕੇ ਲਾਏ ਸਨ, ਨੇ ਦੱਸਿਆ ਕਿ ਇਹ ਔਰਤਾਂ ਬਹੁਤ ਵੱਡੇ ਸਦਮੇ ’ਚ ਸਨ। ਉਨ੍ਹਾਂ ਨੂੰ ਆਪਣਾ ਘਰ ਅਤੇ ਪਰਿਵਾਰ ਛੱਡਣ ਦਾ ਡਰ ਸੀ ਪਰ ਹੁਣ ਉਨ੍ਹਾਂ ਨੂੰ ਵੱਡੀ ਰਾਹਤ ਮਿਲੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਜਾਰੀ ਹੋਇਆ ਅਲਰਟ, ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਡਿਜੀਟਲ ਅਰੈਸਟ ਦੀ ਧਮਕੀ ਦੇ ਕੇ 14 ਲੱਖ ਦੀ ਠੱਗੀ ਮਾਰਨ ਵਾਲੇ 3 ਗ੍ਰਿਫ਼ਤਾਰ
NEXT STORY