ਤਰਨਤਾਰਨ (ਰਮਨ) - ਜ਼ਿਲੇ ਵਿਚ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਲਗਾਤਾਰ ਵੱਧਦੀਆਂ ਨਜ਼ਰ ਆ ਰਹੀਆਂ ਹਨ। ਇਸ ਦੀ ਇਕ ਹੋਰ ਤਾਜ਼ਾ ਮਿਸਾਲ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਪਤਨੀ ਸਮੇਤ ਰਿਸ਼ਤੇਦਾਰ ਕੋਲ ਜਾ ਰਹੇ ਵਿਅਕਤੀ ਨੂੰ ਤੇਜ਼ਧਾਰ ਹਥਿਆਰਾਂ ਦੀ ਨੋਕ ਉਪਰ ਨਿਸ਼ਾਨਾ ਬਣਾਉਂਦੇ ਹੋਏ ਉਸਦਾ ਮੋਟਰਸਾਈਕਲ ਅਤੇ 1500 ਰੂਪੈ ਖੋਹ ਮੌਕੇ ਤੋਂ ਫਰਾਰ ਹੋ ਗਏ। ਇਸ ਸਬੰਧੀ ਥਾਣਾ ਸਰਹਾਲੀ ਦੀ ਪੁਲਸ ਨੇ ਤਿੰਨ ਅਣਪਛਾਤੇ ਵਿਅਕਤੀਆਂ ਖਿਲਾਫ ਪਰਚਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਲਖਵਿੰਦਰ ਸਿੰਘ ਪੁੱਤਰ ਭਾਨ ਸਿੰਘ ਵਾਸੀ ਢੋਟੀਆਂ ਨੇ ਥਾਣਾ ਸਰਹਾਲੀ ਦੀ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਬੀਤੀ ਛੇ ਨਵੰਬਰ ਦੀ ਦੁਪਹਿਰ ਕਰੀਬ ਡੇਢ ਵਜੇ ਜਦੋਂ ਉਹ ਆਪਣੀ ਪਤਨੀ ਸਮੇਤ ਮੋਟਰਸਾਈਕਲ ਉਪਰ ਸਵਾਰ ਹੋ ਆਪਣੇ ਪਿੰਡ ਢੋਟੀਆਂ ਤੋਂ ਪਿੰਡ ਬੁਰਜ ਨੱਥੋਕੇ ਵਿਖੇ ਰਿਸ਼ਤੇਦਾਰ ਕੋਲ ਜਾਣ ਲਈ ਰਵਾਨਾ ਹੋਇਆ ਤਾਂ ਖੇਡੇ ਵਾਲੀ ਨਹਿਰ ਰਸਤੇ ਜਦੋਂ ਉਹ ਬੁਰਜ ਨੱਥੋਕੇ ਨੂੰ ਜਾ ਰਹੇ ਸਨ ਤਾਂ ਉਨ੍ਹਾਂ ਦੇ ਪਿੱਛੇ ਇਕ ਮੋਟਰਸਾਈਕਲ ਉਪਰ ਸਵਾਰ 3 ਮੋਨੇ ਨੌਜਵਾਨਾਂ ਵੱਲੋਂ ਉਨ੍ਹਾਂ ਦੇ ਮੋਟਰਸਾਈਕਲ ਨੂੰ ਲੱਤ ਮਾਰੀ ਗਈ, ਜਿਸਦੇ ਚੱਲਦਿਆਂ ਉਨ੍ਹਾਂ ਦਾ ਮੋਟਰਸਾਈਕਲ ਪਟੜੀ ’ਤੇ ਚੜ੍ਹ ਕੇ ਰੁਕ ਗਿਆ। ਇਸ ਦੌਰਾਨ ਮੁਲਜ਼ਮਾਂ ਨੇ ਦਾਤਰ ਦਾ ਡਰਾਵਾ ਦੇ ਕੇ ਉਸ ਦੀ ਜੇਬ ’ਚੋਂ 1500 ਨਕਦ ਕੱਢ ਲਏ ਅਤੇ ਉਸਦਾ ਮੋਟਰਸਾਈਕਲ ਸਪਲੈਂਡਰ ਲੈ ਕੇ ਮੌਕੇ ਤੋਂ ਫਰਾਰ ਹੋ ਗਏ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਰਹਾਲੀ ਦੇ ਏ. ਐੱਸ. ਆਈ. ਗੁਰਪਾਲ ਸਿੰਘ ਨੇ ਦੱਸਿਆ ਕਿ ਇਸ ਮਾਮਲੇ ’ਚ ਪੁਲਸ ਵੱਲੋਂ 3 ਅਣਪਛਾਤੇ ਵਿਅਕਤੀਆਂ ਖਿਲਾਫ ਪਰਚਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਦਾਦਾ ਸੀ ਵਿਰੋਧੀ, ਪੋਤਾ ਪੂਰ ਰਿਹਾ ਪੱਖ, ਹਾਲਾਤ ਦੇਖ ਸਿਆਣੇ ਆਖ ਰਹੇ- ‘ਕਦੇ ਦਾਦੇ ਦੀਆਂ, ਕਦੇ ਪੋਤੇ ਦੀਆਂ’ !
NEXT STORY