ਲੁਧਿਆਣਾ (ਤਰੁਣ) : ਹਰਿਆਣਾ ਦਾ ਇਕ ਵਪਾਰੀ ਰੇਲਵੇ ਸਟੇਸ਼ਨ ਤੋਂ ਆਟੋ ’ਚ ਬੈਠਾ ਸੀ। ਜਦੋਂ ਉਹ ਬੱਸ ਅੱਡੇ ’ਤੇ ਉੱਤਰਿਆ ਤਾਂ ਉਸ ਦੀ ਜੇਬ ਕੱਟੀ ਹੋਈ ਸੀ। ਆਟੋ ਚਾਲਕ ਸਮੇਤ ਆਟੋ ’ਚ ਸਵਾਰ 2 ਹੋਰਨਾਂ ਲੁਟੇਰਿਆਂ ਨੇ ਵਪਾਰੀ ਦੀ ਜੇਬ ਕੱਟ ਕੇ 50 ਹਜ਼ਾਰ ਰੁਪਏ ਕੱਢ ਲਏ। ਮੁਲਜ਼ਮ ਵਪਾਰੀ ਨੂੰ ਬੱਸ ਅੱਡੇ ’ਤੇ ਉਤਾਰ ਕੇ ਫਰਾਰ ਹੋ ਗਏ। ਪੀੜਤ ਵਪਾਰੀ ਨੇ ਚੌਕੀ ਬੱਸ ਅੱਡੇ ਦੀ ਪੁਲਸ ਨੂੰ ਵਾਰਦਾਤ ਦੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਪੁਲਸ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ 2 ਮੁਲਜ਼ਮਾਂ ਨੂੰ ਇਲਾਕੇ ਦੇ ਇਕ ਢਾਬੇ ਦੇ ਬਾਹਰੋਂ ਕਾਬੂ ਕਰ ਲਿਆ, ਜਦੋਂਕਿ ਤੀਜਾ ਮੁਲਜ਼ਮ 50 ਹਜ਼ਾਰ ਰੁਪਏ ਲੈ ਕੇ ਫਰਾਰ ਹੋ ਗਿਆ।
ਇਹ ਵੀ ਪੜ੍ਹੋ : 12 ਏਕੜ ਜ਼ਮੀਨ ਦਾ ਸੌਦਾ ਕਰ ਕੇ 50 ਲੱਖ ਦੀ ਧੋਖਾਧੜੀ! ਕਰਨਲ ਦੀ 'ਪਤਨੀ' ਗ੍ਰਿਫਤਾਰ
ਪੀੜਤ ਮੰਗਾ ਰਾਮ ਨਿਵਾਸੀ ਯਮੁਨਾਨਗਰ, ਹਰਿਆਣਾ ਨੇ ਦੱਸਿਆ ਕਿ ਉਹ ਸਬਜ਼ੀ ਦਾ ਕੰਮ ਕਰਦਾ ਹੈ। ਆਲੂ ਦਾ ਸੌਦਾ ਕਰਨ ਲਈ ਉਹ ਜਗਰਾਓਂ ਗਿਆ ਸੀ। ਜਗਰਾਓਂ ਤੋਂ ਲੁਧਿਆਣਾ ਟਰੇਨ ਰਾਹੀਂ ਆਇਆ। ਰੇਲਵੇ ਸਟੇਸ਼ਨ ਦੇ ਬਾਹਰ ਆ ਕੇ ਬੱਸ ਅੱਡੇ ਵੱਲ ਜਾਣ ਲਈ ਉਹ ਇਕ ਆਟੋ ’ਚ ਬੈਠਾ। ਆਟੋ ’ਚ ਚਾਲਕ ਸਮੇਤ ਕੁੱਲ 3 ਵਿਅਕਤੀ ਬੈਠੇ ਸਨ। ਬੱਸ ਅੱਡੇ ਪੁੱਜ ਕੇ ਜਦੋਂ ਉਸ ਨੇ ਜੇਬ ਸੰਭਾਲੀ ਤਾਂ ਉਸ ਦੀ ਜੇਬ ਕੱਟੀ ਹੋਈ ਸੀ। ਉਸ ਦੀ ਪੈਂਟ ਦੀ ਜੇਬ ’ਚ 50 ਹਜ਼ਾਰ ਰੁਪਏ ਸਨ। ਉਸ ਨੇ ਰੌਲਾ ਪਾਇਆ ਤਾਂ ਚਾਲਕ ਸਮੇਤ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ, ਜਿਸ ਤੋਂ ਬਾਅਦ ਉਸ ਨੇ ਆਟੋ ਦਾ ਨੰਬਰ ਨੋਟ ਕਰ ਕੇ ਪੁਲਸ ਨੂੰ ਸ਼ਿਕਾਇਤ ਦਿੱਤੀ।
ਜਾਂਚ ਅਧਿਕਾਰੀ ਏ. ਐੱਸ. ਆਈ. ਰਾਜੇਸ਼ ਕੁਮਾਰ ਨੇ ਦੱਸਿਆ ਕਿ ਪੀੜਤ ਮੰਗਾ ਰਾਮ ਦੇ ਬਿਆਨ ’ਤੇ ਕੇਸ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਭਾਲ ਇਲਾਕੇ ਦੇ ਇਕ ਢਾਬੇ ’ਤੇ ਖਤਮ ਹੋਈ, ਜਿੱਥੋਂ ਪੁਲਸ ਨੇ 2 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ, ਜਦੋਂਕਿ ਤੀਜਾ ਮੁਲਜ਼ਮ 50 ਹਜ਼ਾਰ ਰੁਪਏ ਲੈ ਕੇ ਫਰਾਰ ਹੋ ਗਿਆ। ਫੜੇ ਗਏ ਮੁਲਜ਼ਮਾਂ ਦੀ ਪਛਾਣ ਆਟੋ ਚਾਲਕ ਅਕਸ਼ੇ ਕੁਮਾਰ ਉਰਫ ਬੰਟੀ ਅਤੇ ਮਲਕੀਤ ਸਿੰਘ ਉਰਫ ਮੀਤਾ ਵਜੋਂ ਹੋਈ ਹੈ, ਜਦੋਂਕਿ ਤੀਜਾ ਮੁਲਜ਼ਮ ਵਿਜੇ ਕੁਮਾਰ ਉਰਫ ਟਿੰਕੂ ਦੀ ਪੁਲਸ ਭਾਲ ਕਰ ਰਹੀ ਹੈ। ਸੋਮਵਾਰ ਨੂੰ ਦੋਵੇਂ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਫੜੇ ਗਏ ਮੁਲਜ਼ਮ ਨਸ਼ਾ ਕਰਨ ਦੇ ਆਦੀ ਹਨ। ਸਾਰੇ ਮੁਲਜ਼ਮਾਂ ਦੀ ਉਮਰ 30 ਤੋਂ 35 ਸਾਲ ਦੇ ਦਰਮਿਆਨ ਹੈ।
ਇਹ ਵੀ ਪੜ੍ਹੋ : ਦੇਸ਼ 'ਚ ਬਣੇਗਾ Dubai ਵਰਗਾ 'Bharat Bazaar', ਸਰਕਾਰ ਨੇ ਤਿਆਰ ਕੀਤਾ ਮਾਸਟਰ ਪਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
CM ਮਾਨ ਨੇ ਦਿੱਤੀਆਂ ਈਦ-ਉਲ-ਫ਼ਿਤਰ ਦੀਆਂ ਮੁਬਾਰਕਾਂ
NEXT STORY