ਜਲੰਧਰ(ਸੋਨੂੰ)— ਦਿਹਾਤੀ ਪੁਲਸ ਨੇ ਪਿਸਤੌਲ ਦੇ ਬਲ 'ਤੇ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ਦਾ ਪਰਦਾਫਾਸ਼ ਕਰਦੇ ਹੋਏ ਗਿਰੋਹ ਦੇ ਕੁਝ ਮੈਂਬਰਾਂ ਨੂੰ ਕਾਬੂ ਕਰਨ 'ਚ ਵੱਡੀ ਸਫਲਤਾ ਹਾਸਲ ਕੀਤੀ ਹੈ। ਫੜੇ ਗਏ ਨੌਜਵਾਨ ਬੀਅਰ ਅਤੇ ਵ੍ਹਿਸਕੀ ਵੀ ਲੁੱਟਦੇ ਸਨ। ਐੱਸ. ਐੱਸ. ਪੀ. ਗੁਰਪ੍ਰੀਤ ਸਿੰਘ ਨੇ ਫੜੇ ਗਏ ਦੋਸ਼ੀਆਂ ਦੀ ਪਛਾਣ ਹਰਪ੍ਰੀਤ ਸਿੰਘ ਉਰਫ ਜਹਾਜ ਵਾਸੀ ਬਿਲੀ ਚਾਹਮੰਨੀ, ਵਰੁਣਪ੍ਰੀਤ ਵਾਸੀ ਰੂਪੇਵਾਲਾ ਸ਼ਾਹਕੋਟ, ਜਤਿੰਦਰ ਸਿੰਘ ਉਰਫ ਜਿੰਦਾ ਵਾਸੀ ਰਾਈਬਲ ਬੇਟ, ਅਨਿਲ ਕੁਮਾਰ ਵਾਸੀ ਤਲਹਣ, ਮਨਦੀਪ ਕੁਮਾਰ ਵਾਸੀ ਪਿੰਡ ਕਾਹਣਾ, ਹਰਪ੍ਰੀਤ ਸਿੰਘ ਵਾਸੀ ਪਿੰਡ ਕਪੂਰ, ਰਮਨਦੀਪ ਵਾਸੀ ਪਿੰਡ ਰਾਜੋਵਾਲਾ ਦੇ ਰੂਪ 'ਚ ਦੱਸੀ ਹੈ। ਪੁਲਸ ਫੜੇ ਗਏ ਨੌਜਵਾਨਾਂ ਕੋਲੋਂ ਪੁੱਛਗਿੱਛ ਕਰ ਰਹੀ ਹੈ।
ਸਿੱਖਿਆ ਵਿਭਾਗ 'ਚ 24 ਹਜ਼ਾਰ 615 ਮੁਲਾਜ਼ਮਾਂ ਦੀ ਘਾਟ
NEXT STORY