ਫਗਵਾੜਾ (ਹਰਜੋਤ) - ਇੱਥੇ ਮਾਡਲ ਟਾਊਨ ਵਿਖੇ ਸੈਰ ਕਰ ਰਹੀ ਇਕ ਔਰਤ ਦੀਆਂ ਵੰਗਾਂ ਕਾਰ ਸਵਾਰ ਲੁਟੇਰੇ ਖੋਹ ਕੇ ਫਰਾਰ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਪੀੜਤ ਮਹਿਲਾ ਸਵਰਨ ਸੋਬਤੀ ਨੇ ਦੱਸਿਆ ਕਿ ਉਹ ਸੈਰ ਕਰਨ ਲਈ ਘਰ ਤੋਂ ਬਾਹਰ ਨਿਕਲੀ ਸੀ। ਉਸਦੇ ਕੋਲ ਇਕ ਕਾਰ ਆ ਕੇ ਰੁਕ ਗਈ, ਜਿਸ 'ਚ ਤਿੰਨ ਔਰਤਾਂ ਅਤੇ ਇਕ ਮਰਦ ਸਵਾਰ ਸੀ, ਜਿਨ੍ਹਾਂ ਨੇ ਉਸ ਨੂੰ ਕਿਸੇ ਮਕਾਨ ਦਾ ਪਤਾ ਪੁੱਛਣ ਦੇ ਬਹਾਨੇ ਰੋਕ ਲਿਆ ਅਤੇ ਉਸਦੀ ਵੰਗਾਂ ਖੋਹ ਕੇ ਮੌਕੇ 'ਤੇ ਫਰਾਰ ਹੋ ਗਏ। ਪੀੜਤ ਔਰਤ ਨੇ ਇਸ ਘਟਨਾ ਸਬੰਧੀ ਪੁਲਸ ਨੂੰ ਸੂਚਨਾ ਦੇ ਦਿੱਤੀ ਹੈ।
22 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ
NEXT STORY