ਮੁੱਲਾਂਪੁਰ ਦਾਖਾ (ਕਾਲੀਆ)- ਥਾਣਾ ਜੋਧਾਂ ਦੀ ਪੁਲਸ ਨੇ ਇਕ ਔਰਤ ਨੂੰ ਤੇਜ਼ਧਾਰ ਹਥਿਆਰ ਵਿਖਾ ਕੇ ਉਸ ਦਾ ਪਰਸ ਖੋਹਣ ਵਾਲੇ ਦੋ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਦੋ ਮੋਟਰਸਾਈਕਲ, ਇਕ ਮੋਬਾਈਲ ਅਤੇ ਦਾਹ ਬਰਾਮਦ ਕੀਤਾ ਹੈ।
ਡੀ.ਐੱਸ.ਪੀ ਵਰਿੰਦਰ ਸਿੰਘ ਖੋਸਾ ਨੇ ਬੁਲਾਈ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਭਾਵਨਾ ਪਤਨੀ ਨਰੇਸ਼ ਕੁਮਾਰ ਵਾਸੀ ਪਿੰਡ ਚੂਹੜਪੁਰ ਕਰੀਬ 4.30 ਵਜੇ ਸ਼ਾਮੀ ਬਗਲਾਮੁਖੀ ਮੰਦਰ ਮੱਥਾ ਟੇਕਣ ਲਈ ਗਈ ਸੀ। ਜਦੋਂ ਉਹ ਮੱਥਾ ਟੇਕ ਕੇ ਸੜਕ 'ਤੇ ਜਾ ਰਹੀ ਸੀ ਤਾਂ ਇਕ ਮੋਟਰਸਾਈਕਲ 'ਤੇ ਤਿੰਨ ਲੁਟੇਰਿਆਂ ਨੇ ਉਸ ਨੂੰ ਦਾਹ ਦਿਖਾ ਕੇ ਉਸ ਦਾ ਪਰਸ ਖੋਹ ਲਿਆ ਸੀ ਅਤੇ ਫਰਾਰ ਹੋ ਗਏ ਸਨ। ਉਸ ਨੂੰ ਪਤਾ ਲੱਗਾ ਕਿ ਖੋਹ ਕਰਨ ਵਾਲਾ ਲੁਟੇਰਾ ਅਮਨਦੀਪ ਸਿੰਘ ਉਰਫ ਅੰਮੂ ਪੁੱਤਰ ਬੇਅੰਤ ਸਿੰਘ ਵਾਸੀ ਪਿੰਡ ਚਚਰਾੜੀ ਹੈ ਜਿਸ ਨੇ ਉਸ ਦਾ ਪਰਸ ਖੋਹਿਆ ਸੀ। ਪਰਸ ਵਿਚ 2000 ਰੁਪਏ ਦੀ ਨਗਦੀ, 2 ਲੱਖ ਦਾ ਚੈੱਕ ਅਤੇ ਹੋਰ ਦਸਤਾਵੇਜ਼ ਸਨ ਜਿਸ ਦੀ ਸ਼ਿਕਾਇਤ ਤੇ ਥਾਣਾ ਜੋਧਾਂ ਵਿਖੇ ਲੁਟੇਰਿਆਂ ਵਿਰੁੱਧ ਖੋਹ ਦਾ ਪਰਚਾ ਦਰਜ ਕੀਤਾ ਗਿਆ ਸੀ।
ਲੁਧਿਆਣਾ 'ਚ ਚਿੱਟੇ ਦਿਨੀਂ ਹੋ ਗਈ ਲੁੱਟ! ਤੁਰੀ ਜਾਂਦੀ ਔਰਤ ਦੇ ਕੰਨ੍ਹਾਂ ’ਚੋਂ ਵਾਲੀਆਂ ਝਪਟ ਕੇ ਲੈ ਗਏ ਲੁਟੇਰੇ
NEXT STORY