ਲੁਧਿਆਣਾ(ਰਿਸ਼ੀ)-ਭੈਣ ਦੇ ਵਿਆਹ ਲਈ ਪੈਸੇ ਨਾ ਹੋਣ 'ਤੇ ਇਕ ਭਰਾ ਨੇ ਫਿਲਮਾਂ ਦੇਖ ਕੇ ਲੁੱਟ ਦੀ ਯੋਜਨਾ ਬਣਾ ਲਈ ਅਤੇ ਵੀਰਵਾਰ ਨੂੰ ਗੰਨ ਪੁਆਇੰਟ 'ਤੇ 45 ਹਜ਼ਾਰ ਕੈਸ਼ ਤੇ ਮੋਬਾਇਲ ਫੋਨ ਲੁੱਟ ਕੇ ਲਿਜਾਣ ਦਾ ਡਰਾਮਾ ਰਚ ਦਿੱਤਾ ਪਰ ਥਾਣਾ ਦੁੱਗਰੀ ਦੀ ਪੁਲਸ ਨੇ ਕੁੱਝ ਮਿੰਟਾਂ 'ਚ ਹੀ ਕੇਸ ਨੂੰ ਸੁਲਝਾਉਂਦੇ ਹੋਏ ਦੋਸ਼ੀ ਖਿਲਾਫ ਧਾਰਾ 182, 406, 420 ਆਈ. ਪੀ. ਸੀ. ਤਹਿਤ ਪਰਚਾ ਦਰਜ ਕਰ ਕੇ ਨਕਦੀ ਅਤੇ ਮੋਬਾਇਲ ਬਰਾਮਦ ਕਰ ਲਿਆ ਹੈ। ਉਪਰੋਕਤ ਜਾਣਕਾਰੀ ਏ. ਡੀ. ਸੀ. ਪੀ. ਸੰਦੀਪ ਸ਼ਰਮਾ ਅਤੇ ਏ. ਸੀ. ਪੀ. ਰਮਨਦੀਪ ਸਿੰਘ ਭੁੱਲਰ ਨੇ ਪੱਤਰਕਾਰ ਸਮਾਗਮ ਦੌਰਾਨ ਦਿੱਤੀ।
ਉਨ੍ਹਾਂ ਦੱਸਿਆ ਕਿ ਪੁਲਸ ਕੰਟਰੋਲ ਰੂਮ 'ਤੇ ਵੀਰਵਾਰ ਨੂੰ ਦੁਪਹਿਰ 2 ਵਜੇ ਵਿਸ਼ਾਲ ਨਗਰ ਦੇ ਰਹਿਣ ਵਾਲੇ ਰੋਬਿਨ ਗੁਲਾਟੀ ਨੇ ਫੋਨ ਕਰ ਕੇ ਦੱਸਿਆ ਕਿ ਉਸ ਦਾ ਸੋਲਰ ਸਿਸਟਮ ਲਾਉਣ ਦਾ ਕੰਮ ਹੈ। ਉਸ ਦਾ ਵਰਕਰ ਜਤਿੰਦਰਪਾਲ ਸਿੰਘ ਉਮਰ 31 ਸਾਲ ਨਿਵਾਸੀ ਵਿਸ਼ਾਲ ਨਗਰ, ਫੁੱਲਾਂਵਾਲ ਚੌਕ ਕੋਲ ਸਥਿਤ ਐੱਚ. ਡੀ. ਐੱਫ. ਸੀ. ਬੈਂਕ ਤੋਂ 45 ਹਜ਼ਾਰ ਪੈਸੇ ਕਢਵਾਉਣ ਗਿਆ ਸੀ, ਜਦੋਂ ਉਹ ਐਕਟਿਵਾ 'ਤੇ ਵਾਪਸ ਆ ਰਿਹਾ ਸੀ ਤਾਂ ਪਾਸੀ ਨਗਰ ਕੋਲ ਬਾਈਕ ਸਵਾਰ ਦੋ ਲੁਟੇਰੇ ਗੰਨ ਪੁਆਇੰਟ 'ਤੇ ਉਕਤ ਰਾਸ਼ੀ ਲੁੱਟ ਕੇ ਫਰਾਰ ਹੋ ਗਏ। ਜਾਂਚ ਸ਼ੁਰੂ ਕਰਨ 'ਤੇ ਜਦੋਂ ਜਤਿੰਦਰਪਾਲ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਪੁਲਸ ਨੂੰ ਦੱਸਿਆ ਕਿ ਉਹ ਪਾਸੀ ਨਗਰ ਵੱਲੋਂ ਜਾ ਰਿਹਾ ਸੀ, ਜਦੋਂਕਿ ਕੈਮਰਿਆਂ ਦੀ ਫੁਟੇਜ 'ਚ ਸੱਚ ਸਾਹਮਣੇ ਆ ਗਿਆ ਕਿ ਉਹ ਦੂਜੇ ਪਾਸਿਓਂ ਘਟਨਾ ਵਾਲੀ ਜਗ੍ਹਾ 'ਤੇ ਪੁੱਜਾ ਹੈ। ਸਖ਼ਤੀ ਕਰਨ 'ਤੇ ਉਸ ਨੇ ਦੱਸਿਆ ਕਿ ਉਹ ਦੋ ਸਾਲਾਂ ਤੋਂ ਨੌਕਰੀ ਕਰ ਰਿਹਾ ਹੈ। ਆਉਂਦੀ 26 ਜੂਨ ਨੂੰ ਉਸ ਦੀ ਭੈਣ ਦਾ ਵਿਆਹ ਹੈ। ਘਰ ਵਿਚ ਪੈਸੇ ਨਾ ਹੋਣ ਕਾਰਨ ਉਸ ਨੇ ਲੁੱਟ ਦਾ ਡਰਾਮਾ ਰਚਿਆ ਸੀ। ਪੁਲਸ ਨੇ ਉਸੇ ਦੀ ਨਿਸ਼ਾਨਦੇਹੀ 'ਤੇ ਹੋਟਲ ਦੀ ਬੈਕ ਸਾਈਡ ਵਿਚ ਖਾਲੀ ਪਲਾਟ 'ਚ ਦਬਾ ਕੇ ਰੱਖੇ ਪੈਸੇ ਅਤੇ ਮੋਬਾਇਲ ਫੋਨ ਬਰਾਮਦ ਕਰ ਲਿਆ।
2 ਸਾਲ ਪਹਿਲਾਂ ਕਰਵਾਈ ਲਵ ਮੈਰਿਜ, ਪਰਿਵਾਰ ਨੇ ਕੀਤਾ ਬੇਦਖਲ
ਦੋਸ਼ੀ ਪਹਿਲਾਂ ਕੇ. ਐੱਫ. ਸੀ. ਵਿਚ ਨੌਕਰੀ ਕਰਦਾ ਸੀ ਅਤੇ ਉੱਥੇ ਹੀ ਕੰਮ ਕਰਨ ਵਾਲੀ ਲੜਕੀ ਨਾਲ 2 ਸਾਲ ਪਹਿਲਾਂ ਵਿਆਹ ਕਰਵਾ ਲਿਆ। ਇਸ ਗੱਲ ਦਾ ਪਤਾ ਲੱਗਣ 'ਤੇ ਪਿੰਡ ਗਾਲਿਬ, ਜਗਰਾਓਂ 'ਚ ਕਰਿਆਨਾ ਦੀ ਦੁਕਾਨ ਚਲਾਉਣ ਵਾਲੇ ਪਿਤਾ ਨੇ ਉਸ ਨੂੰ ਬੇਦਖਲ ਕਰ ਦਿੱਤਾ ਸੀ ਪਰ ਭੈਣ ਦੇ ਵਿਆਹ ਕਾਰਨ ਉਨ੍ਹਾਂ ਦੀ ਮੁੜ ਬੋਲਚਾਲ ਸ਼ੁਰੂ ਹੋਈ ਸੀ।
ਡਰੱਗ ਵਿਭਾਗ ਤੇ ਪੁਲਸ ਦੀ ਛਾਪੇਮਾਰੀ ਤੋਂ ਕੈਮਿਸਟ ਭਡ਼ਕੇ
NEXT STORY