ਸ੍ਰੀ ਆਨੰਦਪੁਰ ਸਾਹਿਬ (ਬਿਊਰੋ) - ਅੱਜ ਕੱਲ ਚੋਰੀ ਅਤੇ ਲੁੱਟਖੋਹ ਦੀਆਂ ਘਟਨਾਵਾਂ ਰੁੱਕਣ ਦਾ ਨਾਮ ਹੀ ਨਹੀਂ ਲੈ ਰਹੀਆਂ। ਅਜਿਹਾ ਹੀ ਇਕ ਹੋਰ ਮਾਮਲਾ ਸ੍ਰੀ ਆਨੰਦਪੁਰ ਸਾਹਿਬ 'ਚ ਸਥਿਤ ਸੁਨਿਆਰੇ ਦੀ ਦੁਕਾਨ 'ਚ ਵੇਖਣ ਨੂੰ ਮਿਲੀਆਂ, ਜਿੱਥੇ ਇਕ ਚਾਲਾਕ ਔਰਤ ਨੇ ਲਿਫਾਫੇ ਦਾ ਸਹਾਰਾ ਲੈ ਕੇ ਸੁਨਿਆਰੇ ਦੀ ਦੁਕਾਨ 'ਚ ਗਹਿਣੇ ਖਰੀਦਣ ਆਈ ਔਰਤ ਦੇ ਪਰਸ 'ਤੇ ਹੱਥ ਸਾਫ ਕਰ ਦਿੱਤਾ। ਉਕਤ ਔਰਤ ਨੇ ਉਸ ਮਹਿਲਾ ਦੇ ਪਰਸ 'ਚੋਂ 80 ਹਜ਼ਾਰ ਰੁਪਏ ਦੀ ਨਕਦੀ ਕੱਢ ਕੇ ਫਰਾਰ ਹੋ ਗਈ।
ਇਸ ਘਟਨਾ ਦਾ ਉਸ ਸਮੇਂ ਪਤਾ ਲਗਾ ਜਦੋਂ ਮਹਿਲਾ ਨੇ ਗਹਿਣੇ ਖਰੀਦਣ ਤੋਂ ਬਾਅਦ ਪੈਸੇ ਦੇਣ ਲਗੀ ਤਾਂ ਉਸ ਦੇ ਪਰਸ 'ਚ ਪੈਸੇ ਨਹੀਂ ਸਨ। ਚਾਲਾਕ ਔਰਤ ਵੱਲੋਂ ਕੀਤੀ ਇਹ ਘਟਨਾ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ। ਇਸ ਮਾਮਲੇ ਦਾ ਪਤਾ ਲਗਾਉਣ ਲਈ ਦੁਕਾਨ 'ਚ ਲਗੇ ਕੈਮਰੇ ਦੀ ਵੀਡੀਓ ਵੇਖਣ 'ਤੇ ਸਾਹਮਣੇ ਆਇਆ ਕਿ ਕਿਵੇਂ ਨਾਲ ਬੈਠੀ ਸ਼ਾਤਿਰ ਔਰਤ ਨੇ ਪਰਸ 'ਚੋਂ ਪੈਸੇ ਕੱਢ ਲਏ। ਇਸ ਸਾਰੀ ਘਟਨਾ ਦੀ ਸੂਚਨਾ ਦੇਣ 'ਤੇ ਮੌਕੇ 'ਤੇ ਪਹੁੰਚੀ ਪੁਲਸ ਨੇ ਉਕਤ ਅਣਪਛਾਤੀ ਔਰਤ ਦੇ ਖਿਲਾਫ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ।
ਸਰਕਾਰ ਇਕ ਗੈਂਗਸਟਰ ਨੂੰ ਨਕੇਲ ਪਾਉਂਦੀ ਐ, 2 ਹੋਰ ਪੈਦਾ ਹੋ ਜਾਂਦੇ ਨੇ : ਪਰਮਿੰਦਰ ਢੀਂਡਸਾ
NEXT STORY