ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਸੋਹੀਆਂ ਬਗੋਲਾ ਸੰਪਰਕ ਸੜਕ 'ਤੇ ਸਥਿਤ ਧਾਰਮਿਕ ਸਥਾਨ ਤੋਂ ਹਾਜ਼ਰੀ ਲਵਾ ਕੇ ਪਿੰਡ ਵਾਪਸ ਜਾ ਰਹੇ ਦੋ ਭਰਾਵਾਂ ਨੇ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨਾਲ ਬਹਾਦਰੀ ਨਾਲ ਟਾਕਰਾ ਕਰਦੇ ਹੋਏ ਉਨ੍ਹਾਂ ਨੂੰ ਮੋਟਰਸਾਈਕਲ ਛੱਡ ਭੱਜਣ ਲਈ ਮਜਬੂਰ ਕਰ ਦਿੱਤਾ। ਵਾਰਦਾਤ ਦੁਪਹਿਰ 2 ਵਜੇ ਦੇ ਕਰੀਬ ਉਸ ਸਮੇਂ ਵਾਪਰੀ ਜਦੋਂ ਪਿੰਡ ਰਾਜਪੁਰ ਤੋਂ ਇਕ ਧਾਰਮਿਕ ਸਮਾਗਮ 'ਚ ਹਾਜ਼ਰੀ ਲਵਾਉਣ ਉਪਰੰਤ ਆਪੋ-ਆਪਣੇ ਸਾਈਕਲਾਂ 'ਤੇ ਵਾਪਸ ਪਿੰਡ ਗੰਭੋਵਾਲ ਜਾ ਰਹੇ ਦੋ ਭਰਾਵਾਂ ਅਰਜਨ ਸਿੰਘ ਪੁੱਤਰ ਹਰਭਜਨ ਸਿੰਘ, ਸਤਨਾਮ ਸਿੰਘ ਨੂੰ ਉਕਤ ਸੰਪਰਕ ਸੜਕ 'ਤੇ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਕਿਸੇ ਧਾਰਮਿਕ ਸਥਾਨ ਦਾ ਪਤਾ ਪੁੱਛਣ ਲਈ ਰੋਕਿਆ। ਜਦ ਦੋਵੇਂ ਭਰਾ ਰੁਕੇ ਤਾਂ ਉਨ੍ਹਾਂ ਪਿਸਤੌਲ ਦਾ ਡਰਾਵਾ ਦਿੰਦੇ ਲੁੱਟਣ ਦੀ ਕੋਸ਼ਿਸ਼ ਕੀਤੀ।

ਇੰਨੇ ਨੂੰ ਬਹਾਦਰੀ ਦਾ ਸਬੂਤ ਦਿੰਦੇ ਦੋਵੇਂ ਭਰਾ ਲੁਟੇਰਿਆਂ ਨਾਲ ਭਿੜ ਗਏ ਅਤੇ ਅਮ੍ਰਿਤਧਾਰੀ ਸਿੰਘ ਅਰਜਨ ਸਿੰਘ ਨੇ ਆਪਣੀ ਸ੍ਰੀ ਸਾਹਿਬ ਨਾਲ ਆਪਣੀ ਰੱਖਿਆ ਕਰਦੇ ਹੋਏ ਦੋਵੇਂ ਲੁਟੇਰਿਆਂ ਨੂੰ ਜ਼ਖਮੀ ਕਰ ਦਿੱਤਾ। ਦੋਵੇਂ ਭਰਾਵਾਂ ਦੇ ਆਪਣੇ 'ਤੇ ਭਾਰੂ ਪੈਂਦੇ ਦੇਖ ਅਤੇ ਸੋਹੀਆਂ ਵੱਲੋਂ ਆਉਂਦੇ ਲੋਕਾਂ ਨੂੰ ਦੇਖ ਜ਼ਖਮੀ ਹੋਏ ਲੁਟੇਰੇ ਆਪਣਾ ਮੋਟਰਸਾਈਕਲ ਉਥੇ ਹੀ ਛੱਡ ਫਰਾਰ ਹੋ ਗਏ। ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਟਾਂਡਾ ਪੁਲਸ ਦੀ ਟੀਮ ਨੇ ਮੋਟਰਸਾਈਕਲ ਨੂੰ ਕਬਜ਼ੇ 'ਚ ਲੈ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।
ਨਸ਼ੇ ਨੇ ਉਜਾੜਿਆ ਇਕ ਹੋਰ ਪਰਿਵਾਰ, ਓਵਰਡੋਜ਼ ਲੈਣ ਕਰਕੇ ਹੋਈ ਮੌਤ
NEXT STORY