ਜਲਾਲਾਬਾਦ (ਸੇਤੀਆ) - ਸ਼ਹਿਰ ਦੇ ਬਾਹਮਣੀ ਬਾਜ਼ਾਰ ਰੋਡ 'ਤੇ ਗਲੀ ਨੰਬਰ-1 'ਚ ਦਿਨ ਦਿਹਾੜੇ ਘਰ 'ਚ ਇਕੱਲੀ ਔਰਤ ਤੋਂ ਹਥਿਆਰ ਦੇ ਦਮ 'ਤੇ ਲੁਟੇਰੇ ਸੋਨਾ ਅਤੇ ਨਗਦੀ ਲੈ ਕੇ ਮੌਕੇ 'ਤੇ ਫਰਾਰ ਹੋ ਗਏ। ਲੁਟੇਰਿਆਂ ਨੇ ਵਿਆਹ ਦਾ ਡੱਬਾ ਦੇਣ ਦੇ ਬਹਾਨੇ ਇਸ ਲੁੱਟਖੋਹ ਦੀ ਘਟਨਾ ਨੂੰ ਅੰਜਾਮ ਦਿੱਤਾ। ਘਟਨਾ ਦੀ ਸੂਚਨਾ ਮਿਲਣ 'ਤੇ ਥਾਣਾ ਸਿਟੀ ਦੀ ਪੁਲਸ ਮੌਕੇ 'ਤੇ ਪਹੁੰਚ ਗਈ।

ਪੁਲਸ ਨੂੰ ਦਿੱਤੇ ਬਿਆਨਾਂ 'ਚ ਮਨੋਹਰ ਲਾਲ ਪੁੱਤਰ ਦੀਵਾਨ ਚੰਦ ਵਾਸੀ ਜਲਾਲਾਬਾਦ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਉਸ ਦੀ ਪਤਨੀ ਘਰ 'ਚ ਇਕੱਲੀ ਸੀ। ਕਰੀਬ 11 ਵਜੇ ਦੇ ਕਰੀਬ ਦੋ ਵਿਅਕਤੀ ਅਤੇ ਇਕ ਲੜਕੀ ਵਿਆਹ ਦਾ ਡੱਬਾ ਦੇਣ ਦੇ ਬਹਾਨੇ ਸਾਡੇ ਘਰ ਆ ਗਏ ਅਤੇ ਪਾਣੀ ਦੀ ਮੰਗ ਕਰਨ ਲੱਗੇ। ਪਾਣੀ ਪੀਣ ਤੋਂ ਬਾਅਦ ਉਕਤ ਦੋਸ਼ੀ ਕੁੱਝ ਦੇਰ ਤੱਕ ਕੁਰਸੀ 'ਤੇ ਬੈਠੇ ਰਹੇ। ਇਸ ਤੋਂ ਬਾਅਦ ਉਨ੍ਹਾਂ ਨੇ ਮੇਰੀ ਪਤਨੀ ਦਾ ਮੂੰਹ ਚੁੰਨੀ ਨਾਲ ਬੰਨ੍ਹ ਦਿੱਤਾ ਅਤੇ ਘਰ 'ਚ ਪਿਆ 8 ਤੋਲੇ ਸੋਨਾ ਅਤੇ ਕਰੀਬ 1 ਲੱਖ 50 ਹਜ਼ਾਰ ਰੁਪਏ ਦੀ ਨਗਦੀ ਕੱਢ ਲਈ। ਇਸ ਤੋਂ ਇਲਾਵਾ ਪਤਨੀ ਦੇ ਹੱਥਾਂ 'ਚ ਪਾਈਆਂ ਰਿੰਗ ਅਤੇ ਵੰਗਾਂ ਵੀ ਉਤਾਰ ਲਈਆਂ ਅਤੇ ਧਮਕੀ ਦਿੱਤੀ ਕਿ ਜੇਕਰ ਉਸ ਨੇ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਗੋਲੀ ਮਾਰ ਦਿੱਤੀ ਜਾਵੇਗੀ।
ਇਸ ਘਟਨਾ ਸਬੰਧੀ ਥਾਣਾ ਸਿਟੀ ਮੁਖੀ ਮੈਡਮ ਲਵਮੀਤ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੀੜਤ ਦੇ ਬਿਆਨਾਂ ਦੇ ਆਧਾਰ 'ਤੇ ਪੁਲਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਸ਼ਹਿਰ ਦੇ ਕਈ ਇਲਾਕਿਆਂ ਦੀ ਨਾਕੇਬੰਦੀ ਕਰਵਾ ਦਿੱਤੀ ਗਈ ਹੈ ਤਾਂ ਕਿ ਲੁਟੇਰਿਆਂ ਨੂੰ ਕਾਬੂ ਕੀਤਾ ਜਾ ਸਕੇ।
ਖਾਲਿਸਤਾਨ ਮਾਮਲੇ 'ਤੇ ਸਟੈਂਡ ਸਪੱਸ਼ਟ ਕਰੇ ਅਕਾਲੀ ਦਲ : ਬਿੱਟੂ
NEXT STORY