ਪੱਟੀ(ਬੇਅੰਤ)-ਕੋਰੀਅਰ ਦਾ ਸਾਮਾਨ ਦੇਣ ਗਏ ਵਿਅਕਤੀ ਕੋਲੋਂ ਪਿਸਤੌਲ ਦੀ ਨੋਕ 'ਤੇ ਕੋਰੀਅਰ ਪ੍ਰਾਪਤ ਕਰਨ ਵਾਲੇ ਨੌਜਵਾਨ ਵੱਲੋਂ ਆਪਣੇ ਸਾਥੀ ਨਾਲ ਮਿਲ ਕੇ ਲੁੱਟ-ਖੋਹ ਕਰਨ ਦਾ ਸਮਾਚਾਰ ਮਿਲਿਆ ਹੈ।
ਪੀੜਤ ਵਿਅਕਤੀ ਤਜਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਵਿਸ਼ਾਲ ਕਾਲੋਨੀ ਪੱਟੀ ਨੇ ਦੱਸਿਆ ਕਿ ਉਹ ਫਲਿਪ ਕਾਰਡ ਕੋਰੀਅਰ ਕੰਪਨੀ ਦਾ ਸਾਮਾਨ ਸਪਲਾਈ ਕਰਦਾ ਹੈ ਪਰ ਅੱਜ ਉਹ ਜਦੋਂ ਦੁਪਹਿਰ 2 ਵਜੇ ਦੇ ਕਰੀਬ ਪੱਟੀ ਦੇ ਕੁੱਲਾ ਰੋਡ 'ਤੇ ਹਰਮਨਪ੍ਰੀਤ ਸਿੰਘ ਨਾਮੀ ਗਾਹਕ ਨੂੰ ਉਸ ਦਾ ਕੋਰੀਅਰ ਦੇਣ ਗਿਆ ਤਾਂ ਹਰਮਨਪ੍ਰੀਤ ਸਿੰਘ ਅਤੇ ਉਸ ਦੇ ਇਕ ਹੋਰ ਸਾਥੀ ਵੱਲੋਂ ਪਿਸਤੌਲ ਦੀ ਨੋਕ 'ਤੇ ਮਾਰਕੁੱਟ ਕਰਦਿਆਂ ਇਕ ਲੱਖ ਰੁਪਏ ਦੇ ਲਗਭਗ ਕੋਰੀਅਰ ਦਾ ਸਾਮਾਨ ਅਤੇ 5000 ਰੁਪਏ ਦੀ ਨਕਦੀ ਖੋਹ ਕੇ ਮੌਕੇ 'ਤੇ ਫਰਾਰ ਹੋ ਗਏ। ਪੀੜਤ ਵਿਅਕਤੀ ਵੱਲੋਂ ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ ਅਤੇ ਸਥਾਨਕ ਪੁਲਸ ਘਟਨਾ ਦੀ ਜਾਂਚ ਕਰ ਰਹੀ ਹੈ।
ਪਾਦਰੀ ਕਤਲ ਮਾਮਲਾ: ਖਹਿਰਾ ਦੇ ਘਰ ਦੇ ਬਾਹਰ ਭਾਜਪਾ ਮੈਂਬਰ ਕਰਨਗੇ ਪ੍ਰਦਰਸ਼ਨ
NEXT STORY