ਲੁਧਿਆਣਾ— ਲੁਧਿਆਣਾ ਦੇ ਟਿੱਬਾ ਰੋਡ ਖੇਤਰ 'ਚ ਮੋਟਰਸਾਈਕਲ ਸਵਾਰ ਤਿੰਨ ਲੁਟੇਰੇ ਗੈਸ ਏਜੰਸੀ ਦੇ ਡਿਲਵਰੀ ਮੈਨ ਤੋਂ 32 ਹਜ਼ਾਰ ਰੁਪਏ ਦੀ ਨਗਦੀ ਲੁੱਟ ਕੇ ਫਰਾਰ ਹੋ ਗਏ। ਲੁਟੇਰੇ ਦੀਆਂ ਤਸਵੀਰਾਂ ਵੀ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋਈਆਂ ਹਨ। ਲੁਟੇਰਿਆਂ ਨੇ ਗੈਸ ਏਜੰਸੀ ਦੇ ਡਿਲਵਰੀ ਮੈਨ ਨੂੰ ਉਸਦੇ ਸਾਥੀ ਦੀ ਗੱਡੀ ਖਰਾਬ ਹੋਣ ਦਾ ਆਖ ਕੇ ਰੁਕਵਾਇਆ ਤੇ ਫਿਰ ਨਗਦੀ ਲੁੱਟ ਕੇ ਫਰਾਰ ਹੋ ਗਏ।
ਲੁਧਿਆਣਾ 'ਚ ਆਏ ਦਿਨ ਲੁੱਟ-ਖੋਹ ਤੇ ਚੋਰੀ ਦੀਆਂ ਵਾਰਦਾਤਾਂ 'ਚ ਵਾਧਾ ਹੋ ਰਿਹਾ ਹੈ ਜਦਕਿ ਪੁਲਸ ਮਾੜੇ ਅਨਸਰਾਂ 'ਤੇ ਬੁਰੀ ਤਰ੍ਹਾਂ ਨੁਕੇਲ ਪਾਉਣ 'ਚ ਨਾਕਾਮਯਾਬ ਹੁੰਦੀ ਨਜ਼ਰ ਆ ਰਹੀ ਹੈ।
ਨਸ਼ਾ ਖਰੀਦਣ ਲਈ 6 ਦੋਸਤਾਂ ਨੇ ਬਣਾਇਆ ਗਿਰੋਹ, 1 ਸਾਲ 'ਚ ਕੀਤੀਆਂ 25 ਵਾਰਦਾਤਾਂ
NEXT STORY