ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਜੀਜੇ ਅਤੇ ਪ੍ਰਿਯੰਕਾ ਗਾਂਧੀ ਦੇ ਪਤੀ ਰਾਬਰਟ ਵਾਡਰਾ ਇੰਨੀਂ ਦਿਨੀਂ ਮਨੀ ਲਾਂਡਰਿੰਗ ਕੇਸ ਕਾਰਨ ਸੁਰਖੀਆਂ 'ਚ ਬਣੇ ਹੋਏ ਹਨ। ਇਸ ਮਾਮਲੇ 'ਚ 2 ਵਾਰ ਕਰੀਬ 10 ਘੰਟੇ ਈ.ਡੀ. ਰਾਬਰਟ ਵਾਡਰਾ ਤੋਂ ਪੁੱਛ-ਗਿੱਛ ਕਰ ਚੁਕੀ ਹੈ। ਸ਼ਨੀਵਾਰ ਨੂੰ ਇਕ ਵਾਰ ਫਿਰ ਰਾਬਰਟ ਵਾਡਰਾ ਨੂੰ ਪੁੱਛ-ਗਿੱਛ ਲਈ ਬੁਲਾਇਆ ਗਿਆ ਪਰ ਇਸ ਤੋਂ ਪਹਿਲਾਂ ਵਾਡਰਾ ਨੂੰ ਮਿਲਣ ਕਾਂਗਰਸ ਨੇਤਾ ਅਤੇ ਪੰਜਾਬ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਉਨ੍ਹਾਂ ਦੇ ਘਰ ਪੁੱਜੇ। ਇੱਥੇ ਸਿੱਧੂ ਨੇ ਰਾਬਰਟ ਦੇ ਨਾਲ-ਨਾਲ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨਾਲ ਵੀ ਮੁਲਾਕਾਤ ਕੀਤੀ।

ਵਾਡਰਾ ਤੋਂ ਈ.ਡੀ. ਦਫ਼ਤਰ 'ਚ ਪੁੱਛ-ਗਿੱਛ ਤੋਂ ਪਹਿਲਾਂ ਪੰਜਾਬ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਵਾਡਰਾ ਦੇ ਘਰ ਜਾ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਦੋਹਾਂ ਦਰਮਿਆਨ ਕੀ ਗੱਲਬਾਤ ਹੋਈ ਇਸ ਨੂੰ ਲੈ ਕੇ ਅਜੇ ਸਾਫ਼ ਜਾਣਕਾਰੀ ਨਹੀਂ ਮਿਲੀ ਹੈ ਪਰ ਦੋਹਾਂ ਦੇ ਈ.ਡੀ. ਦੀ ਪੁੱਛ-ਗਿੱਛ ਤੋਂ ਪਹਿਲਾਂ ਗੱਲਬਾਤ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਹੋ ਸਕਦਾ ਹੈ ਕਿ ਰਸਮੀ ਮੁਲਾਕਾਤ ਹੋਵੇ ਪਰ ਸਿਆਸੀ ਹਲਕਿਆਂ 'ਚ ਇਸ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ। ਵਾਡਰਾ ਦੇ ਘਰੋਂ ਨਿਕਲਦੇ ਨਵਜੋਤ ਸਿੱਧੂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜੋ ਬਹੁਤ ਕੁਝ ਕਹਿ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਵਾਡਰਾ ਨੂੰ 12 ਫਰਵਰੀ ਨੂੰ ਇਕ ਹੋਰ ਮਾਮਲੇ 'ਚ ਰਾਜਸਥਾਨ ਦੇ ਜੈਪੁਰ 'ਚ ਵੀ ਅਦਾਲਤ 'ਚ ਜਾਣਾ ਹੈ। ਹਾਲਾਂਕਿ ਵਾਡਰਾ ਨੇ ਗੈਰ-ਕਾਨੂੰਨੀ ਵਿਦੇਸ਼ੀ ਸੰਪਤੀ ਰੱਖਣ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਰਾਜਨੀਤੀ ਕਾਰਨ ਇਸ ਦੇ ਸ਼ਿਕਾਰ ਹੋਏ ਹਨ। ਵਾਡਰਾ ਨੇ ਅੱਗੇ ਕਿਹਾ ਕਿ ਸਿਆਸੀ ਅੰਤ ਨੂੰ ਬਚਾਉਣ ਲਈ ਉਨ੍ਹਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ।
ਹਰ ਸਾਲ ਵਿਦੇਸ਼ਾਂ 'ਚ ਜਾਂਦੇ ਹਨ ਪੰਜਾਬ ਦੇ 65 ਹਜ਼ਾਰ ਕਰੋੜ ਰੁਪਏ
NEXT STORY