ਚੰਡੀਗੜ੍ਹ (ਹਾਂਡਾ) : ਸ਼ਹਿਰ ਦੇ ਮਸ਼ਹੂਰ 'ਰਾਕ ਗਾਰਡਨ' ਦੀ ਖੂਬਸੂਰਤੀ ਦੀ ਚਰਚਾ ਪਹਿਲਾਂ ਹੀ ਦੇਸ਼ਾਂ-ਵਿਦੇਸ਼ਾਂ 'ਚ ਬਹੁਤ ਹੈ ਪਰ ਹੁਣ ਇਸ ਗਾਰਡਨ ਦੀ ਖੂਬਸੂਰਤੀ ਹੋਰ ਵੀ ਲਿਸ਼ਕਾਂ ਮਾਰੇਗੀ ਕਿਉਂਕਿ ਰਾਕ ਗਾਰਡਨ ਲਈ ਅਮਰੀਕਾ ਦੀ ਕੋਹਲਰ ਕੰਪਨੀ ਨੇ 10 ਲੱਖ ਡਾਲਰ ਆਫਰ ਕੀਤੇ ਹਨ। ਅਮਰੀਕਾ ਦੀ ਮੰਨੀ-ਪ੍ਰਮੰਨੀ ਕੰਪਨੀ 10 ਲੱਖ ਡਾਲਰ ਨਾਲ ਨੇਕ ਚੰਦ ਦੇ ਅਧੂਰੇ ਰਹਿ ਗਏ ਪ੍ਰਾਜੈਕਟਾਂ ਨੂੰ ਪੂਰਾ ਕਰਨ 'ਚ ਮਦਦ ਕਰੇਗੀ। ਉਕਤ ਪ੍ਰਪੋਜ਼ਲ ਦੀ ਜਾਣਕਾਰੀ ਯੂ. ਕੇ. ਸਥਿਤ ਨੇਕ ਚੰਦ ਫਾਊਂਡੇਸ਼ਨ ਦੇ ਫਾਊਂਡਰ ਟਰੱਸਟੀ ਜਾਨ ਮੀਜਲਸ ਨੇ ਦਿੱਤੀ, ਜਿਨ੍ਹਾਂ ਦੇ ਨਾਲ ਭਾਰਤ 'ਚ ਫਾਊਂਡੇਸ਼ਨ ਦੇ ਟਰੱਸਟੀ ਹਰਸ਼ ਕੁਮਾਰ ਵੀ ਸਨ।
ਖੁਦ ਵੀ ਕਲਾਕਾਰ ਅਤੇ ਯੂ. ਕੇ. 'ਚ ਪੇਸ਼ੇ ਨਾਲ ਇਕ ਆਰਟ ਮੈਗਜ਼ੀਨ ਦੇ ਸੰਪਾਦਕ ਜਾਨ ਮੀਜਲਸ ਨੇ ਕਿਹਾ ਕਿ ਉਹ ਨੇਕ ਚੰਦ ਤੋਂ ਕਾਫੀ ਪ੍ਰਭਾਵਿਤ ਸਨ, ਜਿਸ ਕਾਰਨ ਉਨ੍ਹਾਂ ਨੇ ਯੂ. ਕੇ. 'ਚ ਨੇਕ ਚੰਦ ਫਾਊਂਡੇਸ਼ਨ ਸਥਾਪਤ ਕੀਤਾ ਸੀ। ਉਨ੍ਹਾਂ ਕਿਹਾ ਕਿ ਨੇਕ ਚੰਦ ਦੀ ਮੌਤ ਤੋਂ ਬਾਅਦ ਰਾਕ ਗਾਰਡਨ ਸੋਸਾਇਟੀ ਅਤੇ ਚੰਡੀਗੜ੍ਹ ਪ੍ਰਸ਼ਾਸਨ ਨੇ ਰਾਕ ਗਾਰਡਨ ਨੂੰ ਜਿਓਂ ਦਾ ਤਿਓਂ ਬਣਾਈ ਰੱਖਣ ਲਈ ਬਿਹਤਰ ਯਤਨ ਕੀਤੇ ਹਨ ਪਰ ਨੇਕ ਚੰਦ ਵਲੋਂ ਸਥਾਪਿਤ ਕੀਤੀਆਂ ਗਈਆਂ ਯਾਦਾਂ ਖਿੰਡ ਰਹੀਆਂ ਹਨ, ਜਿਨ੍ਹਾਂ ਨੂੰ ਬਚਾਈ ਰੱਖਣਾ ਕਾਫੀ ਔਖਾ ਹੈ, ਜਿਸ 'ਚ ਕਾਫੀ ਪੈਸੇ ਅਤੇ ਮਾਹਰਾਂ ਦਾ ਸ਼ਾਮਲ ਹੋਣਾ ਜ਼ਰੂਰੀ ਹੈ, ਜਿਸ ਦੇ ਲਈ ਉਕਤ ਪ੍ਰਪੋਜ਼ਲ ਨੂੰ ਸਿਰੇ ਚੜ੍ਹਾਉਣਾ ਜ਼ਰੂਰੀ ਹੈ।
ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਦਲ ਦੇ ਜਥੇਬੰਦਕ ਢਾਂਚੇ 'ਚ ਵਾਧਾ
NEXT STORY