ਜਲੰਧਰ— ਕ੍ਰਿਕਟਰ ਹਰਭਜਨ ਸਿੰਘ ਦਾ ਵਿਆਹ 29 ਅਕਤੂਬਰ ਨੂੰ ਹੈ। ਹੁਣ ਪੰਜਾਬ ਦੇ ਖਾਸ ਪੁੱਤਰ ਦਾ ਹੈ ਤਾਂ ਉਸ ਦੇ ਇੰਤਜ਼ਾਮ ਵੀ ਸਾਰੇ ਖਾਸ ਤੇ ਵੱਖਰੇ ਹਨ। ਇਸ ਵਿਆਹ ਨੂੰ ਰਾਇਲ ਬਣਾਉਣ ਵਿਚ ਭੱਜੀ ਦੇ ਪਰਿਵਾਰ ਅਤੇ ਦੋਸਤਾਂ-ਮਿੱਤਰਾਂ ਨੇ ਕੋਈ ਕਸਰ ਨਹੀਂ ਛੱਡੀ ਹੈ। ਗੀਤਾ ਬਸਰਾ ਵਿਆਹ ਤੋਂ ਬਾਅਦ ਜਦੋਂ ਭੱਜੀ ਦੇ ਘਰ ਆਏਗੀ ਤਾਂ ਉਸ ਲਈ ਇਕ ਮਹਿੰਗੀ ਲਗਜ਼ਰੀ ਕਾਰ ਦੀ ਸਵਾਰੀ ਦਾ ਪੂਰਾ ਇੰਤਜ਼ਾਮ ਹੈ। ਭੱਜੀ ਨੇ ਗੀਤਾ ਲਈ ਖਾਸ ਤੌਰ 'ਤੇ ਤਿੰਨ ਕਰੋੜ ਦੀ ਲਗਜ਼ਰੀ ਰਾਲਸ ਰਾਇਸ ਫੈਂਟਮ ਕਾਰ ਮੰਗਵਾਈ ਹੈ।
ਇਸ ਕਾਰ ਦੀ ਖਾਸੀਅਤ ਇਹ ਹੈ ਕਿ ਇਹ ਕਾਰ ਹਰ ਕੋਈ ਨਹੀਂ ਖਰੀਦ ਸਕਦਾ। ਇਹ ਕੰਪਨੀ ਇਹ ਕਾਰ ਸਿਰਫ ਉਨ੍ਹਾਂ ਲੋਕਾਂ ਨੂੰ ਹੀ ਵੇਚਦੀ ਹੈ, ਜੋ ਉਸ ਦੇ ਬਣਾਏ ਕ੍ਰਾਈਟੇਰੀਆ ਵਿਚ ਫਿੱਟ ਬੈਠਦੇ ਹਨ। ਫਿਰ ਚਾਹੇ ਸਾਹਮਣੇ ਵਾਲਾ ਜਿੰਨਾਂ ਮਰਜ਼ੀ ਅਮੀਰ ਕਿਉਂ ਨਾ ਹੋਵੇ, ਜੇਕਰ ਉਨ੍ਹਾਂ ਦੇ ਕ੍ਰਾਈਟੇਰੀਆ ਵਿਚ ਕੋਈ ਫਿੱਟ ਨਹੀਂ ਬੈਠਦਾ ਤਾਂ ਇਹ ਕਾਰ ਉਨ੍ਹਾਂ ਨੂੰ ਨਹੀਂ ਵੇਚੀ ਜਾਂਦੀ। ਇਸ ਤਰ੍ਹਾਂ ਦੇ ਇਕ ਮਾਮਲੇ ਵਿਚ ਇਸ ਕੰਪਨੀ ਨੇ ਬਾਲੀਵੁੱਡ ਅਦਾਕਾਰਾ ਮਲਿਕਾ ਸ਼ੇਰਾਵਤ ਨੂੰ ਕਾਰ ਵੇਚਣ ਤੋਂ ਇਨਕਾਰ ਕਰ ਦਿੱਤਾ ਸੀ। ਕੰਪਨੀ ਕਾਰ ਖਰੀਦਣ ਵਾਲੇ ਵਿਅਕਤੀ ਦਾ ਪੰਜ ਸਾਲ ਦਾ ਸਮਾਜਿਕ ਰੁਤਬਾ ਚੈੱਕ ਕਰਦੀ ਹੈ। ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਕਾਰ ਭੱਜੀ ਨੇ ਖਰੀਦੀ ਹੈ ਜਾਂ ਫਿਰ ਕਿਰਾਏ 'ਤੇ ਬੁੱਕ ਕਰਵਾਈ ਹੈ।
ਹੁਣ ਤੁਸੀਂ ਜਾਣਨਾ ਚਾਹ ਰਹੇ ਹੋਵੋਗੇ ਕਿ ਇਸ ਕਾਰ ਦੀ ਹੋਰ ਕੀ ਖਾਸੀਅਤ ਹੈ ਤਾਂ ਦੱਸ ਦੇਈਏ ਕਿ ਇਸ ਕਾਰ ਦੀ ਇੰਟੀਰੀਅਰ ਵਿਚ ਹਾਈ ਕੁਆਲਿਟੀ ਦਾ ਲੈਦਰ ਲੱਗਾ ਹੁੰਦਾ ਹੈ। ਇਸ ਲੈਦਰ ਨੂੰ ਹੱਥ ਨਾਲ ਸਿਉਂਤਾ ਜਾਂਦਾ ਹੈ। ਇਸ ਦੇ ਇੰਟੀਰੀਅਰ ਵਿਚ ਲੱਕੜੀ ਦੀ ਵਰਤੋਂ ਵੀ ਹੁੰਦੀ ਹੈ। ਕਾਰ ਵਿਚ ਰਨ ਫਲੈਟ ਟਾਇਰ ਲੱਗੇ ਹੁੰਦੇ ਹਨ, ਜਿਸ ਨਾਲ ਤੇਜ਼ ਗਤੀ ਵਿਚ ਟਾਇਰ ਪੰਚਰ ਹੋਣ ਨਾਲ ਗੱਡੀ ਦਾ ਬੈਲੇਂਸ ਵਿਗੜਦਾ ਨਹੀਂ। ਪੰਚਰ ਹੋਣ ਤੋਂ ਬਾਅਦ ਵੀ ਇਹ ਕਾਰ 160 ਕਿਮੀ. ਦੀ ਸਪੀਡ 'ਤੇ ਚਲਾਈ ਜਾ ਸਕਦੀ ਹੈ। ਕਾਰ ਦੇ ਅੰਦਰ 12 ਇੰਚ ਦੀ ਸਕ੍ਰੀਨ ਲੱਗੀ ਹੈ, ਜਿਸ ਵਿਚ ਟੀ. ਵੀ. ਅਤੇ ਡੀ. ਵੀ. ਡੀ. ਵੀ ਦੇਖੀ ਜਾ ਸਕਦੀ ਹੈ।
ਇਸ ਕਾਰ ਦਾ ਨਿਰਮਾਣ ਇੰਗਲੈਂਡ ਦੇ ਗੁਡਵੁਡ ਪਲਾਂਟ ਵਿਚ ਕੀਤਾ ਜਾਂਦਾ ਹੈ। ਮਾਰਕੀਟ ਵਿਚ ਇਸ ਕਾਰ ਦੇ ਕਈ ਮਾਡਲਸ ਉਪਲੱਬਧ ਹਨ। ਜਿਨ੍ਹਾਂ ਵਿਚ ਰੋਲਸ ਰਾਇਸ ਫੈਂਟਮ, ਰੋਲਸ ਰਾਇਸ ਫੈਂਟਮ ਡ੍ਰੋਫੇਡ ਕੂਪ, ਰੋਲਸ ਰਾਇਸ ਫੈਂਟਮ ਕੂਪ, ਰੋਲਸ ਰਾਇਸ ਘੋਸਟ, ਰੋਲਸ ਰਾਇਸ ਵ੍ਰਿਥ ਆਦਿ ਮੁੱਖ ਹਨ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।ਭੱਜੀ ਦੇ ਵਿਆਹ ਦੇ ਸੰਗੀਤ ਸਮਾਗਮ 'ਚ ਗੁਰਦਾਸ ਮਾਨ ਤੇ ਮੀਕੇ ਨੇ ਲਾਈਆਂ ਰੌਣਕਾਂ (ਤਸਵੀਰਾਂ)
NEXT STORY