ਰੋਪੜ (ਤ੍ਰਿਪਾਠੀ)- ਜੰਮੂ ਕਸ਼ਮੀਰ ਰਾਸ਼ਟਰੀ ਰਾਜ ਮਾਰਗ ’ਤੇ ਵੀਰਵਾਰ ਨੂੰ ਜੈਸ਼-ਏ-ਮੁਹੰਮਦ ਦੇ ਆਤਮਘਾਤੀ ਹਮਲੇ ’ਚ ਸ਼ਹੀਦ ਹੋਏ ਭਾਰਤੀ ਸੀ.ਆਰ.ਪੀ.ਐੱਫ. ਦੇ 44 ਜਵਾਨਾਂ ਦੇ ਵਿਰੋਧ ’ਚ ਅੱਜ ਸ਼ਿਵ ਸੈਨਾ ਬਾਲ ਠਾਕਰੇ ਨੇ ਪਾਕਿ ਦਾ ਪੁਤਲਾ ਫੂਕ ਕੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ। ਇਸ ਤੋਂ ਪਹਿਲਾਂ ਸ਼ਿਵ ਸੈਨਿਕਾਂ ਨੇ ਸਲੋਹ ਮਾਰਗ ’ਤੇ ਸਥਿਤ ਪਾਰਟੀ ਦੇ ਦਫਤਰ ’ਚ ਸ਼ਿਵ ਸੈਨਿਕਾਂ ਦਾ ਇਕੱਠ ਕਰ ਕੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਉਪਰੰਤ ਸ਼ਿਵ ਸੈਨਿਕਾਂ ਨੇ ਸਲੋਹ ਚੌਕ ਤੱਕ ਰੋਸ ਮਾਰਚ ਕਰਨ ਦੇ ਉਪਰੰਤ ਪਾਕਿ ਦਾ ਪੁਤਲਾ ਫੂਕਿਆ। ਸ਼ਿਵ ਸੈਨਾ ਦੇ ਪੰਜਾਬ ਸਕੱਤਰ ਨਰਿੰਦਰ ਰਾਠੌਰ, ਜ਼ਿਲਾ ਪ੍ਰਧਾਨ ਆਰ.ਕੇ. ਮਹਿੰਦੀ, ਵਰੁਨ ਸੋਬਤੀ ਅਤੇ ਅਕਸ਼ੈ ਰਾਠੌਰ ਨੇ ਕਿਹਾ ਕਿ ਜੰਮੂ-ਕਸ਼ਮੀਰ ’ਚ ਪਾਕਿਸਤਾਨ ਵਲੋਂ ਸੰਚਾਲਿਤ ਅੱਤਵਾਦੀ ਗਤੀਵਿਧੀਆਂ ਦੇ ਕਰ ਕੇ ਆਏ ਦਿਨ ਭਾਰਤੀ ਸੈਨਿਕਾਂ ਦੀ ਸ਼ਹਾਦਤ ਹੋ ਰਹੀ ਹੈ। ਇਸ ਮੌਕੇ ਅਨਿਲ ਕੁਮਾਰ, ਚੰਨਾ, ਮਨਦੀਪ ਕੁਮਾਰ ਅਤੇ ਕਮਲੇਸ਼ ਨੇ ਵੀ ਵਿਚਾਰ ਰੱਖਦੇ ਹੋਏ ਪਾਕਿਸਤਾਨ ਦੀ ਸਖਤ ਸ਼ਬਦਾਂ ’ਚ ਨਿੰਦਾ ਕੀਤੀ।
ਸ਼ਿਵ ਸੈਨਾ ਨੇ ਸੈਨਿਕਾਂ ’ਤੇ ਹਮਲਾ ਕਰਨ ਵਾਲਿਆਂ ਖਿਲਾਫ ਮੋਦੀ ਸਰਕਾਰ ਤੋਂ ਕਾਰਵਾਈ ਦੀ ਕੀਤੀ ਮੰਗ
NEXT STORY