ਰੋਪੜ (ਤ੍ਰਿਪਾਠੀ) - ਡਾ.ਬੀ.ਆਰ .ਅੰਬੇਡਕਰ ਦੀ 128ਵੀਂ ਜਯੰਤੀ ਮੌਕੇ ਅੱਜ ਸਥਾਨਕ ਮੂਸਾਪੁਰ ਰੋਡ ਸਥਿਤ ਅੰਬੇਡਕਰ ਭਵਨ ਵਿਖੇ ਇਕ ਸਮਾਗਮ ਦਾ ਆਯੋਜਨ ਕਰਕੇ ਬਾਬਾ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਦੌਰਾਨ ਵੱਖ-ਵੱਖ ਸਿਆਸੀ, ਸਮਾਜਿਕ ਅਤੇ ਧਾਰਮਿਕ ਜੱਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਾਮਲ ਹੋ ਕੇ ਬਾਬਾ ਸਾਹਿਬ ਵੱਲੋਂ ਸਮਾਜ ਹਿੱਤ ਕੀਤੇ ਗਏ ਕਾਰਜਾਂ ਨੂੰ ਯਾਦ ਕੀਤਾ। ਸਮਾਗਮ ਦੀ ਸ਼ੁਰੂਆਤ ਮੁੱਖ ਅਤੇ ਹੋਰ ਮਹਿਮਾਨਾਂ ਵੱਲੋ ਝੰਡੇ ਦੀ ਰਸਮ ਅਦਾ ਕਰਕੇ ਕੀਤੀ ਗਈ। ਮੰਚ ਦੀ ਪ੍ਰਧਾਨਗੀ ਟਰੱਸਟ ਦੇ ਪ੍ਰਧਾਨ ਸੋਹਨ ਸਿੰਘ ਸਲੇਮਪੁਰੀ ਨੇ ਕੀਤੀ। ਸੋਹਨ ਸਿੰਘ ਸਲੇਮਪੁਰੀ ਅਤੇ ਪ੍ਰੋ.ਬੀ.ਐੱਸ.ਬੱਲੀ ਨੇ ਕਿਹਾ ਕਿ ਬਾਬਾ ਸਾਹਿਬ ਨੇ ਭਾਰਤੀ ਸੰਵਿਧਾਨ ਦੀ ਰਚਨਾ ਕਰਕੇ ਭਾਰਤ ਨੂੰ ਇਕ ਗਣਤੰਤਰ ਰਾਸ਼ਟਰ ਬਣਾਇਆ। ਉਨ੍ਹਾਂ ਕਿਹਾ ਕਿ ਹਾਲੇ ਵੀ ਬਾਬਾ ਸਾਹਿਬ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਹੋਰ ਕੰਮ ਕਰਨ ਦੀ ਲੋਡ਼ ਹੈ। ਇਸ ਮੌਕੇ ਪ੍ਰੇਮ ਮਲਹੋਤਰਾ, ਚੇਤਰਾਮ ਰਤਨ, ਡਾ.ਐਲ.ਆਰ.ਬੱਧਣ, ਬੀਰਬਲ ਤੱਖੀ, ਮਨੋਹਰ ਲਾਲ , ਦਿਲਬਾਗ ਸਿੰਘ, ਸਤੀਸ਼ ਕੁਮਾਰ, ਜਰਨੈਲ ਸਿੰਘ ਵਾਹਦ, ਚੌ.ਰਾਮ ਕ੍ਰਿਸ਼ਨ, ਗੁਰਬਖ਼ਸ਼ ਸਿੰਘ ਖਾਲਸਾ, ਲਲਿਤ ਮੋਹਨ ਪਾਠਕ, ਕਮਲਜੀਤ ਲਾਲ ਆਦਿ ਮੌਜੂਦ ਸਨ।
ਸੰਵਿਧਾਨ ਨੇ ਹਰ ਇੱਕ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ : ਡਿਪਟੀ ਕਮਿਸ਼ਨਰ
NEXT STORY