ਜਲੰਧਰ (ਪੁਨੀਤ)–ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਵੱਲੋਂ ਅੱਜ ਜਲੰਧਰ ਵਿਚ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਵੱਲੋਂ ਕੱਢੀ ਜਾ ਰਹੀ ਸ਼ੋਭਾ ਯਾਤਰਾ ਦੇ ਸਬੰਧ ਵਿਚ ਨਿਗਮ ਕਮਿਸ਼ਨਰ ਗੌਤਮ ਜੈਨ ਵੱਲੋਂ ਮੰਗਲਵਾਰ ਨੂੰ ਸ਼ੋਭਾ ਯਾਤਰਾ ਰੂਟ ਦਾ ਜਾਇਜ਼ਾ ਲਿਆ ਗਿਆ ਅਤੇ ਅਧਿਕਾਰੀਆਂ ਨੂੰ ਪੁਖ਼ਤਾ ਪ੍ਰਬੰਧ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ। ਸ਼ੋਭਾ ਯਾਤਰਾ ਦੇ ਸਬੰਧ ਵਿਚ ਪਾਣੀ ਦੀ ਸਪਲਾਈ ਪੂਰਾ ਦਿਨ ਜਾਰੀ ਰੱਖਣ ਨੂੰ ਕਿਹਾ ਗਿਆ ਹੈ।
ਇਸ ਮੌਕੇ ਨਿਗਮ ਕਮਿਸ਼ਨਰ ਨਾਲ ਐਡੀਸ਼ਨਲ ਕਮਿਸ਼ਨਰ ਅਮਰਜੀਤ ਸਿੰਘ ਬੈਂਸ, ਸੁਪਰਿੰਟੈਂਡੈਂਟ ਇੰਜੀ. ਰਾਹੁਲ ਧਵਨ, ਰਜਨੀਸ਼ ਡੋਗਰਾ ਸਮੇਤ ਕਈ ਅਧਿਕਾਰੀ ਹਾਜ਼ਰ ਰਹੇ। ਕੰਪਨੀ ਬਾਗ ਚੌਕ, ਮਿਲਾਪ ਚੌਂਕ, ਮੰਡੀ ਰੋਡ ਸਮੇਤ ਵੱਖ-ਵੱਖ ਸਥਾਨਾਂ ’ਤੇ ਜਾ ਕੇ ਨਿਗਮ ਕਮਿਸ਼ਨਰ ਵੱਲੋਂ ਮੌਕਾ ਦੇਖਿਆ ਗਿਆ।
ਉਥੇ ਹੀ, ਸ਼ੋਭਾ ਯਾਤਰਾ ਦੇ ਸਬੰਧ ਵਿਚ ਨਿਗਮ ਅਧਿਕਾਰੀਆਂ ਦੀ ਤਾਇਨਾਤੀ ਕੀਤੀ ਗਈ ਹੈ, ਜੋਕਿ ਬੁੱਧਵਾਰ ਸਵੇਰ ਤੋਂ ਸ਼ਾਮ ਤਕ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਰਹਿਣਗੇ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਪੇਸ਼ ਨਾ ਆਵੇ। ਦੂਜੇ ਪਾਸੇ ਨਿਗਮ ਕਮਿਸ਼ਨਰ ਦੇ ਹੁਕਮਾਂ ’ਤੇ ਵੱਖ-ਵੱਖ ਅਧਿਕਾਰੀ ਹੋਰਨਾਂ ਸਥਾਨਾਂ ’ਤੇ ਮੁਆਇਨਾ ਕਰਦੇ ਨਜ਼ਰ ਆਏ। ਇਸ ਮੌਕੇ ਉੱਤਰੀ ਵਿਧਾਨ ਸਭਾ ਹਲਕੇ ਦੇ ਜ਼ੋਨਲ ਕਮਿਸ਼ਨਰ ਵਿਕਰਾਂਤ ਵਰਮਾ, ਵੈਸਟ ਤੋਂ ਜ਼ੋਨਲ ਕਮਿਸ਼ਨਰ ਨਵਸੰਦੀਪ ਕੌਰ ਸਮੇਤ ਕਈ ਅਧਿਕਾਰੀ ਵਿਵਸਥਾ ਕਰਦੇ ਦੇਖੇ ਗਏ। ਨਿਗਮ ਅਧਿਕਾਰੀਆਂ ਨੇ ਕਿਹਾ ਕਿ ਸਵੇਰੇ ਤੜਕਸਾਰ ਸਫ਼ਾਈ ਵਿਵਸਥਾ ਸ਼ੁਰੂ ਕਰਵਾ ਦਿੱਤੀ ਜਾਵੇਗੀ ਅਤੇ ਸ਼ੋਭਾ ਯਾਤਰਾ ਦੇ ਸ਼ੁਰੂ ਹੋਣ ਤੋਂ ਪਹਿਲਾਂ ਪੂਰਾ ਰੂਟ ਸਾਫ਼ ਕਰਵਾ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ- ਵੋਟਿੰਗ ਦੇ ਦਿਨ ਨੌਜਵਾਨ ਵੋਟਰਾਂ ਨੂੰ ਇਨ੍ਹਾਂ ਫੂਡ ਪੁਆਇੰਟਸ 'ਤੇ ਖਾਣੇ ’ਚ ਮਿਲੇਗੀ 25 ਫ਼ੀਸਦੀ ਛੋਟ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
35 ਸਾਲ ਪਹਿਲਾਂ ਮਾਸੂਮ ਦਾ ਕਤਲ ਕਰ ਬਣਿਆ ਸਾਧੂ, ਪੁਲਸ ਨੇ ਵੀ ਓਹੀ ਰੂਪ ਧਾਰ ਕਰ 'ਤਾ ਕਮਾਲ (ਵੀਡੀਓ)
NEXT STORY