ਜਲੰਧਰ (ਵਰੁਣ)- 26 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਚ ਕਰਵਾਏ ਜਾ ਰਹੇ ਗਣਤੰਤਰ ਦਿਵਸ ਸਮਾਰੋਹ ਸਬੰਧੀ ਪੁਲਸ ਨੇ ਰੂਟ ਡਾਇਵਰਟ ਕਰ ਦਿੱਤੇ ਹਨ। ਇਸ ਤੋਂ ਇਲਾਵਾ ਸਮਾਰੋਹ ਵਿਚ ਆਉਣ ਵਾਲੇ ਲੋਕਾਂ ਵਾਸਤੇ ਉਨ੍ਹਾਂ ਦੇ ਵਾਹਨਾਂ ਦੀ ਪਾਰਕਿੰਗ ਲਈ ਸਥਾਨ ਵੀ ਤਿਆਰ ਹੋ ਚੁੱਕੇ ਹਨ, ਜਿਨ੍ਹਾਂ ਨੂੰ 3 ਹਿੱਸਿਆਂ ਵਿਚ ਵੰਡਿਆ ਗਿਆ ਹੈ। ਪੁਲਸ ਨੇ ਲੋਕਾਂ ਦੀ ਸਹੂਲਤ ਲਈ ਹੈਲਪਲਾਈਨ ਨੰਬਰ 0181-2227296 ਵੀ ਜਾਰੀ ਕੀਤੀ ਹੈ।
ਸਮਰਾ ਚੌਕ ਤੋਂ ਨਕੋਦਰ ਅਤੇ ਮੋਗਾ ਜਾਣ ਵਾਲੇ ਵਾਹਨਾਂ ਦੀ ਐਂਟਰੀ ’ਤੇ ਰੋਕ ਲਾਈ ਗਈ ਹੈ। ਇਸ ਤੋਂ ਇਲਾਵਾ ਟੀ-ਪੁਆਇੰਟ ਨਕੋਦਰ ਰੋਡ ਤੋਂ ਮਿਲਕ ਬਾਰ ਚੌਕ ਆਉਣ ਵਾਲੇ ਹੈਵੀ ਵ੍ਹੀਕਲਸ ਦੀ ਐਂਟਰੀ ਨਹੀਂ ਹੋ ਸਕੇਗੀ। ਟੀ-ਪੁਆਇੰਟ ਏ.ਪੀ.ਜੇ. ਕਾਲਜ ਤੋਂ ਚੁਨਮੁਨ ਚੌਕ ਵੱਲ ਕੋਈ ਵਾਹਨ ਨਹੀਂ ਆ ਸਕੇਗਾ। ਮਸੰਦ ਚੌਕ ਤੋਂ ਮਿਲਕ ਬਾਰ ਚੌਕ ’ਤੇ ਹੈਵੀ ਵ੍ਹੀਕਲਸ ਦੀ ਐਂਟਰੀ ਬੰਦ ਰਹੇਗੀ। ਗੀਤਾ ਮੰਦਰ ਟ੍ਰੈਫਿਕ ਸਿਗਨਲ ਤੋਂ ਚੁਨਮੁਨ ਚੌਕ ਵੱਲ ਆਉਣ ਦੀ ਇਜਾਜ਼ਤ ਨਹੀਂ ਹੋਵੇਗੀ, ਜਦੋਂ ਕਿ ਮੋੜ ਪ੍ਰਤਾਪਪੁਰਾ ਨਕੋਦਰ ਰੋਡ ਤੋਂ ਸੀ.ਟੀ. ਇੰਸਟੀਚਿਊਟ, ਅਰਬਨ ਅਸਟੇਟ, ਕੂਲ ਰੋਡ ਅਤੇ ਸਮਰਾ ਚੌਕ ’ਤੇ ਵੀ ਡਾਇਵਰਸ਼ਨ ਪੁਆਇੰਟਸ ਦਿੱਤੇ ਗਏ ਹਨ।
ਇਹ ਵੀ ਪੜ੍ਹੋ- ਪੰਜਾਬ ਦੀ ਬਦਲ ਜਾਵੇਗੀ ਨੁਹਾਰ ! ਮਿਲ ਗਈ 426 ਕਰੋੜ ਦੀ ਗ੍ਰਾਂਟ
ਪੁਲਸ ਦੇ ਅਨੁਸਾਰ 26 ਜਨਵਰੀ ਨੂੰ ਸਵੇਰੇ 7 ਤੋਂ ਲੈ ਕੇ ਦੁਪਹਿਰ 2 ਵਜੇ ਤਕ ਬੱਸ ਸਟੈਂਡ ਜਲੰਧਰ ਤੋਂ ਕਪੂਰਥਲਾ ਆਉਣ-ਜਾਣ ਵਾਲੀਆਂ ਬੱਸਾਂ ਜਾਂ ਫਿਰ ਹੈਵੀ ਵ੍ਹੀਕਲਸ ਪੀ.ਏ.ਪੀ. ਚੌਕ ਤੋਂ ਕਰਤਾਰਪੁਰ ਦੇ ਰੂਟ ਦੀ ਵਰਤੋਂ ਕਰਨਗੇ। ਬੱਸ ਸਟੈਂਡ ਜਾਂ ਫਿਰ ਸ਼ਹਿਰ ਤੋਂ ਨਕੋਦਰ ਅਤੇ ਸ਼ਾਹਕੋਟ ਜਾਣ ਵਾਲੇ ਦੋਪਹੀਆ ਵਾਹਨ ਜਾਂ ਫਿਰ ਗੱਡੀਆਂ ਆਦਿ ਬੱਸ ਸਟੈਂਡ ਜਲੰਧਰ ਤੋਂ ਸਮਰਾ ਚੌਕ, ਕੂਲ ਰੋਡ ਟ੍ਰੈਫਿਕ ਸਿਗਨਲ ਲਾਈਟਸ ਅਰਬਨ ਅਸਟੇਟ ਫੇਜ਼-2, ਸੀ.ਟੀ. ਇੰਸਟੀਚਿਊਟ ਵਾਇਆ ਪ੍ਰਤਾਪਪੁਰਾ ਰੂਟ ਦੀ ਵਰਤੋਂ ਕਰਨਗੇ ਅਤੇ ਵਡਾਲਾ ਚੌਕ ਤੋਂ ਰਵਿਦਾਸ ਚੌਕ ਰੂਟ ’ਤੇ ਆਉਣ-ਜਾਣ ਵਾਲੇ ਵਾਹਨਾਂ ਦੀ ਐਂਟਰੀ ਪੂਰੀ ਤਰ੍ਹਾਂ ਬੰਦ ਰਹੇਗੀ।
ਜਲੰਧਰ ਬੱਸ ਸਟੈਂਡ ਤੋਂ ਨਕੋਦਰ, ਸ਼ਾਹਕੋਟ ਅਤੇ ਮੋਗਾ ਸਾਈਡ ਆਉਣ-ਜਾਣ ਵਾਲੀਆਂ ਬੱਸਾਂ ਬੱਸ ਸਟੈਂਡ ਤੋਂ ਪੀ.ਏ.ਪੀ. ਚੌਕ, ਰਾਮਾ ਮੰਡੀ ਚੌਕ, ਮੈਕਡੋਨਲਡ, ਜਮਸ਼ੇਰ ਬਾਈਪਾਸ ਦੇ ਰੂਟ ’ਤੇ ਚੱਲਣਗੀਆਂ।
ਇਹ ਵੀ ਪੜ੍ਹੋ- ਪੰਜਾਬ ਦੇ ਸਰਕਾਰੀ ਸਕੂਲ ਦਾ ਪ੍ਰਿੰਸੀਪਲ ਸਸਪੈਂਡ, ਕੈਂਪਸ ਮੈਨੇਜਰ ਬਰਖ਼ਾਸਤ
ਇਨ੍ਹਾਂ ਥਾਵਾਂ ’ਤੇ ਬਣਾਈ ਗਈ ਹੈ ਪਾਰਕਿੰਗ
-ਬੱਸਾਂ ਲਈ ਮਿਲਕ ਬਾਰ ਚੌਕ ਤੋਂ ਟੀ-ਪੁਆਇੰਟ ਨਕੋਦਰ ਰੋਡ ਤਕ ਸੜਕਾਂ ਦੇ ਦੋਵੇਂ ਪਾਸੇ ਅਤੇ ਸਿਟੀ ਹਸਪਤਾਲ ਚੌਕ ਤੋਂ ਗੀਤਾ ਮੰਦਰ ਚੌਕ ਤਕ ਸੜਕ ਦੇ ਦੋਵੇਂ ਪਾਸੇ।
-ਕਾਰਾਂ ਲਈ ਮਿਲਕ ਬਾਰ ਚੌਕ ਤੋਂ ਮਸੰਦ ਚੌਕ ਡੇਰਾ ਸਤਿਕਰਤਾਰ ਸੜਕ ਦੇ ਦੋਵੇਂ ਪਾਸੇ ਪਾਰਕਿੰਗ ਬਣਾਈ ਗਈ ਹੈ। ਮਸੰਦ ਚੌਕ ਤੋਂ ਗੀਤਾ ਮੰਦਰ ਚੌਕ ਤਕ ਵੀ ਦੋਵਾਂ ਸਾਈਡਾਂ ’ਤੇ ਗੱਡੀਆਂ ਲਈ ਪਾਰਕਿੰਗ ਤੈਅ ਕੀਤੀ ਗਈ ਹੈ। ਇਸ ਤੋਂ ਇਲਾਵਾ ਮਿਲਕ ਬਾਰ ਚੌਕ ਤੋਂ ਮੋੜ ਰੈੱਡ ਕਰਾਸ ਭਵਨ ਤਕ ਵੀ ਕਾਰਾਂ ਖੜ੍ਹੀਆਂ ਕਰਨ ਲਈ ਪਾਰਕਿੰਗ ਦੀ ਸਹੂਲਤ ਦਿੱਤੀ ਹੈ।
-ਦੋਪਹੀਆ ਵਾਹਨਾਂ ਲਈ ਪੁਲਸ ਨੇ ਸਿਟੀ ਹਸਪਤਾਲ ਚੌਕ ਤੋਂ ਲੈ ਕੇ ਨਿਊ ਜਵਾਹਰ ਨਗਰ ਮਾਰਕੀਟ ਤਕ ਰੋਡ ਦੇ ਦੋਵੇਂ ਪਾਸੇ ਪਾਰਕਿੰਗ ਬਣਾਈ ਗਈ ਹੈ। ਮੀਡੀਆ ਲਈ ਟੈਂਕੀ ਵਾਲੀ ਗਲੀ ਸਟੇਡੀਅਮ ਦੇ ਬੈਕਸਾਈਡ ’ਤੇ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਹੈ। ਟ੍ਰੈਫਿਕ ਪੁਲਸ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਉਣ-ਜਾਣ ਲਈ ਜਿਹੜੇ ਰੂਟ ਬਣਾਏ ਗਏ ਹਨ, ਉਨ੍ਹਾਂ ’ਤੇ ਹੀ ਆਪਣੇ ਵਾਹਨ ਲੈ ਕੇ ਜਾਣ ਤਾਂ ਕਿ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਦੇ ਸਰਕਾਰੀ ਸਕੂਲ ਦਾ ਪ੍ਰਿੰਸੀਪਲ ਸਸਪੈਂਡ, ਕੈਂਪਸ ਮੈਨੇਜਰ ਬਰਖ਼ਾਸਤ
NEXT STORY