ਗੁਰਦਾਸਪੁਰ, (ਵਿਨੋਦ)- ਸਥਾਨਕ ਸਬ-ਡਵੀਜ਼ਨ 'ਚ ਬਿਜਲੀ ਮੁਲਾਜ਼ਮਾਂ ਨੇ ਸਾਂਝੀ ਸੰਘਰਸ਼ ਕਮੇਟੀ ਗੁਰਦਾਸਪੁਰ ਦੇ ਸੱਦੇ 'ਤੇ ਰੋਸ ਰੈਲੀ ਕੀਤੀ। ਇਸ ਰੋਸ ਰੈਲੀ ਦੀ ਪ੍ਰਧਾਨਗੀ ਲਖਵਿੰਦਰ ਸਿੰਘ ਪ੍ਰਧਾਨ ਟੀ. ਐੱਸ. ਯੂ. ਨੇ ਕੀਤੀ।
ਇਸ ਰੋਸ ਰੈਲੀ ਨੂੰ ਸੁਰਿੰਦਰ ਪੱਪੂ ਸਕੱਤਰ ਬਾਰਡਰ ਜ਼ੋਨ, ਤਰਸੇਮ ਲਾਲ, ਮਨਜੀਤ ਸਿੰਘ, ਰਣਜੀਤ ਸਿੰਘ ਟੋਲਾ, ਗੁਰਦਿਆਲ ਸਿੰਘ, ਸੁਖਜੀਤ ਸਿੰਘ, ਸੁਰਿੰਦਰ ਸੈਣੀ, ਜਗਜੀਤ ਸਿੰਘ ਆਦਿ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੈਂਡੀ ਸੀਜ਼ਨ ਦੌਰਾਨ ਜੋ ਆਟਾ-ਦਾਲ ਦੀਆਂ ਡਿਊਟੀਆਂ ਲਾਈਆਂ ਹਨ, ਉਹ ਤੁਰੰਤ ਰੱਦ ਕੀਤੀਆਂ ਜਾਣ, ਜੇਕਰ ਇਹ ਡਿਊਟੀਆਂ ਰੱਦ ਨਹੀਂ ਕੀਤੀਆਂ ਜਾਂਦੀਆਂ ਤਾਂ ਸਾਂਝੀ ਸੰਘਰਸ਼ ਦੀ ਅਗਵਾਈ ਹੇਠ ਮੁੱਖ ਮੰਤਰੀ ਪੰਜਾਬ ਨੂੰ ਗੁਰਦਾਸਪੁਰ ਵਿਖੇ ਮਿਲ ਕੇ ਮੰਗ ਪੱਤਰ ਦਿੱਤਾ ਜਾਵੇਗਾ। ਜੇਕਰ ਫਿਰ ਵੀ ਡਿਊਟੀਆਂ ਰੱਦ ਨਾ ਹੋਈਆਂ ਤਾਂ 17 ਅਗਸਤ ਨੂੰ ਨਿਗਰਾਨ ਇੰਜੀਨੀਅਰ ਗੁਰਦਾਸਪੁਰ ਖਿਲਾਫ਼ ਅਰਥੀ ਫੂਕ ਮੁਜ਼ਾਹਰਾ ਕੀਤਾ ਜਾਵੇਗਾ।
ਮੀਂਹ ਕਾਰਨ ਗਰੀਬ ਪਰਿਵਾਰ ਦਾ ਕੱਚਾ ਮਕਾਨ ਡਿੱਗਾ
NEXT STORY