ਪੰਜਾਬ ਡੈਸਕ : ਪੰਜਾਬ ਦੀਆਂ ਸੜਕਾਂ ਤੋਂ 142 ਕਰੋੜ ਰੁਪਏ ਮਿਲਣ ਦੀ ਖਬਰ ਸਾਹਮਣੇ ਆ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕਰੋੜਾਂ ਰੁਪਏ ਏਆਈ ਦੀ ਮਦਦ ਨਾਲ ਬਰਾਮਦ ਕੀਤੇ ਗਏ ਦੱਸੇ ਜਾ ਰਹੇ ਹਨ। ਇਹ ਹੈਰਾਨ ਕਰ ਦੇਣ ਵਾਲੀ ਖਬਰ ਦਰਅਸਲ ਲਿੰਕ ਸੜਕਾਂ ਦੀ ਮੁਰੰਮਤ ਨਾਲ ਜੁੜੀ ਹੋਈ ਹੈ।
ਮੀਡੀਆ ਰਿਪੋਰਟਾਂ ਰਾਹੀਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਨੇ ਲਿੰਕ ਸੜਕਾਂ ਦੀ ਮੁਰੰਮਤ ਲਈ ਨਵੇਂ ਪ੍ਰਾਜੈਕਟ ਵਿੱਚ ਕਥਿਤ ਤੌਰ ਉੱਤੇ ਲਗਭਗ 142 ਕਰੋੜ ਰੁਪਏ ਦੀ ਚੋਰ ਮੋਰੀ ਫੜ੍ਹ ਲਈ ਹੈ। ਅਜਿਹੀਆਂ ਕੁਝ ਸੜਕਾਂ, ਜਿਨ੍ਹਾਂ ਦੀ ਮੁਰੰਮਤ ਲਈ ਅਨੁਮਾਨ (ਖਰਚਾ) ਤਿਆਰ ਕੀਤਾ ਗਿਆ ਸੀ, ਉਨ੍ਹਾਂ ਸੜਕਾਂ ਬਾਰੇ ਏਆਈ ਦੀ ਮਦਦ ਨਾਲ ਪਤਾ ਲੱਗਾ ਹੈ ਕਿ ਅਸਲ ਵਿੱਚ ਇਹ ਸੜਕਾਂ ਹੈ ਹੀ ਨਹੀਂ। ਇਨ੍ਹਾਂ ਵਿੱਚੋਂ 3 ਸੜਕਾਂ ਪਠਾਨਕੋਟ ਜ਼ਿਲੇ ਨਾਲ ਸੰਬੰਧਤ ਦੱਸਿਆ ਜਾ ਰਹੀਆਂ ਹਨ, ਜਿਨ੍ਹਾਂ ਬਾਰੇ ਜ਼ਿਲਾ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਇਕ ਕਲੈਰੀਕਲ ਗਲਤੀ ਹੈ।
ਸਾਲ 2022-23 ਦੌਰਾਨ ਏਆਈ ਤਕਨੀਕ ਰਾਹੀਂ 60 ਕਰੋੜ ਦੀ ਖਜ਼ਾਨੇ ਦੀ ਬੱਚਤ ਹੋਈ ਦੱਸੀ ਜਾ ਰਹੀ ਹੈ। ਇਸ ਦੇ ਨਾਲ ਹੀ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪੰਜਾਬ ਸਰਕਾਰ ਵਲੋਂ ਸਾਲ 2024-25 ਲਈ ਲਿੰਕ ਸੜਕਾਂ ਦੀ ਮੁਰੰਮਤ ਲਈ 2400 ਕਰੋੜ ਦਾ ਪ੍ਰਾਜੈਕਟ ਤਿਆਰ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰਾਂ ਵੱਲੋਂ ਹਰ ਜ਼ਿਲ੍ਹੇ ’ਚੋਂ ਸੜਕੀ ਮੁਰੰਮਤ ਦੇ ਐਸਟੀਮੇਟ (ਅਨੁਮਾਨ) ਸਿਫ਼ਾਰਸ਼ ਕਰਕੇ ਭੇਜੇ ਗਏ ਹਨ। ਪੰਜਾਬ ਮੰਡੀ ਬੋਰਡ ਨੇ ਇਨ੍ਹਾਂ ਅੰਦਾਜਿਆਂ ਨੂੰ ਏਆਈ ਤਕਨੀਕ ਰਾਹੀਂ ਜਾਂਚ ਰਿਹਾ ਹੈ। ਜਿਸ ਦੇ ਬੋਰਡ ਨੂੰ ਚੰਗੇ ਨਤੀਜੇ ਵੀ ਮਿਲ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਸ਼ੁਰੂਆਤ ਵਿੱਚ ਹੁਣ 10 ਜ਼ਿਲਿਆਂ ਦੇ ਅੰਦਰਲੀਆਂ 5,303 ਕਿਲੋਮੀਟਰ ਸੜਕਾਂ ਦੇ 2,131 ਕੰਮਾਂ ਦਾ ਏਆਈ ਤਕਨੀਕ ਰਾਹੀਂ ਸਰਵੇਖਣ ਕੀਤਾ ਗਿਆ। ਇਸ ਸਰਵੇਖਣ ਦੌਰਾਨ 142 ਕਰੋੜ ਰੁਪਏ ਦੀ ਜਾਅਲਸਾਜ਼ੀ ਫੜੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਦਸ ਜ਼ਿਲ੍ਹਿਆਂ ’ਚੋਂ ਸੜਕੀ ਪ੍ਰਾਜੈਕਟ ਦੀ ਲਾਗਤ ਦਾ ਐਸਟੀਮੇਟ 1,029 ਕਰੋੜ ਰੁਪਏ ਬਣਾਇਆ ਗਿਆ ਸੀ। ਏਆਈ ਤਕਨੀਕ ਨਾਲ ਜਦੋਂ ਸਰਵੇਖਣ ਕੀਤਾ ਗਿਆ ਤਾਂ ਇਹ ਲਾਗਤ ਖਰਚਾ ਘੱਟ ਕੇ 877 ਕਰੋੜ ਰੁਪਏ ਰਹਿ ਗਿਆ। ਦੱਸਿਆ ਜਾ ਰਿਹਾ ਹੈ ਕਿ ਸਰਵੇਖਣ ਦੌਰਾਨ ਪਤਾ ਲੱਗਾ ਹੈ ਕਿ ਕੁਝ ਸੜਕਾਂ ਉੱਤੇ ਮੋਟੇ ਪੱਥਰਾਂ ਦੀ ਲੋੜ ਨਹੀਂ ਸੀ, ਉਥੇ ਪੱਥਰਾਂ ਦੀ ਲੋੜ ਅਨੁਮਾਨ ਵਿੱਚ ਦਰਸਾਈ ਗਈ ਸੀ, ਜਦਕਿ ਇਸੇ ਤਰ੍ਹਾਂ ਕੁਝ ਸੜਕਾਂ ਦੀ ਲੰਬਾਈ ਅਸਲ ਨਾਲੋਂ ਵੱਧ ਦਰਸਾਇਆ ਗਿਆ ਸੀ। ਇਹੀ ਨਹੀਂ ਹਾਲੇ ਇਹ ਸਰਵੇਖਣ ਸਿਰਫ 10 ਜ਼ਿਲਿਆਂ ਵਿੱਚ ਕੀਤਾ ਗਿਆ ਹੈ ਤੇ 142 ਕਰੋੜ ਰੁਪਏ ਲੱਭੇ ਹਨ, ਜਦਕਿ ਹਾਲੇ ਬਾਕੀ ਜ਼ਿਲਿਆਂ ਦਾ ਸਰਵੇਖਣ ਹੋਣਾ ਹਾਲੇ ਵੀ ਬਾਕੀ ਹੈ।
ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਉੱਤੇ ਕੀਤੇ ਜਾ ਰਹੇ ਏਆਈ ਸਰਵੇਖਣ ਦੌਰਾਨ 10 ਜ਼ਿਲਿਆਂ ਦੇ ਵੱਖ-ਵੱਖ ਪ੍ਰਾਜੈਕਟਾਂ ਅੰਦਰੋਂ ਜੋ ਚੋਰੀ ਮੌਰੀਆਂ ਫੜ੍ਹੇ ਜਾਣ ਦਾ ਦਾਅਵਾ ਮੀਡੀਆਂ ਰਿਪੋਰਟਾਂ ਮੁਤਾਬਕ ਕੀਤਾ ਜਾ ਰਿਹਾ ਹੈ। ਉਨ੍ਹਾਂ ਮੁਤਾਬਕ ਜ਼ਿਲ੍ਹਾ ਬਠਿੰਡਾ ’ਚ 34.75 ਕਰੋੜ, ਗੁਰਦਾਸਪੁਰ ਜ਼ਿਲ੍ਹੇ ਵਿੱਚ 29.32 ਕਰੋੜ, ਮਾਨਸਾ ’ਚ 17.62 ਕਰੋੜ, ਪਠਾਨਕੋਟ 12.74 ਕਰੋੜ, ਪਟਿਆਲਾ ਵਿੱਚ 14.56 ਕਰੋੜ ਦੀ ਚੋਰ ਮੋਰੀ ਫੜੀ ਗਈ ਹੈ।
ਸ੍ਰੀ ਹਰਿਮੰਦਰ ਸਾਹਿਬ ਤੋਂ ਮੱਥਾ ਟੇਕ ਵਾਪਸ ਆ ਰਹੇ ਦੋਸਤਾਂ ਨਾਲ ਰੂਹ ਕੰਬਾਊ ਹਾਦਸਾ, ਚੱਲਦੀ Thar ਨੂੰ ਲੱਗੀ ਅੱਗ
NEXT STORY