ਅਬੋਹਰ (ਸੁਨੀਲ) : ਇੱਥੇ ਦਿਨ-ਦਿਹਾੜੇ ਇਕ ਚੋਰ ਨੇ ਸ਼ਹਿਰ ’ਚ ਦੁੱਧ ਡੇਅਰੀ ਦੇ ਬਾਹਰ ਖੜ੍ਹੇ ਮੋਟਰਸਾਈਕਲ ਦੇ ਬੈਗ ਵਿਚੋਂ ਕਰੀਬ 51,000 ਰੁਪਏ ਨਕਦੀ ਚੋਰੀ ਕਰ ਲਈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਮੋਟਰਸਾਈਕਲ ਸਵਾਰ ਆਪਣੇ ਘਰ ਲਈ ਦੁੱਧ ਖਰੀਦਣ ਲਈ ਡੇਅਰੀ ਗਿਆ ਸੀ ਅਤੇ ਕੁੱਝ ਮਿੰਟ ਪਹਿਲਾਂ ਹੀ ਉਸ ਨੇ ਉਸੇ ਗਲੀ ’ਤੇ ਸਥਿਤ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖਾ ਤੋਂ ਪੈਸੇ ਕਢਵਾਏ ਸਨ। ਸਿਟੀ ਪੁਲਸ ਸਟੇਸ਼ਨ ਨੰਬਰ-1 ਦੀ ਪੁਲਸ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ ਹੈ। ਜਾਣਕਾਰੀ ਦਿੰਦੇ ਹੋਏ ਕੈਲਾਸ਼ ਨਗਰ ਵਾਸੀ ਜਵਲੰਤ ਸਿੰਘ ਨੇ ਦੱਸਿਆ ਕਿ ਉਹ ਇਕ ਸਾਬਕਾ ਫ਼ੌਜੀ ਹੈ ਅਤੇ ਗਿੱਲ ਸਕਿਓਰਿਟੀ ਸਰਵਿਸ ਚਲਾਉਂਦਾ ਹੈ ਅਤੇ ਮੌਜੂਦਾ ਪੰਚਾਇਤ ਮੈਂਬਰ ਵੀ ਹੈ।
ਜਵਲੰਤ ਸਿੰਘ ਨੇ ਦੱਸਿਆ ਕਿ ਦੁਪਹਿਰ ਨੂੰ ਉਸ ਨੇ ਪੀ. ਐੱਨ. ਬੀ. ਬੈਂਕ ਦੀ ਮੁੱਖ ਸ਼ਾਖਾ ਤੋਂ ਚੈੱਕ ਰਾਹੀਂ ਕਰੀਬ 51,000 ਰੁਪਏ ਕਢਵਾਏ। ਉਸ ਨੇ ਆਪਣੇ ਮੋਟਰਸਾਈਕਲ ਦੇ ਸਾਈਡ ਬੈਗ ’ਚ ਨਕਦੀ ਅਤੇ ਕੁੱਝ ਹੋਰ ਦਸਤਾਵੇਜ਼ਾਂ ਵਾਲਾ ਲਿਫਾਫਾ ਰੱਖਿਆ ਅਤੇ ਘਰ ਵੱਲ ਚਲ ਗਿਆ। ਥੋੜ੍ਹੀ ਦੂਰ ਜਾਣ ਤੋਂ ਬਾਅਦ ਉਸ ਨੇ ਘਰ ਲਈ ਦੁੱਧ ਖਰੀਦਣ ਲਈ ਸ਼ਿਵ ਡੇਅਰੀ ’ਤੇ ਆਪਣਾ ਮੋਟਰਸਾਈਕਲ ਰੋਕਿਆ, ਇੰਨੇ ’ਚ ਅਚਾਨਕ ਇਕ ਅਣਪਛਾਤਾ ਚੋਰ ਉਸ ਦੇ ਮੋਟਰਸਾਈਕਲ ਵਿਚੋਂ 51,000 ਰੁਪਏ ਵਾਲਾ ਲਿਫਾਫਾ ਲੈ ਕੇ ਭੱਜ ਗਿਆ। ਜਦੋਂ ਉਹ ਬਾਹਰ ਆਇਆ ਅਤੇ ਦੁੱਧ ਨੂੰ ਬੈਗ ’ਚ ਪਾਉਣ ਲੱਗਾ ਤਾਂ ਉਸ ਨੂੰ ਘਟਨਾ ਬਾਰੇ ਪਤਾ ਲੱਗਾ। ਡੇਅਰੀ ਦੇ ਕੈਮਰੇ ਚੈੱਕ ਕਰਨ ’ਤੇ ਇਕ ਲੜਕਾ ਉਸ ਦੇ ਬੈਗ ਵਿਚੋਂ ਪੈਸੇ ਕਢਦਾ ਦਿਖਾਈ ਦਿੱਤਾ, ਜਿਸ ਬਾਰੇ ਉਸ ਨੇ ਸਿਟੀ ਪੁਲਸ ਸਟੇਸ਼ਨ ਨੰਬਰ 1 ਨੂੰ ਸੂਚਿਤ ਕੀਤਾ।
ਹੋਰ ਲੈ ਲਓ ਨਜ਼ਾਰੇ ! ਪੁਲਸ ਨੇ 100 ਦੇ ਕਰੀਬ ਮੋਡੀਫਾਇਡ ਸਾਈਲੈਂਸਰਾਂ ’ਤੇ ਚਲਾਇਆ ਬੁਲਡੋਜ਼ਰ, ਦਿੱਤੀ ਚਿਤਾਵਨੀ
NEXT STORY