ਫਿਰੋਜ਼ਪੁਰ, (ਮਲਹੋਤਰਾ, ਕੁਮਾਰ)- ਪੁਲਸ ਨੇ ਬੈਂਕ ਕਰਮਚਾਰੀ ਬਣ ਕੇ ਔਰਤ ਨੂੰ ਫੋਨ ਕਰ ਕੇ ਉਸ ਦੇ ਖਾਤੇ ਵਿਚੋਂ 90 ਹਜ਼ਾਰ ਰੁਪਏ ਕਢਵਾਉਣ ਵਾਲੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਰਿੰਪਲ ਆਨੰਦ ਪਤਨੀ ਅਮਨਦੀਪ ਸਿੰਘ ਵਾਸੀ ਫਿਰੋਜ਼ਪੁਰ ਛਾਉਣੀ ਨੇ ਕਿਹਾ ਕਿ ਚਾਰ ਮਹੀਨੇ ਪਹਿਲਾਂ ਉਸਦੇ ਮੋਬਾਇਲ 'ਤੇ ਕਿਸੇ ਦਾ ਫੋਨ ਆਇਆ, ਜਿਸ ਨੇ ਆਪਣੇ ਆਪ ਨੂੰ ਬੈਂਕ ਕਰਮਚਾਰੀ ਦੱਸਦਿਆਂ ਉਸਦੇ ਖਾਤੇ ਦੀਆਂ ਕੁਝ ਜਾਣਕਾਰੀਆਂ ਮੰਗੀਆਂ। ਸ਼ਿਕਾਇਤਕਰਤਾ ਅਨੁਸਾਰ ਜਦੋਂ ਉਹ ਉਸ ਵਿਅਕਤੀ ਦੀਆਂ ਗੱਲਾਂ ਵਿਚ ਆ ਗਈ ਤੇ ਆਪਣੇ ਖਾਤੇ ਸੰਬੰਧੀ ਕੁਝ ਜਾਣਕਾਰੀ ਉਸ ਨੂੰ ਦੱਸ ਬੈਠੀ ਜਿਸ ਦੇ ਬਾਅਦ ਉਸਦੇ ਖਾਤੇ ਵਿਚੋਂ 90 ਹਜ਼ਾਰ ਰੁਪਏ ਨਿਕਲ ਗਏ। ਇਸ ਸਬੰਧੀ ਥਾਣਾ ਮੁਖੀ ਨਵੀਨ ਕੁਮਾਰ ਨੇ ਦੱਸਿਆ ਕਿ ਔਰਤ ਦੀ ਸ਼ਿਕਾਇਤ ਦੀ ਜਾਂਚ ਪੜਤਾਲ ਤੋਂ ਬਾਅਦ ਦੋਸ਼ ਸਹੀ ਪਾਏ ਗਏ ਹਨ ਤੇ ਫੋਨ ਕਰਨ ਵਾਲੇ ਅਣਪਛਾਤੇ ਵਿਅਕਤੀ ਵਿਰੁੱਧ ਆਈ. ਪੀ. ਸੀ. ਤੇ ਆਈ. ਟੀ. ਐਕਟ ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਪਰਚਾ ਦਰਜ ਕਰ ਲਿਆ ਗਿਆ ਤੇ ਉਸਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਵਿਕਾਸ ਕਾਰਜਾਂ ਲਈ ਪੁੱਟੀ ਸੜਕ ਬਣੀ ਰਾਹਗੀਰਾਂ ਲਈ ਪ੍ਰੇਸ਼ਾਨੀ
NEXT STORY